ਹਾਂਗਕਾਂਗ ਮਾਮਲੇ ''ਚ ਵਿਦੇਸ਼ੀ ਦਖਲ ਮਨਜ਼ੂਰ ਨਹੀਂ : ਕੈਰੀ ਲਾਮ
Tuesday, Sep 10, 2019 - 03:28 PM (IST)

ਹਾਂਗਕਾਂਗ— ਚੀਨ ਦੀ ਹਾਂਗਕਾਂਗ ਵਿਸ਼ੇਸ਼ ਪ੍ਰਸ਼ਾਸਨਕ ਖੇਤਰ ਦੀ ਮੁੱਖ ਕਾਰਜਕਾਰੀ ਕੈਰੀ ਲਾਮ ਨੇ ਮੰਗਲਵਾਰ ਨੂੰ ਕਿਹਾ ਕਿ ਹਾਂਗਕਾਂਗ ਦੇ ਅੰਦਰੂਨੀ ਮਾਮਲਿਆਂ 'ਚ ਵਿਦੇਸ਼ੀ ਦਖਲ ਪੂਰੀ ਤਰ੍ਹਾਂ ਗਲਤ ਹੈ। ਅਮਰੀਕੀ ਕਾਂਗਰਸ 'ਚ ਕਥਿਤ ਤੌਰ 'ਤੇ ਹਾਂਗਕਾਂਗ ਦੇ ਮਨੁੱਖੀ ਅਧਿਕਾਰ ਅਤੇ ਲੋਕਤੰਤਰੀ ਕਾਨੂੰਨ ਦੇ ਪ੍ਰਸਤਾਵ ਪੇਸ਼ ਕੀਤੇ ਜਾਣ 'ਤੇ ਲਾਮ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਹਾਂਗਕਾਂਗ ਦੇ ਅੰਦਰੂਨੀ ਮਾਮਲੇ 'ਚ ਕਿਸੇ ਵੀ ਰੁਪ ਨਾਲ ਵਿਦੇਸ਼ੀ ਦਖਲ ਸਵਿਕਾਰਯੋਗ ਨਹੀਂ ਹੈ।
ਉਨ੍ਹਾਂ ਨੇ ਰੇਲਵੇ ਸਟੇਸ਼ਨਾਂ ਸੈਂਟਰਲ ਅਤੇ ਪ੍ਰਿੰਸ ਐਡਵਾਇਡਰ 'ਤੇ ਹੋਈ ਹਿੰਸਾ 'ਤੇ ਦੁੱਖ ਪ੍ਰਗਟਾਉਂਦੇ ਹੋਏ ਕਿਹਾ ਕਿ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਾਉਣ ਦੀ ਸੋਚ ਨੂੰ ਦੂਰ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਹਵਾਈ ਅੱਡੇ ਅਤੇ ਰੇਲਵੇ ਹਾਂਗਕਾਂਗ ਦੀ ਜੀਵਨ ਰੇਖਾ ਹਨ ਅਤੇ ਸਥਾਨਕ ਲੋਕਾਂ ਦੇ ਰੋਜ਼ਾਨਾ ਦੇ ਜੀਵਨ ਨਾਲ ਇਹ ਬਹੁਤ ਕਰੀਬ ਤੋਂ ਜੁੜੇ ਹਨ। ਅਜਿਹੇ 'ਚ ਹਿੰਸਾ ਨੂੰ ਵਧਾਉਣ ਨਾਲ ਸਮਾਜਿਕ ਸਮੱਸਿਆਵਾਂ ਦਾ ਹੱਲ ਨਹੀਂ ਨਿਕਲੇਗਾ ਬਲਕਿ ਵਿਵਾਦ, ਦਰਾਰ ਅਤੇ ਨਫਰਤ ਵਧੇਰੇ ਵਧੇਗੀ। ਲਾਮ ਨੇ ਹਿੰਸਾ ਰੋਕਣ ਲਈ ਸਾਰੇ ਖੇਤਰਾਂ ਨੂੰ ਇੱਕਜੁੱਟ ਕਰਕੇ ਕੰਮ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਹਾਂਗਕਾਂਗ ਪ੍ਰਸ਼ਾਸਨ ਵੱਖ-ਵੱਖ ਲੋਕਾਂ ਨਾਲ ਗੱਲਬਾਤ ਲਈ ਬੇਹੱਦ ਗੰਭੀਰ ਹੈ ਅਤੇ ਹੋਰ ਅਧਿਕਾਰੀ ਇਸੇ ਮਹੀਨੇ ਸਮਾਜ ਦੇ ਵੱਖ-ਵੱਖ ਵਰਗਾਂ ਨਾਲ ਗੱਲਬਾਤ ਕਰਨਗੇ।