ਅਮਰੀਕਾ ਦੇ ਮੈਰੀਲੈਂਡ ''ਚ ਗੋਲੀਬਾਰੀ, 3 ਦੀ ਮੌਤ

10/18/2017 10:29:15 PM

ਵਾਸ਼ਿੰਗਟਨ — ਇਥੇ ਮੈਰੀਲੈਂਡ ਦੇ ਬਿਜਨਸ ਪਾਰਕ 'ਚ ਹੋਈ ਗੋਲੀਬਾਰੀ ਦੌਰਾਨ 3 ਲੋਕਾਂ ਦੀ ਮੌਤ ਅਤੇ 2 ਦੇ ਜ਼ਖਮੀ ਹੋਣ ਦੀ ਜਾਣਕਾਰੀ ਮਿਲੀ ਹੈ। ਅਮਰੀਕਾ ਦੇ ਮੈਰੀਲੈਂਡ ਬਿਜ਼ਨੈੱਸ ਪਾਰਕ 'ਚ ਹੋਈ ਗੋਲੀਬਾਰੀ ਤੋਂ ਬਾਅਦ ਪੁਲਸ ਹਮਲਾਵਰ ਦੀ ਭਾਲ ਕਰ ਰਹੀ ਹੈ। 
ਜ਼ਿਕਰਯੋਗ ਹੈ ਕਿ ਇਹ ਹਮਲਾ ਲੋਕਾਂ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ, ਜਿਹੜਾ ਕਿ ਪਹਿਲਾਂ ਤੋਂ ਤੈਅ ਦੱਸਿਆ ਜਾ ਰਿਹਾ ਹੈ। ਸਾਰੇ ਪੀੜਤ ਐਡਵਾਂਸ ਗ੍ਰੇਨਾਈਟ ਸਲਿਓਸ਼ੰਸ ਕੰਪਨੀ ਦੇ ਕਰਮਚਾਰੀ ਦੱਸੇ ਜਾ ਰੇਹ ਹਨ। ਆਲੇ-ਦੁਆਲੇ ਦੇ ਸਾਰੇ ਸਕੂਲਾਂ ਨੂੰ ਬੰਦ ਕਰਵਾ ਦਿੱਤਾ ਗਿਆ ਹੈ।


Related News