ਚੀਨ ’ਚ ਕੋਰੋਨਾ ਨਾਲ 2.10 ਕਰੋੜ ਲੋਕਾਂ ਦੀ ਮੌਤ, USA ਖੁਫੀਆ ਏਜੰਸੀ ਨੇ ਕੀਤਾ ਖੁਲਾਸਾ
Monday, Apr 20, 2020 - 07:38 AM (IST)
ਵਾਸ਼ਿੰਗਟਨ, (ਏਜੰਸੀਆਂ)- ਅਮਰੀਕਾ ਦੀ ਖੁਫੀਆ ਏਜੰਸੀ ਵਲੋਂ ਇੰਟਰਸੈਪਟ ਕੀਤੇ ਗਏ ਇਕ ਨਵੇਂ ਡਾਟੇ ਤੋਂ ਪਤਾ ਲੱਗਾ ਹੈ ਕਿ ਦਸੰਬਰ 2019 ਤੋਂ ਮਾਰਚ 2020 ਤਕ ਚੀਨ ’ਚ ਕੋਰੋਨਾ ਨਾਲ 2.10 ਕਰੋੜ ਲੋਕਾਂ ਦੀ ਮੌਤ ਹੋਈ ਹੈ। ਖੁਫੀਆ ਅਧਿਕਾਰੀਆਂ ਵੱਲੋਂ ਟਰੰਪ ਪ੍ਰਸ਼ਾਸਨ ਨੂੰ ਦਿੱਤੀ ਰਿਪੋਰਟ ਤੋਂ ਇਹ ਨਤੀਜਾ ਨਿਕਲਿਆ ਹੈ।
ਅਮਰੀਕਾ ਅਨੁਸਾਰ ਡਾਟੇ ਤੋਂ ਪਤਾ ਲੱਗਾ ਹੈ ਕਿ ਚੀਨ ਨੇ ਕੋਰੋਨਾ ਵਾਇਰਸ ਇਨਫੈਕਸ਼ਨ ਨੂੰ ਪਹਿਲਾਂ ਹਲਕੇ ’ਚ ਲਿਆ ਪਰ ਜਦੋਂ ਦੂਜੀ ਵਾਰ ਪੇਈਚਿੰਗ ਅਧਿਕਾਰੀਆਂ ਨੇ ਡਾਟਾ ਜਾਰੀ ਕੀਤਾ ਤਾਂ ਮੌਤ ਦੇ ਅੰਕੜਿਆਂ ਨੂੰ ਸਹੀ ਠਹਿਰਾ ਦਿੱਤਾ। ਹੁਣ ਇਹੀ ਸਵਾਲ ਵਾਰ-ਵਾਰ ਉੱਠ ਰਿਹਾ ਕਿ ਕੀ ਚੀਨ ਅਸਲ ਗਿਣਤੀ ਛੁਪਾ ਰਿਹਾ ਹੈ? ਜ਼ਿਕਰਯੋਗ ਹੈ ਕਿ ਚੀਨ ਨੇ 19 ਮਾਰਚ ਨੂੰ ਐਲਾਨ ਕੀਤਾ ਸੀ ਕਿ ਤਿੰਨ ਮਹੀਨਿਆਂ ’ਚ ਚੀਨ ਦੇ 3.10 ਕਰੋੜ ਸਿਮ ਕਾਰਡ ਗਾਇਬ ਹੋ ਗਏ ਅਤੇ ਕਰੀਬ 8 ਲੱਖ 40 ਹਜ਼ਾਰ ਲੈਂਡ ਲਾਈਨ ਵੀ ਬੰਦ ਹੋ ਗਏ। ਇਹ ਅੰਕੜੇ ਚੀਨ ਦੀਆਂ ਵਾਇਰਲੈੱਸ ਕੈਰੀਅਰ ਕੰਪਨੀਆਂ ਨੇ ਦਿੱਤੇ ਸਨ।
ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਸਿਮ ਕਾਰਡ ਕੋਰੋਨਾ ਨਾਲ ਮਰੇ ਲੋਕਾਂ ਦੇ ਸਨ। ਇਸ ਦਾ ਮਤਲਬ ਹੈ ਕਿ ਚੀਨ ਨੇ ਕੋਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਕਾਫੀ ਘਟਾ ਕੇ ਦੱਸੀ ਸੀ। ਚੀਨ ਨੇ 3300 ਮੌਤਾਂ ਨਾਲ 81,000 ਤੋਂ ਵੱਧ ਪ੍ਰਭਾਵਿਤ ਹੋਏ ਲੋਕਾਂ ਦੀ ਜਾਣਕਾਰੀ ਦਿੱਤੀ ਸੀ, ਜਦਕਿ ਉੇਥੇ ਲੱਖਾਂ ਨਹੀਂ ਕਰੋੜਾਂ ਲੋਕ ਮਾਰੇ ਗਏ।
