ਵੱਡੀ ਖ਼ਬਰ: ਅਮਰੀਕਾ ’ਚ ਬੰਦੂਕਧਾਰੀ ਨੇ 8 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ, ਮ੍ਰਿਤਕਾਂ ’ਚ 4 ਸਿੱਖ ਵੀ ਸ਼ਾਮਲ

Saturday, Apr 17, 2021 - 10:51 AM (IST)

ਵੱਡੀ ਖ਼ਬਰ: ਅਮਰੀਕਾ ’ਚ ਬੰਦੂਕਧਾਰੀ ਨੇ 8 ਲੋਕਾਂ ਨੂੰ ਗੋਲ਼ੀਆਂ ਨਾਲ ਭੁੰਨ੍ਹਿਆ, ਮ੍ਰਿਤਕਾਂ ’ਚ 4 ਸਿੱਖ ਵੀ ਸ਼ਾਮਲ

ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ‘ਫੇਡਐਕਸ’ ਕੰਪਨੀ ਦੇ ਇਕ ਕੰਪਲੈਕਸ ਵਿਚ ਗੋਲੀਬਾਰੀ ਦੀ ਘਟਨਾ ਵਿਚ ਸਿੱਖ ਭਾਈਚਾਰੇ ਦੇ 4 ਵਿਅਕਤੀਆਂ ਸਮੇਤ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖ਼ਮੀ ਹੋ ਗਏ। ਭਾਈਚਾਰੇ ਦੇ ਨੇਤਾਵਾਂ ਨੇ ਇਹ ਜਾਣਕਾਰੀ ਦਿੱਤੀ। ਬੰਦੂਕਧਾਰੀ ਹਮਲਾਵਰ ਦੀ ਪਛਾਣ ਇੰਡੀਆਨਾ ਦੇ 19 ਸਾਲਾ ਬ੍ਰੇਂਡਨ ਸਕਾਟ ਹੋਲ ਦੇ ਰੂਪ ਵਿਚ ਕੀਤੀ ਗਈ ਹੈ, ਜਿਸ ਨੇ ਇੰਡੀਆਨਾਪੋਲਿਸ ਵਿਚ ਸਥਿਤ ਫੇਡਐਕਸ ਕੰਪਨੀ ਦੇ ਕੰਪਲੈਕਸ ਵਿਚ ਵੀਰਵਾਰ ਦੇਰ ਰਾਤ ਗੋਲੀਬਾਰੀ ਕਰਨ ਦੇ ਬਾਅਦ ਕਥਿਤ ਤੌਰ ’ਤੇ ਖ਼ੁਦ ਨੂੰ ਗੋਲੀ ਮਾਰ ਲਈ।

ਇਹ ਵੀ ਪੜ੍ਹੋ : ‘ਗ੍ਰਹਿ ਯੁੱਧ’ ਰੋਕਣ ’ਚ ਨਾਕਾਮ ਇਮਰਾਨ ਨੇ ਸੋਸ਼ਲ ਮੀਡੀਆ 'ਤੇ ਕੱਢਿਆ ਗੁੱਸਾ, ਕਈ ਐਪਸ ’ਤੇ ਲਾਈ ਪਾਬੰਦੀ

