ਅਮਰੀਕੀ ਅਦਾਲਤ ਨੇ ਗਰਭਪਾਤ ਲਈ ''ਮਿਫੇਪ੍ਰਿਸਟੋਨ'' ਦੀ ਵਰਤੋਂ ਤੋਂ ਹਟਾਈ ਪਾਬੰਦੀ

Saturday, Apr 22, 2023 - 04:28 PM (IST)

ਅਮਰੀਕੀ ਅਦਾਲਤ ਨੇ ਗਰਭਪਾਤ ਲਈ ''ਮਿਫੇਪ੍ਰਿਸਟੋਨ'' ਦੀ ਵਰਤੋਂ ਤੋਂ ਹਟਾਈ ਪਾਬੰਦੀ

ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੀ ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਇਕ ਮਹੱਤਵਪੂਰਨ ਫੈਸਲੇ ਵਿਚ ਗਰਭਪਾਤ ਲਈ ਇਸਤੇਮਾਲ ਹੋਣ ਵਾਲੀ ਦਵਾਈ 'ਮਿਫੇਪ੍ਰਿਸਟੋਨ' 'ਤੇ ਪਾਬੰਦੀ ਲਗਾਉਣ ਵਾਲੇ ਹੇਠਲੀ ਅਦਾਲਤ ਦੇ ਹੁਕਮ 'ਤੇ ਰੋਕ ਲਗਾ ਦਿੱਤੀ। ਸੁਪਰੀਮ ਕੋਰਟ ਦੇ ਜੱਜਾਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਅਤੇ 'ਮਿਫੇਪ੍ਰਿਸਟੋਨ' ਦੀ ਦਵਾਈ ਨਿਰਮਾਤਾ ਨਿਊਯਾਰਕ ਸਥਿਤ ਡਾਂਕੋ ਲੈਬੋਰੇਟਰੀਜ਼ ਦੀਆਂ ਐਮਰਜੈਂਸੀ ਬੇਨਤੀਆਂ ਨੂੰ ਮਨਜ਼ੂਰੀ ਕਰ ਲਿਆ। ਉਨ੍ਹਾਂ ਨੇ ਹੇਠਲੀ ਅਦਾਲਤ ਦੇ ਉਸ ਫੈਸਲੇ ਵਿਰੁੱਧ ਅਪੀਲ ਕੀਤੀ ਸੀ, ਜਿਸ ਵਿਚ 'ਮਿਫੇਪ੍ਰਿਸਟੋਨ' ਨੂੰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਦਿੱਤੀ ਮਨਜ਼ੂਰੀ ਨੂੰ ਰੱਦ ਕਰ ਦਿੱਤਾ ਗਿਆ ਸੀ।

ਇਹ ਵੀ ਪੜ੍ਹੋ: ਨਵਾਂ ਸ਼ਹਿਰ ਦੇ ਗੁਰਦਿਆਲ ਬਸਰਾ ਦੀ ਇਟਲੀ 'ਚ ਵੱਡੀ ਪ੍ਰਾਪਤੀ, ਬਾਗੋ-ਬਾਗ ਹੋਇਆ ਪੰਜਾਬੀ ਭਾਈਚਾਰਾ

ਅਮਰੀਕਾ ਵਿੱਚ 2000 ਤੋਂ ਇਸ ਦਵਾਈ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ ਅਤੇ 50 ਲੱਖ ਤੋਂ ਵੱਧ ਔਰਤਾਂ ਇਸਦੀ ਵਰਤੋਂ ਕਰ ਚੁੱਕੀਆਂ ਹਨ। 'ਮਿਫੇਪ੍ਰਿਸਟੋਨ' ਨੂੰ ਮਿਸੋਪ੍ਰੋਸਟੋਲ ਨਾਂ ਦੀ ਇਕ ਹੋਰ ਦਵਾਈ ਨਾਲ ਲਿਆ ਜਾਂਦਾ ਹੈ ਅਤੇ ਅਮਰੀਕਾ ਵਿਚ ਅੱਧੇ ਤੋਂ ਵੱਧ ਗਰਭਪਾਤ ਇਸ ਦਵਾਈ ਨਾਲ ਕੀਤੇ ਜਾਂਦੇ ਹਨ। ਸੁਪਰੀਮ ਕੋਰਟ ਦੇ ਸ਼ੁੱਕਰਵਾਰ ਦੇ ਹੁਕਮ ਨਾਲ 'ਮਇਫੇਪ੍ਰਿਸਟੋਨ' ਦੀ ਵਰਤੋਂ 'ਤੇ ਘੱਟੋ-ਘੱਟ ਅਗਲੇ ਸਾਲ ਤੱਕ ਕੋਈ ਰੋਕ ਨਹੀਂ ਰਹੇਗੀ, ਜਦੋਂ ਤੱਕ ਇਸ ਵਿਰੁੱਧ ਅਪੀਲਾਂ ਦਾ ਫੈਸਲਾ ਨਹੀਂ ਹੋ ਜਾਂਦਾ। ਇਸ ਫੈਸਲੇ ਖਿਲਾਫ ਹਾਈ ਕੋਰਟ ਵਿੱਚ ਅਪੀਲ ਕੀਤੀ ਜਾ ਸਕਦੀ ਹੈ। ਰਾਸ਼ਟਰਪਤੀ ਜੋਅ ਬਾਈਡੇਨ ਨੇ 'ਮਿਫੇਪ੍ਰਿਸਟੋਨ' ਦੀ ਉਪਲਬਧਤਾ ਨੂੰ ਬਰਕਰਾਰ ਰੱਖਣ ਲਈ ਅਦਾਲਤ ਦੀ ਪ੍ਰਸ਼ੰਸਾ ਕੀਤੀ। ਇਸ ਤਾਜ਼ਾ ਫੈਸਲੇ ਨਾਲ 10 ਹਫਤਿਆਂ ਦੀਆਂ ਗਰਭਵਤੀ ਔਰਤਾਂ ਸਰਜੀਕਲ ਗਰਭਪਾਤ ਦੀ ਬਜਾਏ 'ਮਿਫੇਪ੍ਰਿਸਟੋਨ' ਅਤੇ 'ਮਾਈਸੋਪ੍ਰੋਸਟੋਲ' ਦੀ ਵਰਤੋਂ ਕਰਕੇ ਗਰਭਪਾਤ ਕਰਵਾ ਸਕਦੀਆਂ ਹਨ।

ਇਹ ਵੀ ਪੜ੍ਹੋ: ਅਮਰੀਕਾ ਨੇ ਦਿੱਤੀ ਵੱਡੀ ਖ਼ੁਸ਼ਖ਼ਬਰੀ: ਇਸ ਸਾਲ 10 ਲੱਖ ਤੋਂ ਵਧੇਰੇ ਭਾਰਤੀਆਂ ਨੂੰ ਜਾਰੀ ਕਰੇਗਾ ਵੀਜ਼ੇ


author

cherry

Content Editor

Related News