ਅਮਰੀਕਾ ਨੇ ਚੀਨੀ ਨਾਗਰਿਕਾਂ ''ਤੇ ਲਾਈ ਵੀਜ਼ਾ ਪਾਬੰਦੀ
Saturday, Dec 05, 2020 - 10:01 PM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਕਿਹਾ ਹੈ ਕਿ ਅਮਰੀਕਾ ਵਿਚ ਵਿਦੇਸ਼ੀ ਪ੍ਰਚਾਰ ਮੁਹਿੰਮ ਨਾਲ ਜੁੜੇ ਚੀਨ ਦੇ ਨਾਗਰਿਕਾਂ 'ਤੇ ਵੀਜ਼ਾ ਪਾਬੰਦੀ ਲਾ ਦਿੱਤੀ ਗਈ ਹੈ।ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਸ਼ਨੀਵਾਰ ਕਿਹਾ ਕਿ ਇਹ ਪਾਬੰਦੀ ਚੀਨ ਦੀ ਕਮਿਊਨਿਸਟ ਪਾਰਟੀ ਦੇ ਅਧਿਕਾਰੀਆਂ ਜਾਂ ਯੂਨਾਈਟਿਡ ਫਰੰਟ ਵਰਕ ਡਿਪਾਰਟਮੈਂਟ ਨਾਲ ਜੁੜੇ ਮਾੜੇ ਪ੍ਰਚਾਰ ਜਾਂ ਪ੍ਰਚਾਰ ਮੁਹਿੰਮ ਨਾਲ ਸਬੰਧਿਤ ਕਿਸੇ ਵੀ ਵਿਅਕਤੀ 'ਤੇ ਲਾਗੂ ਹੋਵੇਗੀ।
ਇਹ ਵੀ ਪੜ੍ਹੋ:ਕੋਰੋਨਾ ਕਿਥੋਂ ਆਇਆ ਇਹ ਜਾਣਨਾ ਜ਼ਰੂਰੀ : WHO ਚੀਫ
ਯੂਨਾਈਟਿਡ ਫਰੰਟ ਅਜਿਹੇ ਲੋਕਾਂ 'ਤੇ ਦਬਾਅ ਪਾਉਣ ਦੇ ਯਤਨਾਂ ਵਿਚ ਸ਼ਾਮਲ ਹੈ ਜੋ ਉਈਗਰ, ਤਿੱਬਤ ਅਤੇ ਹੋਰ ਕਿਤੇ ਵੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਲਈ ਚੀਨ ਦੀ ਆਲੋਚਨਾ ਕਰਦੇ ਹਨ। ਪੋਂਪੀਓ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕਰਦੇ ਹੋਏ ਕਿਹਾ ਕਿ ਇਸ ਅਧੀਨ ਆਲੋਚਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰਾਂ ਸਬੰਧੀ ਨਿੱਜੀ ਵੇਰਵੇ ਆਨਲਾਈਨ ਜਾਰੀ ਕੀਤੇ ਜਾਣੇ ਸ਼ਾਮਲ ਹਨ।
ਇਹ ਵੀ ਪੜ੍ਹੋ:-ਬ੍ਰਿਟੇਨ ਦੇ PM ਦੀ ਚਿਤਾਵਨੀ, ਅਜੇ ਖਤਮ ਨਹੀਂ ਹੋਈ ਕੋਵਿਡ-19 ਵਿਰੁੱਧ ਲੜਾਈ
ਉਨ੍ਹਾਂ ਨੇ ਕਿਹਾ ਕਿ ਇਸ ਕਦਮ ਦਾ ਮਕਸੱਦ ਇਹ ਦਿਖਾਉਣਾ ਹੈ ਕਿ ਜੋ ਵੀ ਵਿਵਸਥਾ ਆਧਾਰਿਤ ਅੰਤਰਰਾਸ਼ਟਰੀ ਹੁਕਮਾਂ ਦਾ ਉਲੰਘਣ ਕਰਨ ਵਾਲੇ ਕੰਮਾਂ ਲਈ ਜ਼ਿੰਮੇਵਾਰ ਹੈ, ਉਨ੍ਹਾਂ ਦਾ ਅਮਰੀਕਾ 'ਚ ਸਵਾਗਤ ਨਹੀਂ ਹੈ। ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਨਵੀਂ ਪਾਬੰਦੀ ਦੇ ਦਾਇਰੇ 'ਚ ਕਿੰਨੇ ਲੋਕ ਆਉਣਗੇ। ਇਨ੍ਹਾਂ ਪਾਬੰਦੀਆਂ ਦੇ ਐਲਾਨ ਤੋਂ ਬਾਅਦ ਚੀਨ ਨੇ ਅਮਰੀਕੀ ਸਰਕਾਰ 'ਤੇ 'ਸਿਆਸੀ ਦਮਨ ਨੂੰ ਵਧਾਉਣ' ਦਾ ਦੋਸ਼ ਲਾਇਆ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਹੁਆ ਚੁਨਯਿੰਗ ਨੇ ਵੀਰਵਾਰ ਨੂੰ ਕਿਹਾ ਕਿ ਯਾਤਰਾ ਪਾਬੰਦੀ ਅਮਰੀਕਾ ਦੇ ਆਪਣੇ ਹਿੱਤਾਂ ਲਈ ਹੀ ਗੈਰ-ਮੁਸੀਬਤ ਹੈ ਅਤੇ ਇਸ ਨਾਲ ਅਮਰੀਕਾ ਦੇ ਗਲੋਬਲੀ ਅਕਸ ਨੂੰ ਨੁਕਸਾਨ ਹੋਵੇਗਾ।