ਅਮਰੀਕੀ ਕਾਂਗਰਸ ਮੈਂਬਰ ਟ੍ਰੈਂਟ ਫ੍ਰੈਂਕ ਦੇਣਗੇ ਅਸਤੀਫਾ

12/08/2017 9:55:52 AM

ਵਾਸ਼ਿੰਗਟਨ (ਵਾਰਤਾ)— ਅਮਰੀਕੀ ਕਾਂਗਰਸੀ ਮੈਂਬਰ ਟ੍ਰੈਂਟ ਫ੍ਰੈਂਕ ਨੇ ਕਿਹਾ ਕਿ ਉਹ ਦੋ ਸਾਬਕਾ ਕਾਂਗਰਸੀ ਮੈਂਬਰਾਂ ਵੱਲੋਂ ਉਨ੍ਹਾਂ ਵਿਰੁੱਧ ਸ਼ਿਕਾਇਤਾਂ ਦੇ ਦ੍ਰਿਸ਼ਟੀਕੋਣ ਕਾਰਨ ਆਪਣਾ ਅਸਤੀਫਾ ਦੇਣਗੇ। ਸਾਲ 2003 ਤੋਂ ਕਾਂਗਰਸ ਦੇ ਮੈਂਬਰ ਫ੍ਰੈਂਕ ਨੇ ਇਕ ਬਿਆਨ ਵਿਚ ਕਿਹਾ ਕਿ ਇਕ ਸੇਰੋਗੇਟ ਮਾਂ ਦੀ ਖੋਜ ਦੀਆਂ ਕੋਸ਼ਿਸ਼ਾਂ ਨੂੰ ਲੈ ਕੇ ਉਨ੍ਹਾਂ ਨੇ ਸਾਬਕਾ ਕਾਂਗਰਸੀ ਮੈਂਬਰਾਂ ਨਾਲ ਚਰਚਾ ਕੀਤੀ ਸੀ ਅਤੇ ਉਨ੍ਹਾਂ ਦੋਹਾਂ ਨੇ ਇਸ ਗੱਲ ਦੀ ਸ਼ਿਕਾਇਤ ਵੀ ਕਰਦਿੱਤੀ। ਉਨ੍ਹਾਂ ਨੂੰ ਪਤਾ ਚੱਲਿਆ ਕਿ ਹਾਊਸ ਐਥੀਕਸ ਕਮੇਟੀ ਨੇ ਇਨ੍ਹਾਂ ਸ਼ਿਕਾਇਤਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਨੇ ਕਿਹਾ,''ਮੈਂ ਇਸ ਵਿਸ਼ੇ 'ਤੇ ਚਰਚਾ ਕੀਤੀ, ਜਿਸ ਦਾ ਮੈਨੂੰ ਬਹੁਤ ਅਫਸੋਸ ਹੈ। ਇਹ ਮੇਰੇ ਲਈ ਤਣਾਅ ਦਾ ਕਾਰਨ ਬਣ ਗਿਆ।''


Related News