ਅਮਰੀਕਾ ਦੀ ਫੋਰੈਸਟ ਸਰਵਿਸ ਕਰੇਗੀ ਕੈਲੀਫੋਰਨੀਆ ਵਿਚਲੇ ਰਾਸ਼ਟਰੀ ਜੰਗਲਾਂ ਨੂੰ ਬੰਦ

Tuesday, Aug 31, 2021 - 10:30 PM (IST)

ਅਮਰੀਕਾ ਦੀ ਫੋਰੈਸਟ ਸਰਵਿਸ ਕਰੇਗੀ ਕੈਲੀਫੋਰਨੀਆ ਵਿਚਲੇ ਰਾਸ਼ਟਰੀ ਜੰਗਲਾਂ ਨੂੰ ਬੰਦ

ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)- ਅਮਰੀਕੀ ਸਟੇਟ ਕੈਲੀਫੋਰਨੀਆ ਵੱਡੇ ਪੱਧਰ 'ਤੇ ਜੰਗਲੀ ਅੱਗਾਂ ਦਾ ਸਾਹਮਣਾ ਕਰ ਰਹੀ ਹੈ। ਇਹਨਾਂ ਹੀ ਜੰਗਲੀ ਅੱਗਾਂ ਦੇ ਮੱਦੇਨਜ਼ਰ ਜਨਤਕ ਸੁਰੱਖਿਆ ਤੇ ਅੱਗ ਨੂੰ ਵਧਣ ਤੋਂ ਰੋਕਣ ਲਈ ਅਮਰੀਕੀ ਫੋਰੈਸਟ ਸਰਵਿਸ ਵੱਲੋਂ ਕੈਲੀਫੋਰਨੀਆ ਵਿਚਲੇ ਸਾਰੇ ਰਾਸ਼ਟਰੀ ਜੰਗਲਾਂ ਨੂੰ ਅਸਥਾਈ ਤੌਰ 'ਤੇ ਬੰਦ ਕੀਤਾ ਜਾਵੇਗਾ। ਇਸ ਸਬੰਧੀ ਯੂ. ਐੱਸ. ਫੋਰੈਸਟ ਸਰਵਿਸ ਨੇ ਘੋਸ਼ਣਾ ਕੀਤੀ ਹੈ ਕਿ ਮੰਗਲਵਾਰ ਤੋਂ ਕੈਲੀਫੋਰਨੀਆ ਦੇ ਅੰਦਰ ਸਾਰੇ ਰਾਸ਼ਟਰੀ ਜੰਗਲਾਂ ਨੂੰ ਅਸਥਾਈ ਤੌਰ 'ਤੇ ਬੰਦ ਕੀਤਾ ਜਾਵੇਗਾ।

ਇਹ ਖ਼ਬਰ ਪੜ੍ਹੋ- ਵਿਸ਼ਵ ਪੱਧਰੀ ਗੇਂਦਬਾਜ਼ਾਂ ਦਾ ਸਾਹਮਣਾ ਕਰਨ ਲਈ ਅਸੀਂ ਤਿਆਰ ਹਾਂ : ਰੂਟ

ਯੂ. ਐੱਸ. ਫੋਰੈਸਟ ਸਰਵਿਸ ਦੇ ਬਿਆਨ ਅਨੁਸਾਰ 31 ਅਗਸਤ ਤੋਂ 17 ਸਤੰਬਰ ਤੱਕ ਕੈਲੀਫੋਰਨੀਆ ਦੇ ਸਾਰੇ ਰਾਸ਼ਟਰੀ ਜੰਗਲ ਬੰਦ ਕਰ ਦਿੱਤੇ ਜਾਣਗੇ ਤਾਂ ਜੋ ਨਵੀਂ ਅੱਗ ਲੱਗਣ ਦੀ ਸੰਭਾਵਨਾ ਨੂੰ ਸੀਮਤ ਕੀਤਾ ਜਾ ਸਕੇ। ਖੇਤਰੀ ਜੰਗਲਾਤ ਅਧਿਕਾਰੀ ਜੈਨੀਫਰ ਏਬਰਲੀਅਨ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਗਿਆ ਹੈ ਕਿਉਂਕਿ ਜਨਤਕ ਸੁਰੱਖਿਆ ਲਈ ਇਹ ਸਭ ਤੋਂ ਵਧੀਆ ਵਿਕਲਪ ਹੈ। ਫੋਰੈਸਟ ਸਰਵਿਸ ਅਨੁਸਾਰ ਰਾਸ਼ਟਰੀ ਜੰਗਲਾਂ ਨੂੰ ਬੰਦ ਕਰਨ ਦਾ ਉਦੇਸ਼ ਐਮਰਜੈਂਸੀ ਦੀ ਸਥਿਤੀ ਵਿੱਚ ਜਨਤਕ ਜ਼ਮੀਨ 'ਤੇ ਲੋਕਾਂ ਦੀ ਸੰਖਿਆ ਨੂੰ ਸੀਮਤ ਕਰਨਾ ਵੀ ਹੈ।

ਇਹ ਖ਼ਬਰ ਪੜ੍ਹੋ- BCCI ਨੇ ਨਵੀਂ IPL ਫ੍ਰੈਂਚਾਇਜ਼ੀ ਲਈ ਟੈਂਡਰ ਜਾਰੀ ਕਰਨ ਦਾ ਕੀਤਾ ਐਲਾਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ। 


author

Gurdeep Singh

Content Editor

Related News