ਅਮਰੀਕੀ ਰੱਖਿਆ ਮੰਤਰੀ ਨੇ ਪਾਕਿ ਸੈਨਾ ਪ੍ਰਮੁੱਖ ਨਾਲ ਅਫਗਾਨਿਸਤਾਨ ਦੇ ਹਾਲਾਤ ''ਤੇ ਕੀਤੀ ਚਰਚਾ

Tuesday, Aug 10, 2021 - 01:40 PM (IST)

ਅਮਰੀਕੀ ਰੱਖਿਆ ਮੰਤਰੀ ਨੇ ਪਾਕਿ ਸੈਨਾ ਪ੍ਰਮੁੱਖ ਨਾਲ ਅਫਗਾਨਿਸਤਾਨ ਦੇ ਹਾਲਾਤ ''ਤੇ ਕੀਤੀ ਚਰਚਾ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਪਾਕਿਸਤਾਨ ਸੈਨਾ ਦੇ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨਾਲ ਸੋਮਵਾਰ ਨੂੰ ਅਫਗਾਨਿਸਤਾਨ ਦੇ ਹਾਲਾਤ, ਖੇਤਰੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਅਤੇ ਦੋ-ਪੱਖੀ ਸੰਬੰਧਾਂ 'ਤੇ ਚਰਚਾ ਕੀਤੀ। ਪੇਂਟਾਗਨ ਦੇ ਪ੍ਰੈੱਸ ਸਕੱਤਰ ਜੌਨ ਕਿਰਬੀ ਨੇ ਦੋਹਾਂ ਵਿਚਾਲੇ ਫੋਨ 'ਤੇ ਹੋਈ ਗੱਲਬਾਤ ਦਾ ਵੇਰਵਾ ਦਿੰਦੇ ਹੋਏ ਦੱਸਿਆ,''ਰੱਖਿਆ ਮੰਤਰੀ ਆਸਟਿਨ ਅਤੇ ਜਨਰਲ ਬਾਜਵਾ ਨੇ ਅਫਗਾਨਿਸਤਾਨ ਵਿਚ ਮੌਜੂਦਾ ਹਾਲਾਤ, ਖੇਤਰੀ ਸੁਰੱਖਿਆ ਤੇ ਸਥਿਰਤਾ ਅਤੇ ਦੋ-ਪੱਖੀ ਸੰਬੰਧਾਂ 'ਤੇ ਵਿਆਪਕ ਰੂਪ ਨਾਲ ਚਰਚਾ ਕੀਤੀ।''

ਉਹਨਾਂ ਨੇ ਦੱਸਿਆ ਕਿ ਆਸਟਿਨ ਨੇ ਬਾਜਵਾ ਨਾਲ ਖੇਤਰ ਵਿਚ ਸੁਰੱਖਿਆ ਅਤੇ ਸਥਿਰਤਾ ਦੇ ਆਪਸੀ ਟੀਚਿਆਂ 'ਤੇ ਵੀ ਚਰਚਾ ਕੀਤੀ। ਕਿਰਬੀ ਮੁਤਾਬਕ ਗਲੱਬਾਤ ਦੌਰਾਨ ਆਸਟਿਨ ਨੇ ਅਮਰੀਕਾ-ਪਾਕਿਸਤਾਨ ਸੰਬੰਧਾਂ ਵਿਚ ਸੁਧਾਰ ਜਾਰੀ ਰੱਖਣ ਦੀ ਗੱਲ ਕਹੀ।'' ਅਮਰੀਕਾ ਅਤੇ ਨਾਟੋ ਦੇ ਸੈਨਿਕਾਂ ਦੀ ਵਾਪਸੀ ਸ਼ੁਰੂ ਹੋਣ ਦੇ ਬਾਅਦ ਤੋਂ ਅਫਗਾਨਿਸਤਾਨ ਵਿਚ ਤਾਲਿਬਾਨ ਦਾ ਹਮਲਾ ਵੱਧ ਗਿਆ ਹੈ। ਉਸ ਨੇ ਕਈ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ। ਤਾਲਿਬਾਨ ਦੇ ਹਮਲਿਆਂ ਮਗਰੋਂ ਅਫਗਾਨ ਸੁਰੱਖਿਆ ਬਲਾਂ ਨੇ ਅਮਰੀਕਾ ਨਾਲ ਮਿਲ ਕੇ ਹਵਾਈ ਹਮਲੇ ਦੀ ਕਾਰਵਾਈ ਵੀ ਕੀਤੀ ਹੈ। 

ਪੜ੍ਹੋ ਇਹ ਅਹਿਮ ਖਬਰ - ਚੀਨ ਨੇ ਕੈਨੇਡੀਅਨ ਵਿਅਕਤੀ ਦੀ ਮੌਤ ਦੀ ਸਜ਼ਾ ਖ਼ਿਲਾਫ਼ ਅਪੀਲ ਕੀਤੀ ਖਾਰਿਜ

ਅਫਗਾਨਿਸਤਾਨ ਅਤੇ ਅਮਰੀਕਾ ਨੇ ਤਾਲਿਬਾਨ ਲੜਾਕਿਆਂ ਨੂੰ ਸ਼ਰਨ ਦੇਣ ਅਤੇ ਹੋਰ ਸਹਾਇਤਾ ਮੁੱਹਈਆ ਕਰਾਉਣ ਲਈ ਪਾਕਿਸਤਾਨ ਦੀ ਆਲੋਚਨਾ ਕੀਤੀ ਸੀ। ਅਫਗਾਨਿਸਤਾਨ ਵਿਚ ਦਹਾਕਿਆਂ ਤੋਂ ਚੱਲ ਰਹੇ ਗ੍ਰਹਿ ਯੁੱਧ ਦੇ ਕਾਰਨ ਕਰੀਬ 20 ਲੱਖ ਅਫਗਾਨ ਸ਼ਰਨਾਰਥੀ ਪਾਕਿਸਤਾਨ ਵਿਚ ਰਹਿ ਰਹੇ ਹਨ। ਉੱਥੇ ਪਾਕਿਸਤਾਨ ਨੇ ਕਿਹਾ ਹੈ ਕਿ ਅਮਰੀਕਾ ਅਤੇ ਅਫਗਾਨ ਸਰਕਾਰ ਨਾਲ ਰਾਜਨੀਤਕ ਹੱਲ ਲੱਭਣ ਲਈ ਵਾਰਤਾ ਨੂੰ ਲੈਕੇ ਉਸਨੇ ਤਾਲਿਬਾਨ 'ਤੇ ਦਬਾਅ ਬਣਾਇਆ।


author

Vandana

Content Editor

Related News