ਭਾਰਤੀ ਨਾਗਰਿਕ 'ਤੇ ਅਮਰੀਕਾ 'ਚ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਧੋਖਾਧੜੀ ਦਾ ਦੋਸ਼
Friday, Sep 04, 2020 - 12:00 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੀ ਇਕ ਸੰਘੀ ਅਦਾਲਤ ਵਿਚ ਇਕ ਭਾਰਤੀ ਨਾਗਰਿਕ ਸਮੇਤ 12 ਵਿਦੇਸ਼ੀ ਲੋਕਾਂ 'ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਵੋਟਿੰਗ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉੱਤਰੀ ਕੈਰੋਲਾਈਨਾ ਦੇ ਮਿਡਲ ਜ਼ਿਲ੍ਹੇ ਦੀ ਜ਼ਿਲ੍ਹਾ ਅਦਾਲਤ ਵਿਚ 58 ਸਾਲਾ ਬੈਜੂ ਪੋਟਾਕੁਲਾਥ ਥੋਮਸ ਅਤੇ 11 ਹੋਰ ਵਿਦੇਸ਼ੀ ਨਾਗਰਿਕਾਂ 'ਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਗੈਰ ਕਾਨੂੰਨੀ ਢੰਗ ਨਾਲ ਵੋਟਿੰਗ ਕਰਨ ਦਾ ਦੋਸ਼ ਪਿਛਲੇ ਮਹੀਨੇ ਲਗਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਜੇਕਰ ਨਵਜੰਮੇ ਬੱਚੇ ਦੀ ਹੋ ਜਾਂਦੀ ਹੈ ਮੌਤ, ਤਾਂ ਵੀ ਮਾਤਾ-ਪਿਤਾ ਲੈ ਸਕਣਗੇ ਛੁੱਟੀਆਂ
ਅਮਰੀਕੀ ਇਮੀਗ੍ਰੇਸ਼ਨ ਅਤੇ ਕਸਟਮਜ਼ ਇਨਫੋਰਸਮੈਂਟ (ਆਈ.ਸੀ.ਈ.) ਗ੍ਰਹਿ ਸੁਰੱਖਿਆ ਜਾਂਚ (ਐੱਚ.ਐੱਸ.ਆਈ.) ਦੇ ਮੁਤਾਬਕ, ਜੇਕਰ ਉਹ ਦੋਸ਼ੀ ਪਾਏ ਜਾਂਦੇ ਹਨ ਤਾਂ ਇਹਨਾਂ ਨੂੰ ਵੱਧ ਤੋਂ ਵੱਧ ਇਕ ਸਾਲ ਦੀ ਜੇਲ ਦੀ ਸਜ਼ਾ ਹੋ ਸਕਦੀ ਹੈ ਅਤੇ 1,00,000 ਅਮਰੀਕੀ ਡਾਲਰ ਦਾ ਜੁਰਮਾਨਾ ਲੱਗ ਸਕਦਾ ਹੈ।