ਅਮਰੀਕੀ ਬਲਾਂ ਨੇ ਅਫਗਾਨਿਸਤਾਨ ''ਚ 11 ਤਾਲਿਬਾਨੀ ਅੱਤਵਾਦੀ ਕੀਤੇ ਢੇਰ
Tuesday, Aug 10, 2021 - 02:30 PM (IST)
ਕਾਬੁਲ (ਏ.ਐੱਨ.ਆਈ.): ਅਫਗਾਨਿਸਤਾਨ ਵਿਚ ਅਮਰੀਕੀ ਬਲਾਂ ਨੇ ਘੱਟੋ-ਘੱਟ 11 ਤਾਲਿਬਾਨੀ ਅੱਤਵਾਦੀਆਂ ਨੂੰ ਮਾਰ ਦਿੱਤਾ ਹੈ। ਟੋਲੋ ਨਿਊਜ਼ ਮੁਤਾਬਕ ਅੱਜ ਸਵੇਰੇ ਕਪਿਲਾ ਸੂਬੇ ਦੇ ਨਿਜਰਬ ਜ਼ਿਲ੍ਹੇ ਵਿਚ ਅਮਰੀਕੀ ਬਲਾਂ ਵੱਲੋਂ ਕੀਤੇ ਗਏ ਬੀ-52 ਹਵਾਈ ਹਮਲੇ ਵਿਚ ਤਾਲਿਬਾਨ ਦੇ ਘੱਟੋ-ਘੱਟ 11 ਅੱਤਵਾਦੀ ਮਾਰੇ ਗਏ ਹਨ। ਸੂਬਾਈ ਪੁਲਸ ਬੁਲਾਰੇ ਨੇ ਇਸ ਦੀ ਪੁਸ਼ਟੀ ਕੀਤੀ ਹੈ।
ਪੜ੍ਹੋ ਇਹ ਅਹਿਮ ਖਬਰ -ਅਮਰੀਕੀ ਰੱਖਿਆ ਮੰਤਰੀ ਨੇ ਪਾਕਿ ਸੈਨਾ ਪ੍ਰਮੁੱਖ ਨਾਲ ਅਫਗਾਨਿਸਤਾਨ ਦੇ ਹਾਲਾਤ 'ਤੇ ਕੀਤੀ ਚਰਚਾ
ਅਫਗਾਨ ਸੈਨਾ ਅਤੇ ਤਾਲਿਬਾਨੀ ਲੜਾਕਿਆਂ ਵਿਚ ਜੰਗ ਜਾਰੀ
ਇੱਥੇ ਦੱਸ ਦਈਏ ਕਿ ਅਫਗਾਨ ਸੈਨਾ ਅਤੇ ਤਾਲਿਬਾਨੀ ਲੜਾਕਿਆਂ ਵਿਚਕਾਰ ਜੰਗ ਲਗਾਤਾਰ ਜਾਰੀ ਹੈ ਪਰ ਬੀਤੇ ਦੋ ਦਿਨਾਂ ਵਿਚ ਤਾਲਿਬਾਨ ਵੱਲੋਂ ਹਮਲੇ ਹੋਰ ਵੀ ਤੇਜ਼ ਕਰ ਦਿੱਤੇ ਗਏ ਹਨ। ਮੀਡੀਆ ਰਿਪੋਰਟ ਮੁਤਾਬਕ ਤਾਲਿਬਾਨ ਨੇ ਪੰਜ ਸੂਬਾਈ ਰਾਜਧਾਨੀਆਂ ਨੂੰ ਆਪਣੇ ਕਬਜ਼ੇ ਵਿਚ ਲੈ ਲਿਆ ਹੈ। ਇੱਥੋਂ ਕੁਝ ਸਮਾਂ ਪਹਿਲਾਂ ਹੀ ਅਮਰੀਕੀ ਅਤੇ ਨਾਟੋ ਫੋਰਸ ਵਾਪਸ ਗਈ ਹੈ ਜਿਸ ਮਗਰੋਂ ਤਾਲਿਬਾਨ ਨੇ ਆਪਣਾ ਹਮਲਾ ਤੇਜ਼ ਕਰ ਦਿੱਤਾ।