ਡਿਲਿਵਰੀ ਸੇਵਾ ਪ੍ਰਦਾਤਾ ਕੰਪਨੀ ਦੇ ਇਸ ਕੰਪਲੈਕਸ ਵਿਚ ਕੰਮ ਕਰਨ ਵਾਲੇ 90 ਫ਼ੀਸਦੀ ਤੋਂ ਜ਼ਿਆਦਾ ਕਰਚਮਾਰੀ ਭਾਰਤੀ ਮੂਲ ਦੇ ਅਮਰੀਕੀ ਨਾਗਰਿਕ ਦੱਸੇ ਜਾਂਦੇ ਹਨ, ਜਿਨ੍ਹਾਂ ਵਿਚ ਜ਼ਿਆਦਾਤਰ ਸਿੱਖ ਭਾਈਚਾਰੇ ਦੇ ਹਨ। ਸਿੱਖ ਭਾਈਚਾਰੇ ਦੇ ਨੇਤਾ ਗੁਰਿੰਦਰ ਸਿੰਘ ਖਾਲਸਾ ਨੇ ਫੇਡਐਕਸ ਕੰਪਲੈਕਸ ਦੇ ਕਰਮਚਾਰੀਆ ਦੇ ਪਰਿਵਾਰਾਂ ਨਾਲ ਮੁਲਾਕਾਤ ਕਰਨ ਦੇ ਬਾਅਦ ਕਿਹਾ, ‘ਇਹ ਬੇਹੱਦ ਦੁਖ਼ਦ ਹੈ। ਇਸ ਤ੍ਰਾਸਦ ਘਟਨਾ ਨਾਲ ਸਿੱਖ ਭਾਈਚਾਰਾ ਦੁਖੀ ਹੈ।’ ਸ਼ੁੱਕਰਵਾਰ ਦੇ ਰਾਤ ਮੇਰੀਅਤ ਕਾਉਂਟੀ ਕੋਰੋਨਰ ਦਫ਼ਤਰ ਅਤੇ ਇੰਡੀਆਨਾਪੋਲਿਸ ਮੈਟਰੋਪੋਲਿਟਨ ਪੁਲਸ ਵਿਭਾਗ (ਆਈ.ਐਮ.ਪੀ.ਡੀ.) ਨੇ ਮ੍ਰਿਤਕਾਂ ਦੇ ਨਾਮ ਦਾ ਖ਼ੁਲਾਸਾ ਕੀਤਾ। ਮ੍ਰਿਤਕਾਂ ਵਿਚ ਅਮਰਜੀਤ ਜੋਹਲ (66), ਜਸਵਿੰਦਰ ਕੌਰ (64), ਅਮਰਜੀਤ (48) ਅਤੇ ਜਸਵਿੰਦਰ ਸਿੰਘ (68) ਸ਼ਾਮਲ ਹਨ। ਆਈ.ਐਮ.ਪੀ.ਡੀ. ਨੇ ਕਿਹਾ ਕਿ ਸਿੱਖ ਭਾਈਚਾਰੇ ਦੇ ਇਕ ਹੋਰ ਵਿਅਕਤੀ ਹਰਪ੍ਰੀਤ ਸਿੰਘ ਗਿੱਲ (45) ਨੂੰ ਅੱਖ ਕੋਲ ਗੋਲੀ ਲੱਗੀ ਹੈ ਅਤੇ ਅਜੇ ਉਹ ਹਸਪਤਾਲ ਵਿਚ ਹੈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਅਤੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਇਸ ਘਟਨਾ ’ਤੇ ਸੋਗ ਪ੍ਰਗਟ ਕੀਤਾ ਹੈ।

ਇਹ ਵੀ ਪੜ੍ਹੋ : ਹੈਰਾਨੀਜਨਕ: ਚੋਰੀ ਕੀਤੀਆਂ ਸਨ 2 ਸ਼ਰਟਾਂ, ਹੁਣ 20 ਸਾਲ ਮਗਰੋਂ ਜੇਲ੍ਹ ’ਚੋਂ ਰਿਹਾਅ ਹੋਇਆ ਇਹ ਸ਼ਖ਼ਸ

