US Elections 2024: ਰੋ ਖੰਨਾ, ਸ਼੍ਰੀ ਥਾਣੇਦਾਰ ਤੇ ਨੈਨਸੀ ਪੇਲੋਸੀ ਨੇ ਆਪਣੇ-ਆਪਣੇ ਹਲਕਿਆਂ 'ਚ ਮੁੜ ਜਿੱਤ ਕੀਤੀ ਦਰਜ
Wednesday, Nov 06, 2024 - 01:12 PM (IST)
ਵਾਸ਼ਿੰਗਟਨ (ਏਜੰਸੀ)- ਡੈਮੋਕ੍ਰੇਟਿਕ ਪਾਰਟੀ ਦੇ ਰੋ ਖੰਨਾ ਨੇ ਬੁੱਧਵਾਰ ਨੂੰ ਕੈਲੀਫੋਰਨੀਆ ਦੀ ਆਪਣੀ ਸੀਟ ਤੋਂ ਇੱਕ ਵਾਰ ਫਿਰ ਜਿੱਤ ਹਾਸਲ ਕੀਤੀ। ਡੈਮੋਕ੍ਰੇਟਿਕ ਪਾਰਟੀ ਦਾ ਗੜ੍ਹ ਮੰਨੇ ਜਾਂਦੇ 17ਵੇਂ ਕਾਂਗਰੇਸ਼ਨਲ ਡਿਸਟ੍ਰਿਕਟ 'ਚ ਖੰਨਾ ਨੇ ਆਸਾਨੀ ਨਾਲ ਰਿਪਬਲਿਕਨ ਪਾਰਟੀ ਦੀ ਅਨੀਤਾ ਚੇਨ ਨੂੰ ਹਰਾਇਆ। ਉਥੇ ਹੀ ਭਾਰਤੀ ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਣੇਦਾਰ ਮਿਸ਼ੀਗਨ ਦੇ 13ਵੇਂ ਕਾਂਗਰੇਸ਼ਨਲ ਜ਼ਿਲ੍ਹੇ ਤੋਂ ਮੁੜ ਚੁਣੇ ਗਏ ਹਨ। ਉਨ੍ਹਾਂ ਨੇ ਆਪਣੇ ਰਿਪਬਲਿਕਨ ਵਿਰੋਧੀ ਮਾਰਟੇਲ ਬਿਵਿੰਗਜ਼ ਨੂੰ 35 ਫ਼ੀਸਦੀ ਤੋਂ ਵੱਧ ਅੰਕਾਂ ਨਾਲ ਹਰਾਇਆ ਅਤੇ ਦੂਜੇ ਕਾਰਜਕਾਲ ਲਈ ਦੁਬਾਰਾ ਚੁਣੇ ਗਏ। ਇਸੇ ਤਰ੍ਹਾਂ ਅਮਰੀਕਾ 'ਚ ਕੈਲੀਫੋਰਨੀਆ ਦੀ ਨੁਮਾਇੰਦਗੀ ਕਰਨ ਵਾਲੀ ਡੇਮੋਕ੍ਰੇਟਿਕ ਪਾਰਟੀ ਦੀ ਪ੍ਰਤੀਨਿਧੀ ਨੈਨਸੀ ਪੇਲੋਸੀ ਵੀ ਮੁੜ ਇਸ ਸੀਟ ਤੋਂ ਪ੍ਰਤੀਨਿਧੀ ਸਭਾ ਲਈ ਚੁਣੀ ਗਈ। ਸਾਲ 1987 ਵਿੱਚ ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪੇਲੋਸੀ ਅਮਰੀਕੀ ਪ੍ਰਤੀਨਿਧੀ ਸਭਾ ਦੀ 'ਸਪੀਕਰ' ਬਣਨ ਵਾਲੀ ਪਹਿਲੀ ਮਹਿਲਾ ਸੀ। ਉਹ 2003 ਤੋਂ ਪ੍ਰਤੀਨਿਧੀ ਸਭਾ ਵਿੱਚ ਡੇਮੋਕ੍ਰੇਟਿਕ ਪਾਰਟੀ ਦੇ ਪ੍ਰਤੀਨਿਧੀਆਂ ਦੀ ਅਗਵਾਈ ਕਰ ਰਹੀ ਹੈ।
ਇਹ ਵੀ ਪੜ੍ਹੋ: ਬਰਫੀਲੇ ਸਥਾਨ ’ਚ ਬਦਲਿਆ ਸਾਊਦੀ ਅਰਬ ਦਾ ਰੇਗਿਸਤਾਨ, ਰੇਤ 'ਤੇ ਵਿਛੀ ਚਿੱਟੀ ਚਾਦਰ
