ਅਮਰੀਕੀ ਖੁਫੀਆ ਏਜੰਸੀ ਦੇ ਡਾਇਰੈਕਟਰ ਨੇ ਤਾਲਿਬਾਨ ਮੁਖੀ ਬਰਾਦਰ ਨਾਲ ਕੀਤੀ ਸੀਕਰੇਟ ਮੀਟਿੰਗ
Wednesday, Aug 25, 2021 - 02:33 PM (IST)
ਕਾਬੁਲ- ਕਾਬੁਲ ਤੋਂ ਲੋਕਾਂ ਨੂੰ ਕੱਢਣ ਦੇ ਮਿਸ਼ਨ 'ਚ ਜੁਟੀ ਅਮਰੀਕਾ ਦੀ ਖੁਫੀਆਾ ਏਜੰਸੀ ਸੀ.ਆਈ.ਏ ਦੇ ਡਾਇਰੈਕਟਰ ਵਿਲੀਅਮ ਜੇ ਬਤਰਸ ਨੇ ਕਾਬੁਲ 'ਚ ਤਾਲਿਬਾਨ ਦੇ ਸਾਬਕਾ ਨੇਤਾ ਮੁੱਲਾ ਅਬਦੁੱਲ ਗਨੀ ਬਰਾਦਰ ਨਾਲ ਸੀਕਰੇਟ ਮੁਲਾਕਾਤ ਕੀਤੀ। ਅਫਗਾਨਿਸਤਾਨ 'ਤੇ ਤਾਲਿਬਾਨ ਦੇ ਕਬਜ਼ੇ ਦੇ ਬਾਅਦ ਇਹ ਬਾਈਡੇਨ ਪ੍ਰਸ਼ਾਸਨ ਅਤੇ ਤਾਲਿਬਾਨ ਦੇ ਵਿਚਾਲੇ ਪਹਿਲੀ ਚੋਟੀ ਦੀ ਮੀਟਿੰਗ ਦੱਸੀ ਜਾ ਰਹੀ ਹੈ।
ਵਾਸ਼ਿੰਗਟਨ ਪੋਸਟ ਨੇ ਸੰਵੇਦਨਸ਼ੀਲ ਕੂਟਨੀਤੀ 'ਤੇ ਚਰਚਾ ਕਰਨ ਵਾਲੇ ਅਮਰੀਕੀ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਕਿਹਾ ਕਿ ਰਾਸ਼ਟਰੀਪਤੀ ਜੋ ਬਾਈਡੇਨ ਨੇ ਆਪਣੇ ਚੋਟੀ ਦੇ ਜਾਸੂਸ, ਵਿਦੇਸ਼ ਸੇਵਾ ਦੇ ਇਕ ਅਨੁਭਵੀ ਅਧਿਕਾਰੀ ਅਤੇ ਆਪਣੇ ਮੰਤਰੀ ਮੰਡਲ 'ਚ ਸਭ ਤੋਂ ਜ਼ਿਆਦਾ ਸਨਮਾਨਿਤ ਡਿਪਲੋਮੈਟਸ ਨੂੰ ਭੇਜਣ ਦਾ ਨਿਰਮਾਣ ਕਾਫੀ ਸੋਚ-ਸਮਝ ਕੇ ਲਿਆ ਹੈ। ਤਾਲਿਬਾਨ ਨੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਕਾਬੁਲ ਤੋਂ ਲੋਕਾਂ ਨੂੰ ਕੱਢਣਾ ਬੰਦ ਕਰਨ। ਇੰਨਾ ਹੀ ਨਹੀਂ, ਤਾਲਿਬਾਨ 31 ਅਗਸਤ ਦੀ ਤਾਰੀਕ ਦੀ ਵੀ ਉਡੀਕ ਕਰ ਰਿਹਾ ਹੈ। ਇਸ ਸਮੇਂ ਲਗਭਗ 6000 ਅਮਰੀਕੀ ਸੈਨਿਕ ਕਾਬੁਲ ਹਵਾਈ ਅੱਡੇ ਦੀ ਸੁਰੱਖਿਆ 'ਚ ਤਾਇਨਾਤ ਹੈ।
ਹਵਾਈ ਅੱਡੇ ਦੀ ਬਾਊਂਡਰੀਵਾਲ ਦੇ ਬਾਹਰ ਤਾਲਿਬਾਨ ਲੜਾਕੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਅਫਗਾਨੀ ਨਾਗਰਿਕਾਂ ਨੂੰ ਧਮਕਾ ਵੀ ਰਹੇ ਹਨ। ਪਿਛਲੇ ਕਈ ਦਿਨਾਂ 'ਚ ਅਜਿਹੀ ਵੀ ਰਿਪੋਰਟ ਆਈ ਹੈ ਕਿ ਤਾਲਿਬਾਨ ਲੜਾਕਿਆਂ ਨੇ ਇਨ੍ਹਾਂ ਲੋਕਾਂ 'ਤੇ ਗੋਲੀਆਂ ਚਲਾਈਆਂ ਹਨ। ਅਮਰੀਕੀ ਖੁਫੀਆਂ ਏਜੰਸੀ ਸੀ.ਆਈ.ਏ. ਨੇ ਤਾਲਿਬਾਨ ਨਾਲ ਮੀਟਿੰਗ ਦੀ ਗੱਲ ਤੋਂ ਮਨ੍ਹਾ ਕਰ ਦਿੱਤਾ ਪਰ ਮੰਨਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਅਫਗਾਨਿਸਤਾਨ ਨਾਲ ਅਮਰੀਕੀ ਸੈਨਾ ਦੀ ਪੂਰਨ ਵਾਪਸੀ ਕਰਨ ਦਿੱਤੀ ਗਈ। 31 ਅਗਸਤ ਦੀ ਡੈੱਡਲਾਈਨ 'ਤੇ ਗੱਲ ਹੋਈ। ਕੁਝ ਸਹਿਯੋਗੀ ਦੇਸ਼ਾਂ ਵਲੋਂ ਬਾਈਡੇਨ ਪ੍ਰਸ਼ਾਸਨ 'ਤੇ ਦਬਾਅ ਹੈ ਕਿ ਤਾਲਿਬਾਨ ਤੋਂ ਬਚਣ ਲਈ ਬੇਤਾਬ ਅਫਗਾਨ ਸਹਿਯੋਗੀਆਂ ਨੂੰ ਕੱਢਣ 'ਚ ਸਹਾਇਤਾ ਕਰਨ ਲਈ ਆਪਣੀ ਸੈਨਾ ਨੂੰ ਅਗਲੇ ਮਹੀਨੇ ਤੱਕ ਤਾਇਨਾਤ ਰੱਖਣ।