ਅਮਰੀਕਾ ਨੇ ਪਹਿਲੀ ਵਾਰ ਆਸਟ੍ਰੇਲੀਆ ''ਚ ''ਪ੍ਰੈਟੀਯਟ'' ਮਿਜ਼ਾਈਲ ਦਾ ਕੀਤਾ ਪਰੀਖਣ
Monday, Jul 19, 2021 - 01:48 PM (IST)

ਮੈਲਬੌਰਨ (ਬਿਊਰੋ): ਚੀਨ ਵੱਲੋਂ ਆਸਟ੍ਰੇਲੀਆ 'ਤੇ ਹਮਲੇ ਦੇ ਖਦਸ਼ੇ ਦੇ ਮੱਦੇਨਜ਼ਰ ਅਮਰੀਕਾ ਨੇ ਪਹਿਲੀ ਵਾਰ ਆਪਣੀ ਪ੍ਰੈਟੀਯਟ ਮਿਜ਼ਾਈਲ ਸਿਸਟਮ ਦਾ ਆਸਟ੍ਰੇਲੀਆਈ ਜ਼ਮੀਨ 'ਤੇ ਪਰੀਖਣ ਕੀਤਾ ਹੈ। ਅਮਰੀਕਾ ਅਤੇ ਆਸਟ੍ਰੇਲੀਆ ਵਿਚਕਾਰ ਤਲਿਸਮਾਨ ਸਾਬਰੇ 21 ਯੁੱਧ ਅਭਿਆਸ (TS 21) ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ 16 ਜੁਲਾਈ ਨੂੰ ਜਾਪਾਨ ਅਤੇ ਗੁਆਮ ਵਿਚ ਤਾਇਨਾਤ ਹਵਾ ਵਿਚ ਮਾਰ ਕਰਨ ਵਾਲੀਆਂ ਪ੍ਰੈਟੀਯਟ ਮਿਜ਼ਾਈਲਾਂ ਨੇ ਡਰੋਨ ਜਹਾਜ਼ਾਂ ਨੂੰ ਢੇਰ ਕਰਨ ਦਾ ਅਭਿਆਸ ਕੀਤਾ ਸੀ।
ਇਸ ਵਿਚਕਾਰ ਚੀਨ ਨੇ ਅਮਰੀਕਾ ਅਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੇ ਯੁੱਧ ਅਭਿਆਸ 'ਤੇ ਨਜ਼ਰ ਰੱਖਣ ਲਈ ਆਪਣਾ ਜਾਸੂਸੀ ਜੰਗੀ ਜਹਾਜ਼ ਭੇਜਿਆ ਹੈ। ਅਮਰੀਕੀ ਸੈਨਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,''ਅਮਰੀਕੀ ਸੈਨਾ ਦੇ ਪ੍ਰਸ਼ਾਂਤ ਹਵਾਈ ਅਤੇ ਮਿਜ਼ਾਈਲ ਡਿਫੈਂਸ ਯੂਨਿਟ ਨੇ ਆਪਣੇ ਆਸਟ੍ਰੇਲੀਆਈ ਡਿਫੈਂਸ ਫੋਰਸ ਦੇ ਹਮਰੁਤਬਿਆਂ ਨਾਲ ਮਿਲ ਕੇ ਆਸਟ੍ਰੇਲੀਆ ਦੀ ਜ਼ਮੀਨ 'ਤੇ ਪਹਿਲੀ ਵਾਰ ਸਤਹਿ ਤੋਂ ਹਵਾ ਵਿਚ ਮਾਰ ਕਰਨ ਵਾਲੀ ਪ੍ਰੈਟੀਯਟ ਮਿਜ਼ਾਈਲ ਦਾ ਪਰੀਖਣ ਕੀਤਾ ਹੈ।''
ਪੜ੍ਹੋ ਇਹ ਅਹਿਮ ਖਬਰ- ਡ੍ਰੈਗਨ ਦਾ ਨਵਾਂ ਮਿਸ਼ਨ, ਆਸਟ੍ਰੇਲੀਆਈ ਸਮੁੰਦਰ 'ਤੇ ਚੀਨੀ ਜਾਸੂਸੀ ਜਹਾਜ਼ ਦੀ ਨਜ਼ਰ