ਬਾਈਡੇਨ ਨੇ ਇਕ ਬਿਆਨ ਵਿਚ ਕਿਹਾ, ‘ਹੋਮਲੈਂਡ ਸਕਿਓਰਿਟੀ ਦੀ ਟੀਮ ਵੱਲੋਂ ਉਪ ਰਾਸ਼ਟਰਪਤੀ ਹੈਰਿਸ ਅਤੇ ਮੈਨੂੰ, ਇੰਡੀਆਨਾਪੋਲਿਸ ਵਿਚ ਫੇਡਐਕਸ ਕੰਪਲੈਕਸ ਵਿਚ ਹੋਈ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ, ਜਿੱਥੇ ਰਾਤ ਦੇ ਹਨ੍ਹੇਰੇ ਵਿਚ ਇਕੱਲੇ ਬੰਦੂਕਧਾਰੀ ਨੇ 8 ਲੋਕਾਂ ਦੀ ਜਾਨ ਲੈ ਲਈ ਅਤੇ ਕਈ ਲੋਕਾਂ ਨੂੰ ਜ਼ਖ਼ਮੀ ਕਰ ਦਿੱਤਾ।’ ਅਮਰੀਕਾ ਦੇ ਦੌਰੇ ‘ਤੇ ਗਏ ਜਾਪਾਨ ਦੇ ਪ੍ਰਧਾਨ ਮੰਰਤੀ ਯੋਸ਼ਿਹਿਦੇ ਸੁਗਾ ਨੇ ਵ੍ਹਾਈਟ ਹਾਊਸ ਵਿਚ ਬੈਠਕ ਦੀ ਸ਼ੁਰੂਆਤ ਵਿਚ ਮ੍ਰਿਤਕਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਕਿਹਾ, ‘ਨਿਰਦੋਸ਼ ਨਾਗਰਿਕਾਂ ਨੂੰ ਅਜਿਹੀ ਹਿੰਸਾ ਦਾ ਸ਼ਿਕਾਰ ਨਹੀਂ ਹੋਣਾ ਚਾਹੀਦਾ। ਆਜ਼ਾਦੀ, ਲੋਕਤੰਤਰ, ਮਨੁੱਖ ਅਧਿਕਾਰ ਅਤੇ ਕਾਨੂੰਨ ਦਾ ਰਾਜ ਗਲੋਬਲ ਮੁੱਲ ਹਨ ਜੋ ਸਾਨੂੰ ਜੋੜਦੇ ਹਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚ ਕਾਇਮ ਹੈ।’

ਇਹ ਵੀ ਪੜ੍ਹੋ : ਬੈਂਕ ਮੁਲਾਜ਼ਮ ਨੇ 37 ਦਿਨਾਂ ’ਚ 4 ਵਾਰ ਕੀਤਾ ਵਿਆਹ, 3 ਵਾਰ ਦਿੱਤਾ ਤਲਾਕ, ਹੈਰਾਨ ਕਰ ਦੇਵੇਗਾ ਪੂਰਾ ਮਾਮਲਾ

ਬਾਈਡੇਨ ਨੇ ਮ੍ਰਿਤਕਾਂ ਦੇ ਸਨਮਾਨ ਵਿਚ ਵ੍ਹਾਈਟ ਹਾਊਸ ਅਤੇ ਹੋਰ ਸੰਘੀ ਇਮਾਰਤਾਂ ਵਿਚ ਰਾਸ਼ਟਰੀ ਝੰਡਾ ਅੱਧਾ ਲਹਿਰਾਉਣ ਦਾ ਹੁਕਮ ਦਿੱਤਾ ਹੈ। ਖਾਲਸਾ ਨੇ ਕਿਹਾ ਕਿ ਭਾਈਚਾਰੇ ਦੇ ਨੇਤਾ ਅਧਿਕਾਰੀਆਂ ਦੇ ਸੰਪਰਕ ਵਿਚ ਹਨ। ਉਨ੍ਹਾਂ ਕਿਹਾ, ‘9/11 ਦੇ ਬਾਅਦ ਤੋਂ ਸਿੱਖ ਭਾਈਚਾਰੇ ਨੇ ਬਹੁਤ ਕੁੱਝ ਝੱਲਿਆ ਹੈ। ਹੁਣ ਉਹ ਸਮਾਂ ਆ ਗਿਆ ਹੈ, ਜਦੋਂ ਇਸ ਤਰ੍ਹਾਂ ਦੀ ਗੋਲੀਬਾਰੀ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਜਾਣਗੇ। ਹੁਣ ਬਹੁਤ ਹੋ ਚੁੱਕਾ ਹੈ।’

