ਅਮਰੀਕਾ ’ਚ ਅਗਲੇ 3 ਹਫਤਿਆਂ ’ਚ ਕੋਰੋਨਾ ਕਾਰਣ ਹੋ ਸਕਦੀ ਹੈ 90 ਹਜ਼ਾਰ ਲੋਕਾਂ ਦੀ ਮੌਤ

Friday, Jan 15, 2021 - 09:17 PM (IST)

ਅਮਰੀਕਾ ’ਚ ਅਗਲੇ 3 ਹਫਤਿਆਂ ’ਚ ਕੋਰੋਨਾ ਕਾਰਣ ਹੋ ਸਕਦੀ ਹੈ 90 ਹਜ਼ਾਰ ਲੋਕਾਂ ਦੀ ਮੌਤ

ਵਾਸ਼ਿੰਗਟਨ-ਦੁਨੀਆ ਦੇ ਕਈ ਦੇਸ਼ਾਂ ’ਚ ਕੋਰੋਨਾ ਵਾਇਰਸ ਨਾਲ ਮੌਤਾਂ ਦੀ ਗਿਣਤੀ ’ਚ ਲਗਾਤਾਰ ਗਿਰਾਵਟ ਆ ਰਹੀ ਹੈ। ਪਰ ਅਮਰੀਕਾ ’ਚ ਫਿਲਹਾਲ ਇਨਫੈਕਸ਼ਨ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ। ਇਨ੍ਹਾਂ ਦਿਨੀਂ ਉੱਥੇ ਔਸਤਾਨ ਰੋਜ਼ਾਨਾ 2 ਲੱਖ ਲੋਕ ਕੋਰੋਨਾ ਨਾਲ ਇਨਫੈਕਟਿਡ ਹੋ ਰਹੇ ਹਨ। ਨਵੇਂ ਸਾਲ ਦੇ ਪਹਿਲੇ ਦੋ ਹਫਤਿਆਂ ’ਚ ਅਮਰੀਕਾ ’ਚ ਹੁਣ ਤੱਕ 38 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ। ਸੈਂਟਰ ਫਾਰ ਡਿਜੀਜ਼ ਕੰਟਰੋਲ ਐਂਡ ਪ੍ਰਿਵੈਂਸ਼ਨ (CDC) ਮੁਤਾਬਕ ਅਗਲੇ 3 ਹਫਤਿਆਂ ’ਚ ਕੋਰੋਨਾ ਕਾਰਣ 92 ਹਜ਼ਾਰ ਲੋਕਾਂ ਦੀ ਮੌਤ ਹੋ ਸਕਦੀ ਹੈ।

ਇਹ ਵੀ ਪੜ੍ਹੋ -ਅਮਰੀਕੀ ਸੰਸਦ ’ਤੇ ਹਮਲੇ ’ਚ 100 ਤੋਂ ਵਧੇਰੇ ਲੋਕਾਂ ਨੂੰ ਕੀਤਾ ਗਿਆ ਗ੍ਰਿਫਤਾਰ

ਇਕ ਰਿਸਰਚ ਮੁਤਾਬਕ ਅਮਰੀਕਾ ’ਚ ਕੋਰੋਨਾ ਦੇ ਚੱਲਦੇ ਲੋਕਾਂ ਦੀ ਔਸਤਨ ਉਮਰ ਵੀ ਇਕ ਸਾਲ ਘਟ ਗਈ ਹੈ। ਹੁਣ ਇਹ ਘਟ ਕੇ 77.48 ਪਹੁੰਚ ਗਈ ਹੈ। ਇਹ ਅੰਕੜਾ ਸਾਲ 2003 ਤੋਂ ਬਾਅਦ ਸਭ ਤੋਂ ਘੱਟ ਹੈ। ਫਿਲਹਾਲ ਕਰੀਬ 1,30,300 ਅਮਰੀਕੀ ਕੋਰੋਨਾ ਦੇ ਚੱਲਦੇ ਹਸਪਤਾਲ ’ਚ ਦਾਖਲ ਹਨ। ਕਈ ਸੂਬਿਆਂ ’ਚ ਇਨਫੈਕਸ਼ਨ ਦੀ ਗਿਣਤੀ ਦੋਗੁਣੀ ਹੋ ਗਈ ਹੈ। ਇਕੱਲੇ ਇਸ ਮਹੀਨੇ ਅਮਰੀਕਾ ’ਚ 30 ਲੱਖ ਲੋਕ ਕੋਰੋਨਾ ਨਾਲ ਇਨਫੈਕਟਿਡ ਹੋਏ ਹਨ।

ਇਹ ਵੀ ਪੜ੍ਹੋ -ਜਰਮਨੀ ’ਚ ਕੋਰੋਨਾ ਵਾਇਰਸ ਇਨਫੈਕਟਿਡ ਪਾਏ ਗਏ ਲੋਕਾਂ ਦੀ ਗਿਣਤੀ 20 ਲੱਖ ਦੇ ਪਾਰ

ਲਗਾਤਾਰ ਵਧ ਰਹੀ ਬੇਰੋਜ਼ਗਾਰੀ
ਅਮਰੀਕਾ ’ਚ ਕੋਰੋਨਾ ਵਾਇਰਸ ਮਹਾਮਾਰੀ ਦੇ ਕਹਿਰ ਦੇ ਚੱਲਦੇ ਬੇਰੋਜ਼ਗਾਰੀ ਲਾਭ ਲਈ ਦਾਅਵਾ ਕਰਨ ਵਾਲਿਆਂ ਦੀ ਗਿਣਤੀ ਪਿਛਲੇ ਹਫਤੇ 9,65,500 ਤੱਕ ਪਹੁੰਚ ਗਈ, ਜੋ ਬੀਤੇ ਸਾਲ ਅਗਸਤ ਦੇ ਆਖਿਰ ’ਚ ਸਭ ਤੋਂ ਜ਼ਿਆਦਾ ਹੈ। ਕਿਰਤ ਵਿਭਾਗ ਵੱਲੋਂ ਵੀਰਵਾਰ ਨੂੰ ਜਾਰੀ ਬੇਰੋਜ਼ਗਾਰੀ ਦਾਅਵਿਆਂ ਤੋਂ ਪਤਾ ਚੱਲਦਾ ਹੈ ਕਿ ਕੋਵਿਡ-19 ਮਹਾਮਾਰੀ ਅਤੇ ਲਾਕਡਾਊਨ ਦੇ ਚੱਲਦੇ ਹੋਈ ਛਾਂਟੀ ਦੇ ਕਾਰਣ ਇਹ ਵਾਧਾ ਹੋਇਆ ਹੈ। ਮਹਾਮਾਰੀ ਤੋਂ ਪਹਿਲਾਂ ਆਮਤੌਰ ’ਤੇ ਇਹ ਅੰਕੜਾ 2,25,000 ਦੇ ਕਰੀਬ ਰਹਿੰਦਾ ਸੀ।

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News