ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੇ 4 ਨਾਗਰਿਕਾਂ ਨੂੰ ''ਤੀਜੇ ਦੇਸ਼'' ਪਹੁੰਚਾਉਣ ਦੀ ਕੀਤੀ ਪੁਸ਼ਟੀ

Tuesday, Sep 07, 2021 - 05:59 PM (IST)

ਅਮਰੀਕਾ ਨੇ ਅਫਗਾਨਿਸਤਾਨ ਤੋਂ ਆਪਣੇ 4 ਨਾਗਰਿਕਾਂ ਨੂੰ ''ਤੀਜੇ ਦੇਸ਼'' ਪਹੁੰਚਾਉਣ ਦੀ ਕੀਤੀ ਪੁਸ਼ਟੀ

ਇਸਲਾਮਾਬਾਦ (ਭਾਸ਼ਾ): ਅਮਰੀਕੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਹੈ ਕਿ ਉਹਨਾਂ ਦੇ ਦੇਸ਼ ਨੇ ਆਪਣੇ 4 ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਜ਼ਮੀਨੀ ਰਸਤੇ 'ਤੀਜੇ ਦੇਸ਼' ਪਹੁੰਚਾਉਣ ਵਿਚ ਮਦਦ ਕੀਤੀ ਹੈ।ਅਮਰੀਕਾ ਦੀ ਆਪਣੇ ਸੈਨਿਕਾਂ ਦੀ ਯੁੱਧ ਪੀੜਤ ਦੇਸ਼ ਤੋਂ ਵਾਪਸੀ ਦੇ ਬਾਅਦ ਨਾਗਰਿਕਾਂ ਦੀ ਨਿਕਾਸੀ ਦੀ ਇਹ ਪਹਿਲੀ ਕੋਸ਼ਿਸ਼ ਹੈ। ਅਧਿਕਾਰੀ ਨੇ ਸੀ.ਐੱਨ.ਐੱਨ. ਨੂੰ ਕਿਹਾ,''ਜਦੋਂ ਇਹ ਅਮਰੀਕੀ ਨਾਗਰਿਕ ਸਰਹੱਦ ਪਾਰ ਕਰ ਕੇ ਤੀਜੇ ਦੇਸ਼ ਵਿਚ ਪਹੁੰਚੇ ਉਦੋਂ ਸਾਡੇ ਦੂਤਾਵਾਸ ਤੋਂ ਉਹਨਾਂ ਦਾ ਸਵਾਗਤ ਕੀਤਾ।'' 

ਇੱਥੋਂ ਪ੍ਰਕਾਸ਼ਿਤ ਡਾਨ ਅਖ਼ਬਾਰ ਨੇ ਆਪਣੀ ਖ਼ਬਰ ਵਿਚ ਦੱਸਿਆ ਕਿ ਅਧਿਕਾਰੀ ਨੇ ਉਸ ਦੇਸ਼ ਦੀ ਪਛਾਣ ਜ਼ਾਹਰ ਨਹੀਂ ਕੀਤੀ ਹੈ ਜਿਸ ਦੀ ਵਰਤੋਂ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕੱਢਣ ਵਿਚ ਕੀਤੀ ਪਰ ਜ਼ਮੀਨੀ ਰਸਤੇ ਦੇ ਲਿਹਾਜ ਨਾਲ ