ਅਮਰੀਕਾ ਨੇ ਬੇਲਾਰੂਸ ਦੇ 100 ਅਧਿਕਾਰੀਆਂ ''ਤੇ ਲਗਾਈਆਂ ਵੀਜ਼ਾ ਪਾਬੰਦੀਆਂ

Wednesday, Aug 10, 2022 - 10:39 AM (IST)

ਅਮਰੀਕਾ ਨੇ ਬੇਲਾਰੂਸ ਦੇ 100 ਅਧਿਕਾਰੀਆਂ ''ਤੇ ਲਗਾਈਆਂ ਵੀਜ਼ਾ ਪਾਬੰਦੀਆਂ

ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ 100 ਬੇਲਾਰੂਸੀ ਅਧਿਕਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਲੋਕਤੰਤਰੀ ਸੰਸਥਾਵਾਂ ਦੀ ਅਣਦੇਖੀ ਕਰਨ ਲਈ ਵੀਜ਼ਾ ਪਾਬੰਦੀਆਂ ਲਗਾ ਦਿੱਤੀਆਂ ਹਨ।

ਇਹ ਵੀ ਪੜ੍ਹੋ: ਨੇਪਾਲ 'ਚ ਭਾਰਤੀ ਸੈਲਾਨੀਆਂ ਦੇ ਦਾਖ਼ਲੇ 'ਤੇ ਪਾਬੰਦੀ, 4 ਨੂੰ ਭੇਜਿਆ ਵਾਪਸ, ਜਾਣੋ ਵਜ੍ਹਾ

ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਮੰਗਲਵਾਰ ਨੂੰ ਇੱਕ ਬਿਆਨ ਵਿੱਚ ਕਿਹਾ, 'ਅੱਜ ਅਸੀਂ ਰਾਸ਼ਟਰਪਤੀ ਘੋਸ਼ਣਾ ਦੇ ਅਨੁਸਾਰ, ਬੇਲਾਰੂਸ ਵਿੱਚ ਲੋਕਤੰਤਰੀ ਸੰਸਥਾਵਾਂ ਨੂੰ ਨਜ਼ਰਅੰਦਾਜ਼ ਕਰਨ, ਨੁਕਸਾਨ ਪਹੁੰਚਾਉਣ ਅਤੇ ਲੋਕਤੰਤਰ ਦੇ ਪ੍ਰਸਾਰ ਵਿੱਚ ਰੁਕਾਵਟ ਪਾਉਣ ਵਿੱਚ ਸ਼ਾਮਲ 100 ਅਧਿਕਾਰੀਆਂ ਅਤੇ ਉਨ੍ਹਾਂ ਦੇ ਸਹਿਯੋਗੀਆਂ 'ਤੇ ਵੀਜ਼ਾ ਪਾਬੰਦੀਆਂ ਲਗਾਉਣ ਲਈ ਕਦਮ ਚੁੱਕਣ ਦਾ ਐਲਾਨ ਕਰ ਰਹੇ ਹਾਂ।'

ਇਹ ਵੀ ਪੜ੍ਹੋ: ਔਰਤ ਨੇ ਪਤੀ ਤੋਂ ਤਲਾਕ ਲੈ ਕੇ ਕੁੱਤੇ ਨਾਲ ਕਰਵਾਇਆ ਵਿਆਹ, ਕਿਹਾ- ਇਸ ਦੇ ਨਾਲ ਪਹਿਲਾਂ ਤੋਂ ਜ਼ਿਆਦਾ ਖ਼ੁਸ਼ ਹਾਂ

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਨ੍ਹਾਂ ਲੋਕਾਂ ਵਿੱਚ ਰਾਸ਼ਟਰਪਤੀ ਪ੍ਰਸ਼ਾਸਨ, ਗ੍ਰਹਿ ਮੰਤਰਾਲਾ, ਰਾਜ ਸੁਰੱਖਿਆ ਕਮੇਟੀ (ਕੇ.ਜੀ.ਬੀ.), ਕੇਂਦਰੀ ਚੋਣ ਕਮਿਸ਼ਨ, ਪ੍ਰੌਸੀਕਿਊਟਰ ਜਨਰਲ ਦਾ ਦਫ਼ਤਰ, ਜਾਂਚ ਕਮੇਟੀ ਦਾ ਕੇਂਦਰੀ ਦਫ਼ਤਰ, ਟਰਾਂਸਪੋਰਟ ਅਤੇ ਸੰਚਾਰ ਮੰਤਰਾਲਾ ਅਤੇ ਹੋਰ ਸ਼ਾਮਲ ਹਨ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਨੇਤਾ ਦੇ ਰਿਸ਼ਤੇਦਾਰ ਦੀ ਦਾਦਾਗਿਰੀ, ਕਾਰ ਨੂੰ ਓਵਰਟੇਕ ਕਰਨ 'ਤੇ ਹਿੰਦੂ ਪਰਿਵਾਰ 'ਤੇ ਕੀਤਾ ਹਮਲਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News