ਅਮਰੀਕਾ ਨੇ ਬਦਲੇ H-1B ਵੀਜ਼ਾ ਦੇ ਨਿਯਮ, ਜਾਣੋ ਮੁੱਖ ਬਦਲਾਅ

02/24/2020 11:38:07 AM

ਨਵੀਂ ਦਿੱਲੀ—ਜਦੋਂ ਤੋਂ ਡੋਨਾਲਡ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣੇ ਹਨ, ਉਨ੍ਹਾਂ ਨੇ ਅਮਰੀਕੀ ਵੀਜ਼ਾ ਦੇ ਨਿਯਮ ਸਖਤ ਕਰ ਦਿੱਤੇ ਹਨ। ਕਿਸੇ ਵੀ ਦੇਸ਼ ਦੇ ਨਾਗਰਿਕ ਨੂੰ ਅਮਰੀਕੀ ਵੀਜ਼ਾ ਮਿਲਣ 'ਚ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਸਾਲ ਯੂਨਾਈਟਿਡ ਸਟੇਟਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸੇਜ਼ (ਯੂ.ਐੱਸ.ਸੀ.ਆਈ.ਐੱਸ.) ਨੇ ਐੱਚ-1ਬੀ ਵੀਜ਼ਾ ਐਪਲੀਕੇਸ਼ਨ ਦੇ ਨਿਯਮ 'ਚ ਬਦਲਾਅ ਕੀਤਾ ਹੈ ਅਤੇ ਹੁਣ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨਾ ਹੋਵੇਗਾ।
ਬਦਲਿਆ ਹੋਇਆ ਨਿਯਮ ਕੀ ਹੈ?
ਨਵੇਂ ਨਿਯਮ ਮੁਤਾਬਤ ਇੰਪਲਾਇਰ ਨੂੰ ਹੁਣ ਐੱਚ-1ਬੀ ਵੀਜ਼ਾ ਲਈ ਆਨਲਾਈਨ ਰਜਿਸਟ੍ਰੇਸ਼ਨ ਕਰਨਾ ਹੋਵੇਗਾ। ਇਸ 'ਚ ਵੀਜ਼ਾ ਪਾਉਣ ਵਾਲਿਆਂ ਦੇ ਬਾਰੇ 'ਚ ਹੋਰ ਕੰਪਨੀ ਦੇ ਬਾਰੇ 'ਚ ਬੇਸਿਕ ਜਾਣਕਾਰੀ ਦੇਣੀ ਹੋਵੇਗੀ। ਹਰ ਰਜਿਸਟ੍ਰੇਸ਼ਨ ਦੇ ਬਦਲੇ ਉਸ ਨੂੰ 10 ਡਾਲਰ ਦੇਣੇ ਹੋਣਗੇ ਜੋ ਨਾਨ-ਰਿਫੰਡੇਬਲ ਹੁੰਦੇ ਹਨ। ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸ਼ੁਰੂਆਤ 1 ਮਾਰਚ 2020 ਨੂੰ ਹੋਵੇਗੀ ਅਤੇ ਇਹ 20 ਮਾਰਚ 2020 ਨੂੰ ਬੰਦ ਹੋ ਜਾਵੇਗੀ।
31 ਮਾਰਚ ਤੱਕ ਰਜਿਸਟ੍ਰੇਸ਼ਨ ਕੰਫਰਮੇਸ਼ਨ ਦੀ ਮਿਲੇਗੀ ਜਾਣਕਾਰੀ
31 ਮਾਰਚ ਤੱਕ ਰਜਿਸਟ੍ਰੇਸ਼ਨ ਕਰਵਾਉਣ ਵਾਲੀ ਕੰਪਨੀਆਂ ਨੂੰ ਸਿਲੈਕਸ਼ਨ ਨੂੰ ਲੈ ਕੇ ਜਾਣਕਾਰੀ ਸ਼ੇਅਰ ਕੀਤੀ ਜਾਵੇਗੀ। ਇੰਪਲਾਇਰ ਦੇ ਜਿੰਨੇ ਰਜਿਸਟ੍ਰੇਸ਼ਨ ਸਿਲੈਕਟ ਕੀਤੇ ਜਾਣਗੇ ਉਨ੍ਹਾਂ ਲਈ ਅੱਗੇ ਦੀ ਪ੍ਰਕਿਰਿਆ ਪੂਰੀ ਕਰਨ ਲਈ 90 ਦਿਨਾਂ ਦਾ ਸਮਾਂ ਹੋਵੇਗਾ। ਇਸ ਦੌਰਾਨ ਵੀਜ਼ਾ ਪਾਉਣ ਵਾਲਿਆਂ ਨੂੰ ਆਪਣੇ ਬਾਰੇ 'ਚ ਪੂਰੀ ਜਾਣਕਾਰੀ ਸ਼ੇਅਰ ਕਰਨੀ ਹੋਵੇਗੀ।
ਹਰ ਸਾਲ 85000 ਐੱਚ-1ਬੀ ਵੀਜ਼ਾ
ਅਮਰੀਕਾ ਹਰ ਸਾਲ 85,000 ਐੱਚ-1ਬੀ ਵੀਜ਼ਾ ਜਾਰੀ ਕਰਦਾ ਹੈ। ਇਸ 'ਚ 20 ਹਜ਼ਾਰ ਵੀਜ਼ਾ ਉਨ੍ਹਾਂ ਲੋਕਾਂ ਲਈ ਸੁਰੱਖਿਆ ਹੁੰਦੇ ਹਨ ਜਿਨ੍ਹਾਂ ਨੇ ਮਾਸਟਰ ਜਾਂ ਉਸ ਤੋਂ ਜ਼ਿਆਦਾ ਡਿਗਰੀ ਹਾਸਲ ਕੀਤੀ ਹੈ। ਪਹਿਲਾਂ ਦੀ ਪ੍ਰਕਿਰਿਆ ਦੇ ਤਹਿਤ ਅਪ੍ਰੈਲ ਦੇ ਪਹਿਲੇ ਪੰਜ ਬਿਜ਼ਨੈੱਸ ਡੇਅ 'ਚ ਇੰਪਲਾਇਰ ਦੀ ਤਰ੍ਹਾਂ ਨਾਲ ਵੀਜ਼ਾ ਪਾਉਣ ਵਾਲਿਆਂ ਨੂੰ ਪੂਰੀ ਜਾਣਕਾਰੀ ਦੇ ਨਾਲ ਉਹ ਰਜਿਸਟ੍ਰੇਸ਼ਨ ਕਰਦਾ ਸੀ।  


Aarti dhillon

Content Editor

Related News