ਇਹ ਵੀ ਪੜ੍ਹੋ : ਵੱਡੀ ਖ਼ਬਰ: 40 ਹਜ਼ਾਰ ਭਾਰਤੀ ਵਿਦਿਆਰਥੀਆਂ ਨੂੰ PR ਦੇਵੇਗਾ ਕੈਨੇਡਾ

ਇੰਡੀਆਨਾ ਵਿਚ ਸਿੱਖ ਭਾਈਚਾਰੇ ਦੇ ਲੱਗਭਗ 10 ਹਜ਼ਾਰ ਲੋਕ ਰਹਿੰਦੇ ਹਨ। ਇਸ ਭਾਈਚਾਰੇ ਦੇ ਖਾਲਸਾ ਵਰਗੇ ਲੋਕ ਪਰਉਪਕਾਰੀ ਕੰਮਾਂ ਵਿਚ ਸ਼ਾਮਲ ਹਨ। ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਪੱਤਰਕਾਰਾਂ ਨੂੰ ਕਿਹਾ, ‘ਸਾਡੇ ਦੇਸ਼ ਵਿਚ ਅਜਿਹੇ ਪਰਿਵਾਰ ਹਨ, ਜੋ ਹਿੰਸਾ ਦੇ ਕਾਰਨ ਆਪਣੇ ਪਰਿਵਾਰਾਂ ਨੂੰ ਗੁਆ ਚੁੱਕੇ ਹਨ। ਬੇਸ਼ੱਕ ਇਸ ਹਿੰਸਾ ਦਾ ਅੰਤ ਹੋਣਾ ਚਾਹੀਦਾ ਹੈ। ਅਸੀਂ ਉਨ੍ਹਾਂ ਪਰਿਵਾਰਾਂ ਪ੍ਰਤੀ ਪਰੇਸ਼ਾਨ ਹਾਂ, ਜਿਨ੍ਹਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਗੁਆਇਆ ਹੈ।’ 

ਇਹ ਵੀ ਪੜ੍ਹੋ : UAE ’ਚ 6 ਭਾਰਤੀਆਂ ਨੇ ਜਿੱਤਿਆ 2,72,000 ਡਾਲਰ ਤੋਂ ਜ਼ਿਆਦਾ ਦਾ ਲਕੀ ਡਰਾਅ

ਦੱਸਿਆ ਜਾ ਰਿਹਾ ਹੈ ਕਿ ਘਟਨਾ ਸਥਾਨ ‘ਤੇ ਪੁਲਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਲਈ ਸੀ। ਫੇਡਐਕਸ ਨੇ ਇਸ ਪੁਸ਼ਟੀ ਕੀਤੀ ਹੈ ਕਿ ਉਕਤ ਹਮਲਾਵਰ ਇੰਡੀਆਨਾਪੋਲਿਸ ਵਿਚ ਕੰਪਨੀ ਦਾ ਸਾਬਕਾ ਕਰਮਚਾਰੀ ਸੀ। ਅੱਗੇ ਦੀ ਜਾਣਕਾਰੀ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ : ਕ੍ਰਿਕਟ ਦੇਖਣ, ਸਕੂਲ ਜਾਣ ਅਤੇ ਕੁੱਝ ਖ਼ਾਸ ਦੇਸ਼ਾਂ ਦੀ ਯਾਤਰਾ ਲਈ ਇਸਤੇਮਾਲ ਹੋਵੇਗਾ ਕੋਰੋਨਾ ਪਾਸਪੋਰਟ

ਨੋਟ:  ਅਮਰੀਕਾ ਵਿੱਚ ਆਏ ਦਿਨ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ? 


author

cherry

Content Editor

Related News