ਟਰੰਪ ਦੀ ਚੀਨ ਨੂੰ ਧਮਕੀ
ਕੋਰੋਨਾ ਕਹਿਰ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਧਮਕੀ ਦਿੱਤੀ ਕਿ ਜੇਕਰ ਇਹ ਪਾਇਆ ਗਿਆ ਕਿ ਚੀਨ ਕੋਰੋਨਾ ਵਾਇਰਸ ਕੌਮਾਂਤਰੀ ਮਹਾਮਾਰੀ ਨੂੰ ਫੈਲਾਉਣ ਦਾ ਜ਼ਿੰਮੇਵਾਰ ਹੈ ਤਾਂ ਉਸ ਨੂੰ ਇਸ ਦੇ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਕਿਹਾ ਕਿ ਅਮਰੀਕਾ ਕੋਰੋਨਾ ਨਾਲ ਹੋਈ ਇਕ-ਇਕ ਮੌਤ ਦਾ ਉਸ ਤੋਂ ਬਦਲਾ ਲਵੇਗਾ। ਚੀਨ ਵਲੋਂ ਕੋਰੋਨਾ ਵਾਇਰਸ ਬੀਮਾਰੀ ਨਾਲ ਨਜਿੱਠਣ ਨੂੰ ਲੈ ਕੇ ਅਸੰਤੋਸ਼ ਜਤਾਉਂਦੇ ਹੋਏ ਟਰੰਪ ਨੇ ਦੋਸ਼ ਲਾਇਆ ਕਿ ਇਸ ਮੁੱਦੇ ’ਤੇ ਪੇਈਚਿੰਗ ਵਲੋਂ ਅਮਰੀਕਾ ਨਾਲ ਗੈਰ-ਪਾਰਦਰਸ਼ੀ ਵਿਵਹਾਰ ਕੀਤਾ ਗਿਆ ਹੈ ਅਤੇ ਸ਼ੁਰੂਆਤ ’ਚ ਉਸ ਦੇ ਨਾਲ ਸਹਿਯੋਗ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੰਭਾਵਤ 1917 ਤੋਂ ਬਾਅਦ ਕਿਸੇ ਨੇ ਇੰਨੇ ਵੱਡੇ ਪੈਮਾਨੇ ’ਤੇ ਲੋਕਾਂ ਨੂੰ ਮਰਦੇ ਹੋਏ ਨਹੀਂ ਦੇਖਿਆ। ਟਰੰਪ ਨੇ ਕਿਹਾ ਕਿ ਕੋਵਿਡ-19 ਦੇ ਦੁਨੀਆ ਭਰ ਵਿਚ ਫੈਲਣ ਤੋਂ ਪਹਿਲਾਂ ਤੱਕ ਚੀਨ ਨਾਲ ਉਨ੍ਹਾਂ ਦੇ ਸਬੰਧ ਬਹੁਤ ਚੰਗੇ ਸਨ ਪਰ ਫਿਰ ਅਚਾਨਕ ਵਾਇਰਸ ਬਾਰੇ ਸੁਣਿਆ, ਜਿਸ ਨਾਲ ਕਾਫੀ ਫਰਕ ਪੈ ਗਿਆ ਹੈ। ਟਰੰਪ ਨੇ ਕਿਹਾ ਕਿ ਉਹ ਚੀਨ ਤੋਂ ਬਹੁਤ ਜ਼ਿਆਦਾ ਨਾਰਾਜ਼ ਹਨ।