ਅਮਰੀਕੀ ਅਦਾਲਤ ਨੇ 26/11 ਹਮਲੇ ਦੇ ਦੋਸ਼ੀ ਰਾਣਾ ਦੀ ਜਮਾਨਤ ਪਟੀਸ਼ਨ ਕੀਤੀ ਖਾਰਿਜ

12/14/2020 5:57:15 PM

ਵਾਸ਼ਿੰਗਟਨ (ਬਿਊਰੋ): ਅਮਰੀਕਾ ਦੀ ਇਕ ਅਦਾਲਤ ਨੇ ਪਾਕਿਸਤਾਨੀ ਮੂਲ ਦੇ ਕੈਨੇਡੀਅਨ ਕਾਰੋਬਾਰੀ ਅਤੇ 2008 ਵਿਚ ਮੁੰਬਈ ਹਮਲੇ ਦੇ ਮੁੱਖ ਦੋਸ਼ੀ ਤਹੱਵੁਰ ਰਾਣਾ ਦੀ ਜ਼ਮਾਨਤ ਪਟੀਸ਼ਨ ਖਾਰਿਜ ਕਰ ਦਿੱਤੀ। ਭਾਰਤ ਰਾਣਾ ਨੂੰ ਭਗੌੜਾ ਕਰਾਰ ਦੇ ਚੁੱਕਾ ਹੈ। ਅਦਾਲਤ ਨੇ ਕਿਹਾ ਕਿ ਉਸ ਦੇ ਦੇਸ਼ ਛੱਡ ਕੇ ਭੱਜਣ ਦਾ ਖਤਰਾ ਖਤਮ ਨਹੀਂ ਹੋਇਆ ਹੈ। ਮੁੰਬਈ ਅੱਤਵਾਦੀ ਹਮਲੇ ਵਿਚ ਭੂਮਿਕਾ ਸਬੰਧੀ ਡੇਵਿਡ ਕੋਲਮੈਨ ਹੇਡਲੀ ਦੇ ਬਚਪਨ ਦੇ ਦੋਸਤ 59 ਸਾਲਾ ਰਾਣਾ ਦੀ ਹਵਾਲਗੀ ਦੀ ਭਾਰਤ ਦੀ ਅਪੀਲ ਦੇ ਬਾਅਦ ਮੁੜ ਤੋਂ ਉਸ ਨੂੰ 10 ਜੂਨ ਨੂੰ ਲਾਸ ਏਂਜਲਸ ਵਿਚ ਗ੍ਰਿਫ਼ਤਾਰ ਕੀਤਾ ਗਿਆ ਸੀ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : ਪਾਕਿ ਦੂਤਾਵਾਸ ਦੇ ਬਾਹਰ ਪ੍ਰਦਰਸ਼ਨ, 1971 ਦੇ ਕਤਲੇਆਮ ਲਈ ਮੁਆਫੀ ਮੰਗਣ ਦੀ ਮੰਗ

ਮੁੰਬਈ ਹਮਲੇ ਵਿਚ 166 ਲੋਕਾਂ ਦੀ ਮੌਤ ਹੋਈ ਸੀ ਜਿਹਨਾਂ ਵਿਚ 6 ਅਮਰੀਕੀ ਨਾਗਰਿਕ ਸਨ। ਹੇਡਲੀ 2008 ਦੇ ਮੁੰਬਈ ਅੱਤਵਾਦੀ ਹਮਲੇ ਦੀ ਸਾਜਿਸ਼ ਰਚਣ ਵਿਚ ਸ਼ਾਮਲ ਸੀ। ਉਹ ਸਰਕਾਰੀ ਗਵਾਹ ਬਣ ਗਿਆ ਤੇ ਹਮਲੇ ਵਿਚ ਆਪਣੀ ਭੂਮਿਕਾ ਦੇ ਕਾਰਨ ਅਮਰੀਕਾ ਵਿਚ 35 ਸਾਲ ਜੇਲ੍ਹ ਦੀ ਸਜ਼ਾ ਕੱਟ ਰਿਹਾ ਹੈ। ਲਾਸ ਏਂਜਲਸ ਦੀ ਜ਼ਿਲ੍ਹਾ ਅਦਾਲਤ ਦੀ ਮਜਿਸਟ੍ਰੇਟ ਜੱਜ ਜੈਕਲਿਨ ਚੂਲਿਜਿਯਾਨ ਨੇ 10 ਦਸੰਬਰ ਨੂੰ ਆਪਣੇ ਆਦੇਸ਼ ਵਿਚ ਕਿਹਾ ਸੀ ਕਿ ਰਾਣਾ ਨੇ 'ਚੰਗਾ ਜਮਾਨਤ ਪੈਕੇਜ' ਪੇਸ਼ ਕੀਤਾ ਤੇ ਦੇਸ਼ ਤੋਂ ਭੱਜਣ ਦੇ ਖਤਰੇ ਨੂੰ ਜ਼ਿਕਰਯੋਗ ਰੂਪ ਨਾਲ ਘੱਟ ਕਰਨ ਵਾਲੀਆਂ ਸ਼ਰਤਾਂ ਨੂੰ ਦਰਸਾਇਆ। 

