ਅਮਰੀਕੀ ਸਾਂਸਦ ਨੇ ਇੰਡੀਆਨਾ ''ਚ ਮਾਰੇ ਗਏ 4 ਸਿੱਖਾਂ ਲਈ ਜਤਾਇਆ ਦੁੱਖ

Tuesday, May 11, 2021 - 06:56 PM (IST)

ਅਮਰੀਕੀ ਸਾਂਸਦ ਨੇ ਇੰਡੀਆਨਾ ''ਚ ਮਾਰੇ ਗਏ 4 ਸਿੱਖਾਂ ਲਈ ਜਤਾਇਆ ਦੁੱਖ

ਵਾਸ਼ਿੰਗਟਨ (ਬਿਊਰੋ) ਅਮਰੀਕੀ ਰਾਜ ਇੰਡੀਆਨਾ ਵਿਚ ਹਾਲ ਹੀ ਵਿਚ ਗੋਲੀਬਾਰੀ ਵਿਚ ਮਾਰੇ ਗਏ 8 ਲੋਕਾਂ ਵਿਚੋਂ 4 ਸਿੱਖਾਂ ਲਈ ਅਮੀਰੀਕੀ ਸਾਂਸਦ ਨੇ ਸੋਗ ਪ੍ਰਗਟ ਕੀਤਾ ਹੈ। ਪਿਛਲੇ ਮਹੀਨੇ ਫੈਡਐਕਸ ਕੰਪਲੈਕਸ ਵਿਚ ਹੋਏ ਇਸ ਸਮੂਹਿਕ ਕਤਲਕਾਂਡ ਵਿਚ ਮਾਰੇ ਗਏ ਚਾਰ ਸਿੱਖਾਂ ਵਿਚ ਤਿੰਨ ਔਰਤਾਂ ਸਨ। ਇਸ ਕੰਪਨੀ ਦੇ ਇੰਡੀਆਨਾਪੋਲਿਸ ਵਿਚ ਜ਼ਿਆਦਾਤਰ ਕਰਮਚਾਰੀ ਭਾਰਤੀ-ਅਮਰੀਕੀ ਹਨ।

ਪੜ੍ਹੋ ਇਹ ਅਹਿਮ ਖਬਰ- ਅਮਰੀਕਾ : 1 ਸਾਲ ਤੋਂ ਦਫਨ ਹੋਣ ਦੇ ਇੰਤਜ਼ਾਰ 'ਚ ਹਨ ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ

ਇਸ ਸੰਬੰਧ ਵਿਚ ਮਹਿਲਾ ਸਾਂਸਦ ਵਿਕਟੋਰੀਆ ਸਪਾਟਰਜ਼ ਨੇ 21 ਅਪ੍ਰੈਲ, 2021 ਨੂੰ ਵਾਪਰੀ ਇਸ ਘਟਨਾ 'ਤੇ ਕਿਹਾ ਕਿ ਇੰਡੀਆਨਾਪੋਲਿਸ ਦੇ ਫੈਡਐਕਸ ਕੰਪਲੈਕਸ ਵਿਚ ਹੋਈ ਗੋਲੀਬਾਰੀ ਵਿਚ 8 ਲੋਕਾਂ ਦੀਆਂ ਜਾਨਾਂ ਗਈਆਂ ਹਨ। ਇਹਨਾਂ ਵਿਚ 4 ਸੈਂਟਰਲ ਇੰਡੀਆਨਾ ਵਿਚ ਰਹਿਣ ਵਾਲੇ ਸਿੱਖ ਭਾਈਚਾਰੇ ਦੇ ਲੋਕ ਹਨ।ਇੱਥੇ ਇਹ ਭਾਈਚਾਰਾ ਛੋਟਾ ਪਰ ਇਕਜੁਟ ਹੈ। ਉਹ ਇਹਨਾਂ ਸਾਰਿਆਂ ਦੇ ਸਨਮਾਨ ਵਿਚ ਇੰਡੀਆਨਾ ਦੇ ਆਪਣੇ ਸਾਥੀ ਪ੍ਰਤੀਨਿਧੀ ਦਲ ਦੇ ਨਾਲ ਆਈ ਹੈ। ਇੱਥੇ ਅਜਿਹੇ ਦੋਸਤ ਅਤੇ ਸਾਥੀ ਹਨ ਜੋ ਕੰਮ ਵੀ ਇਕੱਠੇ ਕਰਦੇ ਹਨ ਅਤੇ ਈਸ਼ਵਰ ਦੀ ਪ੍ਰਾਰਥਨਾ ਵੀ ਇਕੱਠੇ ਕਰਦੇ ਹਨ। 

ਪੜ੍ਹੋ ਇਹ ਅਹਿਮ ਖਬਰ- ਆਖਿਰਕਾਰ ਮਿਲ ਹੀ ਗਿਆ ਇਟਲੀ 'ਚ ਮ੍ਰਿਤਕ ਪਾਏ ਗਏ ਰਾਮ ਲਾਲ ਦਾ ਪਰਿਵਾਰ

ਉਹਨਾਂ ਨੇ ਕਿਹਾ ਕਿ ਇਸ ਵਾਰਦਾਤ ਕਾਰਨ ਇਸ ਭਾਈਚਾਰੇ ਦੇ ਹੋਏ ਨੁਕਸਾਨ 'ਤੇ ਸਾਰੇ ਦੁਖੀ ਹਨ। ਸਪਾਟਰਜ਼ ਨੇ ਮ੍ਰਿਤਕ ਅਮਰਜੀਤ ਕੌਲ-ਜੋਹਲ (66), ਜਸਵਿੰਦਰ ਕੌਰ (64), ਅਮਰਜੀਤ ਸੇਖਨ (48) ਅਤੇ ਜਸਵਿੰਦਰ ਸਿੰਘ (68) ਲਈ ਸੋਗ ਜਤਾਉਂਦਿਆਂ ਕਿਹਾ ਕਿ ਉਹ ਸਿੱਖ ਭਾਈਚਾਰੇ ਦੇ ਨਾਲ ਹਨ ਅਤੇ ਉਹਨਾਂ ਸਾਰਿਆਂ ਦੇ ਨਾਲ ਹਨ ਜੋ ਇਸ ਹਿੰਸਾ ਵਿਚ ਦੁਖੀ ਹਨ। ਇੰਡੀਆਨਾ ਦੀ ਸਾਂਸਦ ਨੇ ਕਿਹਾ ਕਿ ਉਹਨਾਂ ਦੀ ਹਮਦਰਦੀ ਸੋਗ ਵਿਚ ਡੁੱਬੇ ਲੋਕਾਂ ਦੇ ਨਾਲ ਹੈ। ਦੇਸ਼ ਅਤੇ  ਰਾਜ ਉਹਨਾਂ ਦੇ ਦੁੱਖ ਵਿਚ ਸ਼ਾਮਲ ਹੈ।

ਨੋਟ- ਅਮਰੀਕੀ ਸਾਂਸਦ ਨੇ ਇੰਡੀਆਨਾ 'ਚ ਮਾਰੇ ਗਏ 4 ਸਿੱਖਾਂ ਲਈ ਜਤਾਇਆ ਦੁੱਖ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News