ਖੰਨਾ ਪਹਿਲੀ ਵਾਰ 2016 ਵਿੱਚ ਯੂਐਸ ਹਾਊਸ ਲਈ ਚੁਣੇ ਗਏ ਸਨ, ਜਦੋਂ ਉਨ੍ਹਾਂ ਨੇ ਮੌਜੂਦਾ ਪ੍ਰਤੀਨਿਧੀ ਮਾਈਕ ਹੌਂਡਾ ਨੂੰ ਹਰਾਇਆ ਸੀ, ਜੋ ਡੈਮੋਕ੍ਰੇਟਿਕ ਪਾਰਟੀ ਦੇ ਇੱਕ ਹੋਰ ਮੈਂਬਰ ਹਨ। ਖੰਨਾ ਨੇ ਪ੍ਰਤੀਨਿਧੀ ਸਦਨ ਵਿੱਚ ਆਰਮਡ ਸਰਵਿਸਿਜ਼ ਕਮੇਟੀ ਅਤੇ ਓਵਰਸਾਈਟ ਐਂਡ ਜਵਾਬਦੇਹੀ ਕਮੇਟੀ ਵਿੱਚ ਕੰਮ ਕੀਤਾ ਹੈ। 17ਵੇਂ ਕਾਂਗਰੇਸ਼ਨਲ ਡਿਸਟ੍ਰਿਕਟ ਵਿੱਚ ਸੈਨ ਫਰਾਂਸਿਸਕੋ ਦੇ ਦੱਖਣ ਵਿੱਚ ਸਿਲੀਕਾਨ ਵੈਲੀ ਦੇ ਕੁੱਝ ਹਿੱਸੇ ਸ਼ਾਮਲ ਹਨ ਅਤੇ ਇਹ 1990 ਤੋਂ ਡੈਮੋਕ੍ਰੇਟਿਕ ਪਾਰਟੀ ਲਈ ਇੱਕ ਸੁਰੱਖਿਅਤ ਸੀਟ ਰਹੀ ਹੈ।
ਇਹ ਵੀ ਪੜ੍ਹੋ: US Elections 2024: ਇਲੀਨੋਇਸ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਰਾਜਾ ਕ੍ਰਿਸ਼ਨਾਮੂਰਤੀ ਨੇ ਮੁੜ ਜਿੱਤੀ ਚੋਣ
ਥਾਣੇਦਾਰ ਨੇ ਕਿਹਾ, "ਮੈਂ ਜਿੱਥੇ ਵੀ ਜਾਂਦਾ ਹਾਂ, ਲੋਕ ਹਮੇਸ਼ਾ ਮੇਰੇ ਕੋਲ ਆਉਂਦੇ ਹਨ ਅਤੇ ਮੈਨੂੰ ਦੱਸਦੇ ਹਨ ਕਿ ਕਿਵੇਂ ਮੇਰੇ ਦਫ਼ਤਰ ਨੇ ਉਨ੍ਹਾਂ ਦੀਆਂ ਇਮੀਗ੍ਰੇਸ਼ਨ ਸਮੱਸਿਆਵਾਂ, ਵੀਜ਼ਾ ਸੁਰੱਖਿਅਤ ਕਰਨ, ਸਾਬਕਾ ਸੈਨਿਕਾਂ ਨੂੰ ਮਿਲਣ ਵਾਲੇ ਲਾਭ, ਆਮਦਨ ਟੈਕਸ ਰਿਟਰਨ ਆਦਿ ਵਿੱਚ ਮਦਦ ਕੀਤੀ ਹੈ। ਇਹ ਮੇਰੀ ਅਤੇ ਮੇਰੀ ਟੀਮ ਦੀ ਸਖ਼ਤ ਮਿਹਨਤ ਦਾ ਪ੍ਰਮਾਣ ਹੈ ਕਿ ਅਸੀਂ ਆਪਣੇ ਵੋਟਰਾਂ ਦੀ ਕਿੰਨੀ ਪ੍ਰਭਾਵਸ਼ਾਲੀ ਤਰੀਕੇ ਨਾਲ ਸੇਵਾ ਕੀਤੀ ਹੈ। ਮੈਨੂੰ ਆਪਣੀ ਟੀਮ 'ਤੇ ਮਾਣ ਹੈ।"
ਇਹ ਵੀ ਪੜ੍ਹੋ: US Presidential Election: ਵੋਟਾਂ ਦੀ ਗਿਣਤੀ ਜਾਰੀ, ਕਮਲਾ ਹੈਰਿਸ ਤੋਂ ਅੱਗੇ ਨਿਕਲੇ ਡੋਨਾਲਡ ਟਰੰਪ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8