ਅਮਰੀਕਾ ’ਚ ਅਨੋਖਾ ਵਿਆਹ, ‘ਡਿਜੀਟਲ ਅੰਗੂਠੀ’ ਪਹਿਨਾ ਕੇ ਵਰਚੁਅਲੀ ਖਾਧੀਆਂ 'ਕਸਮਾਂ'
Monday, Apr 05, 2021 - 04:50 PM (IST)
ਕੈਲੀਫੋਨੀਆ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਇਕ ਬੇਹੱਦ ਅਨੋਖਾ ਵਿਆਹ ਦੇਖਣ ਨੂੰ ਮਿਲਿਆ। ਇੱਥੇ ਇਕ ਜੋੜਾ ਰੇਬੇਕਾ ਰੋਜ ਅਤੇ ਪੀਟਰ ਕਾਚੇਰਗਿੰਸਕੀ ਅਮਰੀਕੀ ਕ੍ਰਿਪਟੋ ਕਰੰਸੀ ਐਕਸਚੇਂਜ ਵਿਚ ਕੰਮ ਕਰਦੇ ਹਨ। ਇਨ੍ਹਾਂ ਦੋਵਾਂ ਨੇ ਬੀਤੀ 14 ਮਾਰਚ ਨੂੰ ਵਿਆਹ ਕਰਾਇਆ। ਇਸ ਜੋੜੇ ਨੇ ਇਕ-ਦੂਜੇ ਦੀ ਉਂਗਲੀ ਵਿਚ ‘ਡਿਜ਼ੀਟਲ ਰਿੰਗ’ ਪਹਿਨਾਈ ਜੋ ਐਨ.ਐਫ. ਟੀ. (Non-Fungible Tokens) ਦੇ ਰੂਪ ਵਿਚ ਸੀ।
ਇਹ ਵੀ ਪੜ੍ਹੋ: ਇੰਡੋਨੇਸ਼ੀਆ ’ਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ 55 ਲੋਕਾਂ ਦੀ ਮੌਤ, 40 ਤੋਂ ਜ਼ਿਆਦਾ ਲਾਪਤਾ
In addition to a traditional Jewish ceremony, we wanted to solidify our vows in a more personal way. Since we both work at @Coinbase, @_iphelix wrote an @Ethereum smart contract for our marriage that issued digital artwork as tokens (#NFTs) to our cryptocurrency wallets. 2/7 pic.twitter.com/uYB8MXGlgn
— Rebecca Rose (@rgoldilox) April 2, 2021
ਰੇਬੇਕਾ ਨੇ ਟਵਿਟਰ ’ਤੇ ਦੱਸਿਆ ਕਿ ਇਹ ਅੰਗੂਠੀ ਇਕ ਬਲਾਕਚੇਨ ਦੇ ਰੂਪ ਵਿਚ ਵਰਚੁਅਲੀ ਮੌਜੂਦ ਹੈ ਤਾਂ ਕਿ ਦੁਨੀਆ ਵਿਚ ਕੋਈ ਵੀ ਵਿਅਕਤੀ ਉਨ੍ਹਾਂ ਦੀ ਬੇਪਨਾਹ ਮੁਹਬੱਤ ਨੂੰ ਦੇਖ ਸਕੇ। ਇਹ ਰਿੰਗ ਹੁਣ ਇਕ-ਦੂਜੇ ਦੇ ਕ੍ਰਿਪਟੋ ਕਰੰਸੀ ਵਾਲੇਟ ਵਿਚ ਮੌਜੂਦ ਹੈ। ਇਸ ਵਿਆਹ ਵਿਚ ਨਾ ਸਿਰਫ਼ ਰਿੰਗ ਸਗੋਂ ਦੋਵਾਂ ਨੇ ਕਸਮਾਂ ਵੀ ਵਰਚੁਅਲੀ ਖਾਧੀਆਂ। ਰੇਬੇਕਾ ਨੇ ਕਿਹਾ, ‘ਕਿਉਂਕਿ ਅਸੀਂ ਦੋਵੇਂ ਹੀ ਕੋਇਨਬੇਸ ਵਿਚ ਕੰਮ ਕਰਦੇ ਹਾਂ, ਇਸ ਲਈ ਵਿਆਹ ਦਾ ਕੰਟਰੈਕਟ ਵੀ ਡਿਜੀਟਲ ਆਰਟਵਰਕ ਦੇ ਰੂਪ ਵਿਚ ਜਾਰੀ ਕੀਤਾ ਗਿਆ ਹੈ, ਜੋ ਐਨ.ਐਫ.ਟੀ. ਦੇ ਰੂਪ ਵਿਚ ਸਾਡੇ ਕ੍ਰਿਪਟੋ ਕਰੰਸੀ ਵਾਲੇਟ ਵਿਚ ਮੌਜੂਦ ਹੈ।
ਪੂਰੇ ਮਾਮਲੇ ਨੂੰ ਪਰਸਨਲ ਬਣਾਉਣ ਵਾਲੇ ਇਸ ਐਨ.ਐਫ.ਟੀ. ਦਾ ਨਾਮ ‘ਤਬਾਤ’ ਹੈ, ਜਿਸ ਦਾ ਹਿਬਰੁ ਭਾਸ਼ਾ ਵਿਚ ਮਤਲਬ ਰਿੰਗ ਹੁੰਦਾ ਹੈ। ਉਨ੍ਹਾਂ ਨੇ ਇਕ ਵੀਡੀਓ ਜਾਰੀ ਕੀਤੀ ਹੈ, ਜਿਸ ਵਿਚ ਇਹ ਦਿਖਾਈ ਦੇ ਰਿਹਾ ਹੈ ਕਿ ਦੋਵੇਂ ਲੋਕ ਕਿਵੇਂ ਕਸਮਾਂ ਖਾ ਰਹੇ ਹਨ। ਵਿਆਹ ਦਾ ਪੂਰਾ ਪ੍ਰੋਗਰਾਮ ਨਾ ਸਿਰਫ਼ ਕਾਫ਼ੀ ਰੋਚਕ ਸੀ, ਸਗੋਂ ਇਸ ਜੋੜੇ ਦੇ ਬਾਰੇ ਵਿਚ ਦੱਸਿਆ ਗਿਆ ਸੀ, ਜਿਨ੍ਹਾਂ ਦੀ ਇਕੋ ਵਰਗੀ ਰੂਚੀ ਹੈ। ਉਨ੍ਹਾਂ ਦੀ ਇਹ ਪੋਸਟ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਫ਼ਰਾਂਸ ’ਚ ਕੋਰੋਨਾ ਕਾਰਣ ਤੀਜੀ ਵਾਰ ਦੇਸ਼ ਪੱਧਰੀ ਲਾਕਡਾਊਨ, ਯਾਤਰਾ ਕਰਨ ਲਈ ਦੱਸਣਾ ਪਵੇਗਾ ਕਾਰਣ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।