US 'ਚ ਪੜ੍ਹ ਰਹੇ ਭਾਰਤੀ ਵਿਦਿਆਰਥੀਆਂ ਨੂੰ ਲੱਗ ਸਕਦੈ ਵੱਡਾ ਝਟਕਾ, ਵਾਪਸ ਭੇਜੇ ਜਾ ਸਕਦੇ ਹਨ ਘਰ
Tuesday, Jul 07, 2020 - 02:09 PM (IST)
ਵਾਸ਼ਿੰਗਟਨ : ਅਮਰੀਕਾ ਵਿਚ ਪੜ੍ਹਾਈ ਕਰਨ ਵਾਲੇ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝੱਟਕਾ ਲੱਗ ਸਕਦਾ ਹੈ। ਦਰਅਸਲ ਅਮਰੀਕਾ ਸਾਰੇ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਘਰ ਭੇਜਣ ਦੀ ਯੋਜਨਾ 'ਤੇ ਵਿਚਾਰ ਕਰ ਰਿਹਾ ਹੈ। ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਅਮਰੀਕਾ ਨੇ ਵਿਦਿਆਰਥੀ ਵੀਜ਼ਾ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਅਮਰੀਕਾ ਨੇ ਸੋਮਵਾਰ ਨੂੰ ਅਜਿਹੇ ਵਿਦਿਆਰਥੀਆਂ ਤੋਂ ਵਿਦਿਆਰਥੀ ਵੀਜ਼ਾ ਵਾਪਸ ਲੈਣ ਦੀ ਘੋਸ਼ਣਾ ਕੀਤੀ ਹੈ, ਜਿਨ੍ਹਾਂ ਦੀ ਕਲਾਸ ਕੋਰੋਨਾ ਕਾਰਨ ਸਿਰਫ ਆਨਲਾਈਨ ਮਾਡਲ 'ਤੇ ਹੋ ਰਹੀ ਹੈ।
ਇਕ ਰਿਪੋਰਟ ਮੁਤਾਬਕ ਇਮੀਗ੍ਰੇਸ਼ਨ ਅਤੇ ਕਸਟਮ ਐਨਫੋਰੋਸਮੈਂਟ (ਆਈ.ਸੀ.ਈ.) ਵੱਲੋਂ ਇਕ ਬਿਆਨ ਜਾਰੀ ਕਰਕੇ ਕਿਹਾ ਗਿਆ ਕਿ ਨਾਨਇਮੀਗ੍ਰੇਟ (ਗੈਰ ਪ੍ਰਵਾਸੀ) F-1 ਅਤੇ M-1 ਵਿਦਿਆਰਥੀਆਂ ਨੂੰ ਪ੍ਰਵੇਸ਼ ਨਹੀਂ ਦਿੱਤਾ ਜਾਵੇਗਾ ਜਿਨ੍ਹਾਂ ਦੀ ਸਿਰਫ ਆਨਲਾਈਨ ਕਲਾਸਾਂ ਚੱਲ ਰਹੀਆਂ ਹਨ। ਵਿਭਾਗ ਅਨੁਸਾਰ ਅਜਿਹੇ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਪ੍ਰਵੇਸ਼ ਦੀ ਇਜਾਜ਼ਤ ਨਹੀਂ ਹੋਵੇਗੀ ਜਾਂ ਫਿਰ ਜੇਕਰ ਉਹ ਅਜੇ ਵੀ ਅਮਰੀਕਾ ਵਿਚ ਰਹਿ ਰਹੇ ਹਨ ਤਾਂ ਉਨ੍ਹਾਂ ਨੂੰ ਅਮਰੀਕਾ ਛੱਡ ਕੇ ਆਪਣੇ ਦੇਸ਼ ਜਾਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਉਹ ਅਜਿਹਾ ਨਹੀਂ ਕਰਦੇ ਹਨ ਤਾਂ ਵਿਦਿਆਰਥੀਆਂ ਨੂੰ ਇਸ ਦੇ ਨਤੀਜੇ ਭੁਗਤਣੇ ਪੈ ਸਕਦੇ ਹਨ।
ਆਈ.ਸੀ.ਈ. ਨੇ ਸਟੈਟਸ ਦੇ ਵਿਭਾਗਾਂ ਨੂੰ ਕਿਹਾ ਕਿ ਅਜਿਹੇ ਵਿਦਿਆਰਥੀ ਜਿਨ੍ਹਾਂ ਦੀ ਕਲਾਸਾਂ ਪੂਰੀ ਤਰ੍ਹਾਂ ਨਾਲ ਆਨਲਾਈਨ ਚੱਲ ਰਹੀਆਂ ਹਨ, ਉਨ੍ਹਾਂ ਨੂੰ ਅਗਲੇ ਸਮੈਸਟਰ ਲਈ ਵੀਜ਼ਾ ਜ਼ਾਰੀ ਨਹੀਂ ਕੀਤਾ ਜਾਵੇਗਾ ਅਤੇ ਨਾ ਹੀ ਅਜਿਹੇ ਵਿਦਿਆਰਥੀਆਂ ਨੂੰ ਸੂਬੇ ਵਿਚ ਵੜਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਸਮੈਸਟਰ ਦੀ ਪੜ੍ਹਾਈ ਸਤੰਬਰ ਤੋਂ ਦਸੰਬਰ ਦਰਮਿਆਨ ਹੁੰਦੀ ਹੈ। ਅਮਰੀਕੀ ਯੂਨੀਵਰਸਿਟੀਜ਼ ਅਤੇ ਕਾਲਜਾਂ ਵਿਚ ਪੜ੍ਹਾਈ ਕਰਨ ਵਾਲੇ ਇਹ ਵਿਦਿਆਰਥੀ F-1 ਵੀਜ਼ਾ 'ਤੇ ਇੱਥੇ ਆਉਂਦੇ ਹਨ। ਉਥੇ ਹੀ ਅਮਰੀਕਾ ਵਿਚ ਵੋਕੇਸ਼ਨਲ ਜਾਂ ਹੋਰ ਮਾਨਤਾ ਪ੍ਰਾਪਤ ਗੈਰ-ਵਿਦਿਅਥ ਸੰਸਥਾਵਾਂ ਵਿਚ ਤਕਨੀਕੀ ਪ੍ਰੋਗਰਾਮਾਂ ਵਿਚ ਦਾਖਲਾ ਲੈਣ ਵਾਲੇ M-1 ਵੀਜ਼ਾ 'ਤੇ ਇੱਥੇ ਆਉਂਦੇ ਹਨ।
'ਸਟੂਡੈਂਟ ਐਂਡ ਐਕਸਚੇਂਜ ਵਿਜ਼ੀਟਰ ਪ੍ਰੋਗਰਾਮ (ਐਸ.ਈ.ਵੀ.ਆਈ.ਪੀ.) ਦੀ 2018 'ਸੇਵਿਸ ਬਾਈ ਨੰਬਰ ਰਿਪੋਰਟ' ਅਨੁਸਾਰ ਅਮਰੀਕਾ ਵਿਚ 2017 ਵਿਚ ਚੀਨ ਦੇ ਸਭ ਤੋਂ ਜਿਆਦਾ 4,78,732 ਵਿਦਿਆਰਥੀਆਂ ਦੇ ਬਾਅਦ 2,51,290 ਭਾਰਤੀ ਵਿਦਿਆਰਥੀ ਸਨ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸਕੂਲ ਅਤੇ ਕਾਲਜਾਂ ਨੂੰ ਛੇਤੀ ਤੋਂ ਛੇਤੀ ਕੰਪਲੈਕਸ ਵਿਚ ਕਲਾਸਾਂ ਸ਼ੁਰੂ ਕਰਣ ਨੂੰ ਕਿਹਾ ਸੀ। ਇਸ ਦੇ ਤੁਰੰਤ ਬਾਅਦ ਹੀ ਇਹ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਟਰੰਪ ਨੇ ਟਵਿਟਰ ਉੱਤੇ ਕਿਹਾ ਸੀ ਕਿ ਸਰਦੀਆਂ ਦੇ ਮੌਸਮ ਵਿਚ ਸਕੂਲ ਜ਼ਰੂਰ ਦੁਬਾਰਾ ਖੁੱਲ੍ਹ ਜਾਣੇ ਚਾਹੀਦੇ ਹਨ। ਨਾਲ ਹੀ ਉਨ੍ਹਾਂ ਨੇ ਇਲਜ਼ਾਮ ਲਗਾਇਆ ਸੀ ਕਿ ਡੈਮੋਕਰੇਟ ਪਾਰਟੀ ''ਰਾਜਨੀਤਕ ਕਾਰਨ ਨਾਲ ਸਕੂਲ ਬੰਦ ਰੱਖਣਾ ਚਾਹੁੰਦੀ ਹੈ, ਸਿਹਤ ਕਾਰਣਾਂ ਦੀ ਵਜ੍ਹਾ ਨਾਲ ਨਹੀਂ।' ਟਰੰਪ ਨੇ ਕਿਹਾ ਸੀ, 'ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਨਵੰਬਰ ਵਿਚ ਉਨ੍ਹਾਂ ਨੂੰ ਮਦਦ ਮਿਲੇਗੀ। ਗਲਤ, ਲੋਕਾਂ ਨੂੰ ਸਭ ਸਮਝ ਆ ਰਿਹਾ ਹੈ। ਟਰਰੰਪ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦਾ ਹਵਾਲਾ ਦਿੰਦੇ ਹੋਏ ਅਮਰੀਕੀ ਇਮੀਗ੍ਰੇਸ਼ਨ ਪ੍ਰਣਾਲੀ ਵਿਚ ਕਈ ਬਦਲਾਅ ਕੀਤੇ ਹਨ। ਧਿਆਨਦੇਣ ਯੋਗ ਹੈ ਕਿ 22 ਜੂਨ ਨੂੰ ਉਸ ਨੇ ਇਕ ਘੋਸ਼ਣਾ ਕਰ ਕੇ ਅਮਰੀਕਾ ਵਿਚ ਕਾਨੂੰਨੀ ਇਮੀਗ੍ਰੇਸ਼ਨ 'ਤੇ 31 ਦਸੰਬਰ ਤੱਕ ਪਾਬੰਦੀ ਲਗਾ ਦਿੱਤੀ। ਇਸ ਨਾਲ ਐਲ-1, H-1ਬੀ, H-2ਬੀ ਅਤੇ ਜੇ-1 ਵੀਜ਼ਾ ਧਾਰਕ ਪ੍ਰਭਾਵਿਤ ਹੋਏ।