ਅਮਰੀਕੀ ਸਦਨ ''ਚ ਚੀਨ ਖਿਲਾਫ ਪ੍ਰਸਤਾਵ ਪਾਸ, ਦਲਾਈ ਲਾਮਾ ਨੂੰ ਲੈ ਕੇ ਦਿੱਤੀ ਧਮਕੀ

01/29/2020 5:33:08 PM

ਵਾਸ਼ਿੰਗਟਨ- ਅਮਰੀਕੀ ਸਦਨ ਵਲੋਂ ਤਿੱਬਤ ਨੂੰ ਲੈ ਕੇ ਵੱਡਾ ਬਿੱਲ ਪਾਸ ਕੀਤਾ ਗਿਆ ਹੈ। ਇਸ ਬਿੱਲ ਦੇ ਕਾਰਨ ਚੀਨ ਤੇ ਅਮਰੀਕਾ ਦੇ ਵਿਚਾਲੇ ਨਵੇਂ ਸਿਰੇ ਤੋਂ ਤਣਾਅ ਪੈਦਾ ਹੋ ਸਕਦਾ ਹੈ। ਇਸ ਨਵੇਂ ਬਿੱਲ ਤਹਿਤ ਅਮਰੀਕਾ ਉਹਨਾਂ ਚੀਨੀ ਅਧਿਕਾਰੀਆਂ ਨੂੰ ਬੈਨ ਕਰ ਦੇਵੇਗਾ ਜੋ ਦਲਾਈ ਲਾਮਾ ਦੇ ਉਤਰਾਧਿਕਾਰੀ ਵਾਲੇ ਮੁੱਦੇ ਵਿਚ ਦਖਲ ਕਰੇਗਾ। ਦਲਾਈ ਲਾਮਾ, ਚੀਨ ਤੋਂ ਵਾਪਸ ਭੇਜੇ ਗਏ ਅਧਿਆਤਮਕ ਨੇਤਾ ਹਨ ਜੋ ਤਿੱਬਤ ਵਿਚ ਰਹਿੰਦੇ ਹਨ।

ਇਸ ਬਿੱਲ ਨੂੰ ਅਮਰੀਕੀ ਕਾਂਗਰਸ ਦੇ ਜੇਮਸ ਪੀ ਮੈਕਗੋਵਨ ਵਲੋਂ ਪੇਸ਼ ਕੀਤਾ ਗਿਆ ਸੀ। ਮੈਕਗੋਵਨ, ਚੀਨ 'ਤੇ ਬਣੀ ਹਾਊਸ ਰੂਲਸ ਕਮੇਟੀ ਤੇ ਕਾਂਗਰਸਨਲ ਐਗਜ਼ੀਕਿਊਟਿਕ ਕਮਿਸ਼ਨ ਦੇ ਚੇਅਰਮੈਨ ਹਨ। ਇਸ ਬਿੱਲ ਦੇ ਪੱਖ ਵਿਚ 322 ਵੋਟਾਂ ਪਈਆਂ ਜਦਕਿ ਵਿਰੋਧ ਵਿਚ ਸਿਰਫ 22 ਵੋਟ ਹੀ ਪਏ। ਜੇਕਰ ਇਸ ਬਿੱਲ ਨੂੰ ਸੈਨੇਟ ਵਿਚ ਮਨਜ਼ੂਰੀ ਮਿਲ ਗਈ ਤਾਂ ਇਸ ਨੂੰ ਦਸਤਖਤ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਕੋਲ ਭੇਜ ਦਿੱਤਾ ਜਾਵੇਗਾ। ਬਿੱਲ ਮੁਤਾਬਕ ਚੀਨ ਨੂੰ ਅਮਰੀਕਾ ਵਿਚ ਨਵੇਂ ਦੂਤਘਰ ਖੋਲਣ ਦੀ ਮਨਜ਼ੂਰੀ ਉਦੋਂ ਤੱਕ ਨਹੀਂ ਹੋਵੇਗੀ ਜਦੋਂ ਤੱਕ ਅਮਰੀਕਾ ਨੂੰ ਲਹਾਸਾ ਵਿਚ ਦੂਤਘਰ ਦੀ ਮਨਜ਼ੂਰੀ ਚੀਨ ਨਹੀਂ ਦਿੰਦਾ।

ਕਾਨੂੰਨ ਦਾ ਜੋ ਮਸੌਦਾ ਤਿਆਰ ਕੀਤਾ ਗਿਆ ਹੈ ਉਸ ਦੇ ਮੁਤਾਬਕ ਦਲਾਈ ਲਾਮਾ ਦੇ ਮਾਮਲੇ ਵਿਚ ਦਖਲ ਦੇਣ ਦੇ ਦੋਸ਼ੀ ਪਾਏ ਜਾਣ 'ਤੇ ਕਿਸੇ ਵੀ ਅਮਰੀਕੀ ਜਾਇਦਾਦ ਨੂੰ ਜ਼ਬਤ ਕੀਤਾ ਜਾ ਸਕਦਾ ਹੈ। ਨਾਲ ਹੀ ਚੀਨੀ ਅਧਿਕਾਰੀਆਂ ਨੂੰ ਵੀ ਅਮਰੀਕਾ ਦਾਖਲ ਹੋਣ ਤੋਂ ਰੋਕਿਆ ਜਾ ਸਕਦਾ ਹੈ। ਸਦਨ ਨੂੰ ਸੰਬੋਧਿਤ ਕਰਦਿਆਂ ਸਪੀਕਰ ਨੈਂਸੀ ਪੇਲੋਸੀ ਨੇ ਕਿਹਾ ਕਿ ਇਸ ਬਿੱਲ ਤੋਂ ਬਾਅਦ ਚੀਨ ਨੂੰ ਸਪੱਸ਼ਟ ਸੰਦੇਸ਼ ਮਿਲ ਜਾਵੇਗਾ ਕਿ ਜੇਕਰ ਉਸ ਨੇ ਤਿੱਬਤ ਵਿਚ ਧਾਰਮਿਕ ਜਾਂ ਸੰਸਕ੍ਰਿਤਿਕ ਮਾਮਲਿਆਂ ਵਿਚ ਦਖਲ ਦਿੱਤੀ ਤਾਂ ਉਸ ਨੂੰ ਦੋਸ਼ੀ ਠਹਿਰਾਇਆ ਜਾਵੇਗਾ।


Baljit Singh

Content Editor

Related News