ਚੀਨ ਦੀ ਵੱਧਦੀ ਚੁਣੌਤੀ ਵਿਚਕਾਰ ਇਸ ਸਾਲ ਤਲਿਸਮਾਨ ਸਾਬਰੇ 21 ਯੁੱਧ ਅਭਿਆਸ ਵਿਚ ਆਸਟ੍ਰੇਲੀਆ ਅਤੇ ਅਮਰੀਕਾ ਨੇ ਕੈਨੇਡਾ, ਜਾਪਾਨ, ਨਿਊਜ਼ੀਲੈਂਡ, ਬ੍ਰਿਟੇਨ, ਦੱਖਣੀ ਕੋਰੀਆ ਨਾਲ ਅਭਿਆਸ ਕੀਤਾ ਹੈ। ਇਸ ਅਭਿਆਸ ਵਿਚ 17 ਹਜ਼ਾਰ ਸੈਨਿਕ ਹਿੱਸਾ ਲੈ ਰਹੇ ਹਨ। ਉੱਥੇ ਭਾਰਤ, ਫਰਾਂਸ, ਜਰਮਨੀ ਅਤੇ ਇੰਡੋਨੇਸ਼ੀਆ ਨੂੰ ਆਬਜ਼ਰਵਰ ਦੇਸ਼ ਦੇ ਰੂਪ ਵਿਚ ਸੱਦਾ ਦਿੱਤਾ ਗਿਆ ਹੈ। ਇਹ ਤਲਿਸਮਾਨ ਸਾਬਰੇ 21 ਯੁੱਧ ਅਭਿਆਸ ਹਰ ਦੋ ਸਾਲ ਵਿਚ ਹੁੰਦਾ ਹੈ।
ਪੜ੍ਹੋ ਇਹ ਅਹਿਮ ਖਬਰ- ਵਿਵਾਦਿਤ ਟਿੱਪਣੀ ਮਗਰੋਂ ਕੇਟੀ ਹਾਪਕਿਨਜ਼ ਨੂੰ ਆਸਟ੍ਰੇਲੀਆ ਤੋਂ ਭੇਜਿਆ ਜਾਵੇਗਾ ਵਾਪਸ
ਜਾਣੋ ਪ੍ਰੈਟੀਯਟ ਮਿਜ਼ਾਈਲ ਦੇ ਬਾਰੇ
ਅਮਰੀਕਾ ਦੀ ਪ੍ਰੈਟੀਯਾਟ ਐਡਵਾਂਸਡ ਕੈਪੇਬਿਲਿਟੀ-3 (PAC-3) ਮਿਜ਼ਾਈਲ ਦੁਨੀਆ ਦੇ ਸਭ ਤੋਂ ਬਿਹਤਰੀਨ ਡਿਫੈਂਸ ਸਿਸਟਮ ਵਿਚੋਂ ਇਕ ਹੈ। ਇਹ ਮਿਜ਼ਾਈਲ ਡਿਫੈਂਸ ਸਿਸਟਮ ਦੁਸ਼ਮਣ ਦੀ ਬੈਲਿਸਟਿਕ ਮਿਜ਼ਾਈਲ, ਕਰੂਜ਼ ਮਿਜ਼ਾਈਲ ਅਤੇ ਲੜਾਕੂ ਜਹਾਜ਼ਾਂ ਨੂੰ ਥੋੜ੍ਹੇ ਸਮੇਂ ਵਿਚ ਢੇਰ ਕਰਨ ਵਿਚ ਸਮਰੱਥ ਹੈ। ਹਰ ਮੌਸਮ ਵਿਚ ਦਾਗੀ ਜਾਣ ਵਾਲੀ ਇਸ ਮਿਜ਼ਾਈਲ ਦਾ ਨਿਰਮਾਣ ਲਾਕਹੀਡ ਮਾਰਟਿਨ ਨੇ ਕੀਤਾ ਹੈ। ਪੈਟ੍ਰੀਯਾਟ ਐਡਵਾਂਸਡ ਕੈਪੇਬਿਲਿਟੀ-3 ਮਿਜ਼ਾਈਲ ਇਸ ਸਮੇਂ ਪੂਰੇ ਅਮਰੀਕਾ, ਜਰਮਨੀ , ਗ੍ਰੀਸ, ਇਜ਼ਰਾਈਲ, ਜਾਪਾਨ, ਕੁਵੈਤ, ਨੀਦਰਲੈਂਡ, ਸਾਊਦੀ ਅਰਬ, ਕੋਰੋਨਾ, ਪੋਲੈਂਡ, ਸਵੀਡਨ, ਕਤਰ, ਸੰਯੁਕਤ ਅਰਬ ਅਮੀਰਾਤ, ਰੋਮਾਨੀਆ, ਸਪੇਨ ਅਤੇ ਤਾਇਵਾਨ ਦੀ ਸੈਨਾ ਵਿਚ ਸ਼ਾਮਲ ਹੈ।
ਨੋਟ- ਅਮਰੀਕਾ ਵੱਲੋਂ ਪ੍ਰੈਟੀਯਟ ਮਿਜ਼ਾਈਲ ਦੇ ਪਰੀਖਣ 'ਤੇ ਕੁਮੈਂਟ ਕਰ ਦਿਓ ਰਾਏ।