ਅਮਰੀਕੀ ਖੂਫੀਆ ਸੇਵਾਵਾਂ ਨੂੰ ਪਾਠਸ਼ਾਲਾ ਦੀ ਲੋੜ: ਟਰੰਪ
Wednesday, Jan 30, 2019 - 09:39 PM (IST)

ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁੱਧਵਾਰ ਨੂੰ ਕਿਹਾ ਕਿ ਅਮਰੀਕੀ ਖੂਫੀਆ ਸੇਵਾਵਾਂ ਨੂੰ ਅਨੁਭਵਹੀਣ ਦੱਸਦੇ ਹੋਏ ਕਿਹਾ ਕਿ ਈਰਾਨ ਤੋਂ ਪੇਸ਼ ਖਤਰੇ ਦੇ ਬਾਰੇ 'ਚ ਉਸ ਦੀ ਸੂਚਨਾ ਗਲਤ ਸੀ। ਟਰੰਪ ਨੇ ਆਪਣੇ ਟਵੀਟ 'ਚ ਕਿਹਾ ਕਿ ਖੂਫੀਆ ਸੇਵਾਵਾਂ ਨਾਲ ਜੁੜੇ ਲੋਕਾਂ ਨੂੰ ਸ਼ਾਇਦ ਪਾਠਸ਼ਾਲਾ ਜਾਣ ਦੀ ਲੋੜ ਹੈ।
ਟਰੰਪ ਨੇ ਟਵੀਟ 'ਚ ਕਿਹਾ ਕਿ ਗੱਲ ਜਦੋਂ ਈਰਾਨ ਨਾਲ ਜੁੜੇ ਖਤਰੇ ਦੀ ਆਉਂਦੀ ਹੈ ਤਾਂ ਸਾਡੇ ਖੂਫੀਆ ਅਧਿਕਾਰੀ ਬਹੁਤ ਨਾਸਮਝ ਹੋ ਜਾਂਦੇ ਹਨ। ਖੂਫੀਆ ਵਿਭਾਗ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਈਰਾਨ ਫਿਲਹਾਲ ਬੰਬ ਬਣਾਉਣ ਜਿਹੇ ਕੋਈ ਕਦਮ ਨਹੀਂ ਚੁੱਕ ਰਿਹਾ। ਈਰਾਨ 2015 ਦੇ ਸਮਝੌਤੇ ਦੀ ਦਿਸ਼ਾ 'ਚ ਕਦਮ ਵਧਾਉਂਦਾ ਹੋਇਆ ਵੀ ਦਿਖ ਰਿਹਾ ਹੈ। ਇਸ ਮਾਮਲੇ 'ਚ ਟਰੰਪ ਦੀ ਰਾਇ ਵੱਖਰੀ ਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ਅਜੇ ਵੀ ਇਕ ਖਤਰਾ ਹੈ।