ਪੜ੍ਹੋ ਇਹ ਅਹਿਮ ਖਬਰ- ਹੈਰਾਨੀਜਨਕ : ਇਕ 'ਪੁਰਸ਼' ਨੇ ਦਿੱਤਾ ਬੱਚੇ ਨੂੰ ਜਨਮ, ਸਾਂਝੀਆਂ ਕੀਤੀਆਂ ਤਸਵੀਰਾਂ

ਉੱਧਰ ਅਦਾਲਤ ਦਾ ਇਹ ਮੰਨਣਾ ਹੈ ਕਿ ਉਸ ਨੇ ਭੱਜਣ ਦੀ ਖਦਸ਼ੇ ਨੂੰ ਦੂਰ ਨਹੀਂ ਕੀਤਾ ਹੈ। ਅਦਾਲਤ ਨੇ ਰਾਣਾ ਨੂੰ ਜੇਲ੍ਹ ਵਿਚ ਰੱਖਣ ਦੀ ਅਮਰੀਕੀ ਸਰਕਾਰ ਦੀ ਅਪੀਲ ਨੂੰ ਮਨਜ਼ੂਰੀ ਦੇ ਦਿੱਤੀ। ਇਸ ਵਿਚ ਰਾਣਾ ਦੀ ਹਵਾਲਗੀ ਦੇ ਲਈ ਭਾਰਤ ਵੱਲੋਂ ਜਮਾ ਕੀਤੇ ਗਏ ਦਸਤਾਵੇਜ਼ਾਂ ਨੂੰ ਜਨਤਕ ਨਾ ਕਰਨ ਦੇ ਭਾਰਤੀ ਅਪੀਲ ਦਾ ਅਦਾਲਤ ਵਿਚ ਅਮਰੀਕੀ ਸਰਕਾਰ ਨੇ ਸਮਰਥਨ ਕੀਤਾ। ਭਾਰਤ ਨੇ ਹਵਾਲਗੀ ਦੇ ਲਈ ਜਿਹੜੇ ਦਸਤਾਵੇਜ਼ ਪੇਸ਼ ਕੀਤੇ ਹਨ ਉਹਨਾਂ ਵਿਚ ਸਿੱਧੇ ਤੌਰ 'ਤੇ ਮੁੰਬਈ ਵਿਚ ਅੱਤਵਾਦੀ ਹਮਲੇ ਵਿਚ ਰਾਣਾ ਦੀ ਭੂਮਿਕਾ ਦਾ ਜ਼ਿਕਰ ਹੈ। ਅਮਰੀਕਾ ਦੀ ਅਟਾਰਨੀ ਨਿਕੋਲਾ ਟੀ ਹਨਾ ਨੇ ਸ਼ੁੱਕਰਵਾਰ ਨੂੰ ਅਦਾਲਤ ਵਿਚ ਦੱਸਿਆ ਕਿ ਭਾਰਤ ਨੇ ਅਮਰੀਕਾ ਨੂੰ ਅਪੀਲ ਕੀਤੀ ਸੀ ਕਿ ਉਹ ਇਸ ਦਸਤਾਵੇਜ਼ ਦੀ ਲੋਕਾਂ ਤੱਕ ਪਹੁੰਚ ਸੀਮਤ ਕਰਨ ਲਈ ਕਦਮ ਚੁੱਕੇ। ਰਾਣਾ ਨੇ ਆਪਣੀ ਜਮਾਨਤ ਪਟੀਸ਼ਨ ਵਿਚ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਅਤੇ ਜੇਲ੍ਹ ਵਿਚ ਰਹਿਣ ਦੇ ਦੌਰਾਨ ਹੀ ਦੋ ਵਾਰ ਦਿਲ ਦਾ ਦੌਰਾ ਪੈ ਚੁੱਕਾ ਹੈ। ਰਾਣਾ ਨੇ ਕਿਹਾ ਸੀ ਕਿ ਉਹ ਭਾਈਚਾਰੇ ਲਈ ਖਤਰਾ ਨਹੀਂ ਹੈ ਜਿਸ ਦਾ ਅਮਰੀਕੀ ਸਰਕਾਰ ਨੇ ਵਿਰੋਧ ਕੀਤਾ।

ਨੋਟ- ਅਮਰੀਕੀ ਅਦਾਲਤ ਨੇ 26/11 ਹਮਲੇ ਦੇ ਦੋਸ਼ੀ ਰਾਣਾ ਦੀ ਜਮਾਨਤ ਪਟੀਸ਼ਨ ਕੀਤੀ ਖਾਰਿਜ ਵਾਲੀ ਖ਼ਬਰ ਬਾਰੇ ਦੱਸੋ ਆਪਣੀ ਰਾਏ।


Vandana

Content Editor

Related News