ਜਾਸੂਸ ਨੇ ਕਬੂਲਿਆ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ''ਚ ਸੀ ਪੁਤਿਨ ਦੀ ਭੂਮਿਕਾ

09/10/2019 2:16:06 PM

ਵਾਸ਼ਿੰਗਟਨ— ਰੂਸ ਦੀ ਸਰਕਾਰ ਦੇ ਇਕ ਉੱਚ ਅਹੁਦੇ ਦੇ ਸੂਤਰ ਨੇ ਅਮਰੀਕੀ ਏਜੰਟਾਂ ਦੇ ਸਾਹਮਣੇ ਕਬੂਲ ਕੀਤਾ ਹੈ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੀ 2016 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ 'ਚ ਸਿੱਧੀ ਦਖਲ ਸੀ। ਅਮਰੀਕੀ ਮੀਡੀਆ ਨੇ ਇਹ ਰਿਪੋਰਟ ਦਿੱਤੀ ਹੈ।

ਸੀ.ਐੱਨ.ਐੱਨ. ਨੇ ਆਪਣੀ ਰਿਪੋਰਟ 'ਚ ਕਿਹਾ ਕਿ ਦਹਾਕਿਆਂ ਤੋਂ ਜਾਣਕਾਰੀ ਦੇ ਰਹੇ ਸੂਤਰ ਦੀ ਪੁਤਿਨ ਤੱਕ ਪਹੁੰਚ ਸੀ ਤੇ ਉਸ ਨੇ ਰੂਸ ਦੇ ਨੇਤਾ ਦੀ ਮੇਜ਼ ਤੱਕ ਅਨੇਕ ਹਾਈ ਪ੍ਰੋਫਾਇਲ ਦਸਤਾਵੇਜ਼ਾਂ ਦੀ ਨਕਲ ਪਹੁੰਚਾਈ ਹੈ। ਨੈੱਟਵਰਕ ਨੇ ਦੱਸਿਆ ਕਿ ਜਾਸੂਸ ਨੂੰ 2017 'ਚ ਰੂਸ ਤੋਂ ਬਾਹਰ ਭੇਜ ਦਿੱਤਾ ਗਿਆ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਉਨ੍ਹਾਂ ਖੂਫੀਆ ਜਾਣਕਾਰੀਆਂ ਦੇ ਲਗਾਤਾਰ ਲੀਕ ਹੋਣ ਨਾਲ ਉਨ੍ਹਾਂ ਦਾ ਪਰਦਾਫਾਸ਼ ਹੋ ਸਕਦਾ ਹੈ। ਉਥੇ ਹੀ ਅਮਰੀਕਾ ਦੀ ਖੂਫੀਆ ਏਜੰਸੀ ਨੇ ਇਸ ਨੂੰ ਖਾਰਿਜ ਕੀਤਾ ਹੈ। ਏਜੰਸੀ 'ਚ ਜਨਤਾ ਨਾਲ ਜੁੜੇ ਮਾਮਲਿਆਂ ਦੇ ਨਿਰਦੇਸ਼ਕ ਬ੍ਰਿਟਨੀ ਬ੍ਰੇਮੇਲ ਨੇ ਸੀ.ਐੱਨ.ਐੱਨ. ਨੂੰ ਕਿਹਾ ਕਿ ਅਜਿਹੇ ਕਿਆਸ ਲਾਉਣਾ ਕਿ ਰਾਸ਼ਟਰਪਤੀ ਚੋਣਾਂ ਦੇ ਸੰਚਾਲਨ 'ਚ ਸਾਡੇ ਦੇਸ਼ ਦੀ ਸਭ ਤੋਂ ਜਟਿਲ ਖੂਫੀਆ ਪ੍ਰਣਾਲੀ 'ਚ ਇਕ ਕਥਿਤ ਬਾਹਰੀ ਮੁਹਿੰਮ ਦਾਖਲ ਹੋਈ, ਸਹੀ ਨਹੀਂ ਹੈ।

ਨਿਊਯਾਰਕ ਟਾਈਮਸ ਨੇ ਕਿਹਾ ਕਿ ਏਜੰਸੀ ਨੇ 2016 ਦੇ ਅਖੀਰ 'ਚ ਉਸ ਸੂਤਰ ਤੋਂ ਜਾਣਕਾਰੀ ਕਢਵਾਉਣ ਦੀ ਪੇਸ਼ਕਸ਼ ਕੀਤੀ ਸੀ ਪਰ ਮੁਖਬਿਰ ਨੇ ਪਰਿਵਾਰਿਕ ਸਮੱਸਿਆਵਾਂ ਦਾ ਹਵਾਲਾ ਦਿੰਦਿਆਂ ਇਸ ਤੋਂ ਇਨਕਾਰ ਕਰ ਦਿੱਤਾ ਸੀ। ਅਖਬਾਰ 'ਚ ਕਿਹਾ ਗਿਆ ਕਿ ਇਸ ਘਟਨਾ ਤੋਂ ਬਾਅਦ ਇਹ ਸ਼ੱਕ ਹੋਇਆ ਕਿ ਮੁਖਬਿਰ ਡਬਲ ਏਜੰਟ ਹੋ ਗਿਆ ਹੈ ਪਰ ਕਈ ਮਹੀਨਿਆਂ ਬਾਅਦ ਉਹ ਮੰਨ ਗਿਆ। ਇਸ 'ਚ ਕਿਹਾ ਗਿਆ ਕਿ ਇਸ ਅਣਪਛਾਤੇ ਵਿਅਕਤੀ ਵਲੋਂ ਦਿੱਤੀ ਜਾਣਕਾਰੀ ਨਾਲ ਅਮਰੀਕੀ ਖੂਫੀਆ ਏਜੰਸੀ ਇਸ ਨਤੀਜੇ 'ਤੇ ਪਹੁੰਚੀ ਕਿ 2016 ਦੀਆਂ ਚੋਣਾਂ 'ਚ ਟਰੰਪ ਦੇ ਪੱਖ 'ਚ ਤੇ ਉਨ੍ਹਾਂ ਦੀ ਡੈਮੇਕ੍ਰੇਟਿਕ ਵਿਰੋਧੀ ਹਿਲੇਰੀ ਕਲਿੰਟਨ ਦੇ ਵਿਰੋਧ 'ਚ ਮਾਹੌਲ ਬਣਾਉਣ 'ਚ ਪੁਤਿਨ ਨੇ ਰੂਸੀ ਦਖਲ ਦੀ ਭੂਮਿਕਾ ਤਿਆਰ ਕੀਤੀ। ਟਾਈਮਸ ਦੇ ਮੁਤਾਬਿਕ ਇਹ ਏਜੰਟ ਸੀ.ਆਈ.ਏ. ਦੇ ਲਈ ਬੇਹੱਦ ਅਹਿਮ ਸੀ।


Baljit Singh

Content Editor

Related News