ਇਹ ਚੋਣਾਂ ''ਅਮਰੀਕੀ ਸੁਪਨੇ'' ਅਤੇ ''ਸਮਾਜਵਾਦੀ ਬੁਰੇ ਸੁਪਨੇ'' ਦੇ ''ਚ ਚੋਣ ਹੈ : ਟਰੰਪ
Friday, Oct 30, 2020 - 06:08 PM (IST)
ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੇਸ਼ ਵਿਚ ਹੋਣ ਵਾਲੀਆਂ ਰਾਸ਼ਟਰਪਤੀ ਅਹੁਦੇ ਦੀਆਂ ਚੋਣਾਂ ਵਿਚ ਆਪਣੇ ਡੈਮੋਕ੍ਰੈਟਿਕ ਵਿਰੋਧੀ ਜੋ ਬਿਡੇਨ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਹਨਾਂ ਨੇ ਕਿਹਾ ਕਿ 3 ਨਵੰਬਰ ਨੂੰ ਹੋਣ ਵਾਲੀਆਂ ਚੋਣਾਂ 'ਅਮਰੀਕੀ ਸੁਪਨੇ' ਅਤੇ 'ਸਮਾਜਵਾਦੀ ਬੁਰੇ ਸੁਪਨੇ' ਦੇ ਵਿਚ ਚੋਣ ਹੈ।
ਟਰੰਪ ਨੇ ਟਾਮਪਾ ਵਿਚ ਇਕ ਚੋਣ ਰੈਲੀ ਵਿਚ ਕਿਹਾ ਕਿ ਬਿਡੇਨ ਅਮਰੀਕਾ ਵਿਚ ਰਾਸ਼ਟਰਪਤੀ ਅਹੁਦੇ ਦੀ ਚੋਣ ਦੇ ਲਈ ਹੁਣ ਤੱਕ ਦੇ ਸਭ ਤੋਂ ਖਰਾਬ ਉਮੀਦਵਾਰ ਹਨ। ਉਹਨਾਂ ਨੇ ਵੀਰਵਾਰ ਨੂੰ ਕਿਹਾ,''ਇਹ ਚੋਣ ਅਮਰੀਕੀ ਸੁਪਨੇ ਅਤੇ ਸਮਾਜਵਾਦੀ ਬੁਰੇ ਸੁਪਨੇ ਦੇ ਵਿਚ ਚੋਣ ਹੈ।'' ਟਰੰਪ ਨੇ ਕਿਹਾ ਕਿ ਜੇਕਰ ਬਿਡੇਨ ਚੋਣ ਜਿੱਤ ਜਾਂਦੇ ਹਨ ਤਾਂ ਅਮਰੀਕਾ ਵੈਨੇਜ਼ੁਏਲਾ ਦੀ ਤਰ੍ਹਾਂ ਹੀ ਬਣ ਜਾਵੇਗਾ। ਟਰੰਪ ਨੇ ਕਿਹਾ ਕਿ ਜਦੋਂ ਤੱਕ ਉਹ ਰਾਸ਼ਟਰਪਤੀ ਹਨ, ਅਮਰੀਕਾ ਸਮਾਜਵਾਦੀ ਦੇਸ਼ ਨਹੀਂ ਬਣ ਸਕਦਾ।''
ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਅਤੇ ਕੈਨੇਡਾ 'ਚ 1 ਨਵੰਬਰ ਨੂੰ ਘੜੀਆਂ ਇਕ ਘੰਟਾ ਹੋਣਗੀਆਂ ਪਿੱਛੇ
ਟਰੰਪ ਨੇ ਕਿਹਾ,''ਇਹ ਚੋਣਾਂ ਫ਼ੈਸਲਾ ਕਰਨਗੀਆਂ ਕੀ ਸਾਡੇ ਬੱਚਿਆਂ ਨੂੰ ਸਮਾਜਵਾਦ ਦਾ ਦਰਦ ਸਹਿਣ ਦੀ ਸਜ਼ਾ ਦਿੱਤੀ ਜਾਵੇਗੀ ਜਾਂ ਉਹ ਅਮਰੀਕੀ ਸੁਪਨੇ ਨੂੰ ਜਿਉਣ ਵਿਚ ਸਮਰੱਥ ਹੋਣਗੇ।'' ਟਰੰਪ (77) ਨੇ ਬਿਡੇਨ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਉਹ ਸਭ ਤੋਂ ਖਰਾਬ ਉਮੀਦਵਾਰ ਦੇ ਖਿਲਾਫ਼ ਚੋਣ ਲੜ ਰਹੇ ਹਨ। ਉਹਨਾਂ ਨੇ ਕਿਹਾ,''ਮੈਂ ਰਾਸ਼ਟਰਪਤੀ ਅਹੁਦੇ ਦੀ ਰਾਜਨੀਤੀ ਦੇ ਇਤਿਹਾਸ ਵਿਚ ਸਭ ਤੋਂ ਖਰਾਬ ਉਮੀਦਵਾਰ ਦੇ ਖਿਲਾਫ਼ ਚੋਣ ਲੜ ਰਿਹਾ ਹਾਂ। ਮੈਂ ਪਰਵਾਹ ਨਹੀਂ ਕਰਦਾ।''
ਪੜ੍ਹੋ ਇਹ ਅਹਿਮ ਖਬਰ- ਚੀਨੀ ਸੈਨਾ ਸਰਦੀਆਂ 'ਚ ਵੀ ਲੱਦਾਖ ਤੋਂ ਨਹੀਂ ਹਟੇਗੀ ਪਿੱਛੇ, ਸਰਕਾਰ ਨੇ ਦਿੱਤੇ ਸਪੈਸ਼ਲ ਕੱਪੜੇ, ਬੂਟ ਤੇ ਟੈਂਟ