ਅਮਰੀਕਾ 'ਚ ਬੰਦੂਕ ਸਬੰਧੀ ਨਵੇਂ ਕਾਨੂੰਨ ਨੂੰ ਲੈ ਕੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ (Photos)
Monday, Jun 13, 2022 - 02:22 AM (IST)
ਇੰਟਰਨੈਸ਼ਨਲ ਡੈਸਕ : ਅਮਰੀਕਾ ਦੇ ਕਈ ਹਿੱਸਿਆਂ 'ਚ ਸ਼ਨੀਵਾਰ ਨੂੰ ਹਜ਼ਾਰਾਂ ਲੋਕਾਂ ਨੇ ਗੰਨ ਕਲਚਰ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਅਤੇ ਬੰਦੂਕਾਂ ਦੀ ਉਪਲਬਧਤਾ ਨੂੰ ਕੰਟਰੋਲ ਕਰਨ ਲਈ ਨਵੇਂ ਕਾਨੂੰਨ ਬਣਾਉਣ ਦੀ ਮੰਗ ਕੀਤੀ। ਦਰਅਸਲ, ਅਮਰੀਕਾ 'ਚ ਪਿਛਲੇ ਕੁਝ ਸਮੇਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਕਾਫੀ ਵਾਧਾ ਹੋਇਆ ਹੈ। ਪਿਛਲੇ ਮਹੀਨੇ ਉਵਾਲਡੇ, ਟੈਕਸਾਸ ਦੇ ਇਕ ਐਲੀਮੈਂਟਰੀ ਸਕੂਲ ਵਿੱਚ ਹੋਈ ਗੋਲੀਬਾਰੀ 'ਚ 19 ਬੱਚੇ ਤੇ 2 ਬਾਲਗ ਮਾਰੇ ਗਏ ਸਨ।
ਇਹ ਵੀ ਪੜ੍ਹੋ : ਹੈਰਾਨੀਜਨਕ: ਕੈਂਸਰ ਨਾਲ ਜੰਗ ਲੜ ਰਹੇ 6 ਸਾਲ ਦੇ ਬੱਚੇ ਨੂੰ ਮਿਲਣ ਪਹੁੰਚੇ 20 ਹਜ਼ਾਰ Bikers!
ਇਸ ਤੋਂ ਬਾਅਦ ਬਫੇਲੋ ਸੁਪਰਮਾਰਕੀਟ 'ਚ ਹੋਈ ਗੋਲੀਬਾਰੀ 'ਚ ਵੀ 10 ਲੋਕਾਂ ਦੀ ਜਾਨ ਚਲੀ ਗਈ ਸੀ। ਉਦੋਂ ਤੋਂ ਹੀ ਅਮਰੀਕਾ ਵਿੱਚ ਗੰਨ ਰੱਖਣ ਦੇ ਨਿਯਮਾਂ ਨੂੰ ਸਖ਼ਤ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ। ਵਿਰੋਧ ਪ੍ਰਦਰਸ਼ਨ 'ਚ ਹਿੱਸਾ ਲੈਂਦਿਆਂ ਅਮਰੀਕੀ ਰਾਜ ਕੋਲੰਬੀਆ ਦੇ ਮੇਅਰ ਮੂਰੀਅਲ ਬੋਸੇਰ ਨੇ ਕਿਹਾ, ''ਬਹੁਤ ਹੋ ਗਿਆ। ਮੈਂ ਇਕ ਮੇਅਰ ਅਤੇ ਮਾਂ ਦੇ ਰੂਪ ਵਿੱਚ ਇਹ ਕਹਿ ਰਹੀ ਹਾਂ। ਮੈਂ ਉਨ੍ਹਾਂ ਲੱਖਾਂ ਅਮਰੀਕੀ ਨਾਗਰਿਕਾਂ ਵੱਲੋਂ ਬੋਲ ਰਹੀ ਹਾਂ ਜੋ ਕਾਂਗਰਸ ਤੋਂ ਬੰਦੂਕ ਰੱਖਣ ਦੇ ਨਵੇਂ ਕਾਨੂੰਨਾਂ ਨੂੰ ਮਨਜ਼ੂਰੀ ਦੇਣ ਦੀ ਮੰਗ ਕਰ ਰਹੇ ਹਨ। ਇਹ ਕਾਂਗਰਸ ਦਾ ਫਰਜ਼ ਹੈ ਕਿ ਉਹ ਸਾਨੂੰ ਤੇ ਸਾਡੇ ਬੱਚਿਆਂ ਨੂੰ ਬੰਦੂਕਾਂ ਨਾਲ ਹੋਣ ਵਾਲੀ ਹਿੰਸਾ ਤੋਂ ਬਚਾਏ।''
ਇਹ ਵੀ ਪੜ੍ਹੋ : ਰਾਹੁਲ ਗਾਂਧੀ ਦੀ ਪੇਸ਼ੀ 'ਤੇ ਪੰਜਾਬ ਕਾਂਗਰਸ ਵੱਲੋਂ ਸ਼ਕਤੀ ਪ੍ਰਦਰਸ਼ਨ ਦੀ ਤਿਆਰੀ, ਦਿੱਤੀ ਇਹ ਚਿਤਾਵਨੀ
ਫਲੋਰੀਡਾ ਦੇ ਇਕ ਸਕੂਲ 'ਚ 2018 'ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਚਣ ਵਾਲੇ ਡੇਵਿਡ ਹੌਗ ਨਾਂ ਦੇ ਵਿਅਕਤੀ ਨੇ ਕਿਹਾ, "ਜੇ ਸਾਡੀ ਸਰਕਾਰ 19 ਬੱਚਿਆਂ ਨੂੰ ਆਪਣੇ ਹੀ ਸਕੂਲ ਵਿੱਚ ਕਤਲ ਕੀਤੇ ਜਾਣ ਅਤੇ ਕਤਲ ਹੋਣ ਤੋਂ ਰੋਕਣ ਲਈ ਕੁਝ ਨਹੀਂ ਕਰ ਸਕਦੀ ਤਾਂ ਜੋ 'ਚ ਸਰਕਾਰ ਹਨ, ਇਹ ਸਮਾਂ ਉਸ ਨੂੰ ਬਦਲ ਦੇਣ ਦਾ ਹੈ।" ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਇਨ੍ਹਾਂ ਵਿਰੋਧ ਪ੍ਰਦਰਸ਼ਨਾਂ ਦਾ ਸਮਰਥਨ ਕੀਤਾ ਹੈ ਅਤੇ ਕਾਂਗਰਸ ਨੂੰ ਨਵੇਂ ਬੰਦੂਕ ਸੁਰੱਖਿਆ ਕਾਨੂੰਨ ਨੂੰ ਜਲਦੀ ਮਨਜ਼ੂਰੀ ਦੇਣ ਦੀ ਅਪੀਲ ਵੀ ਕੀਤੀ ਹੈ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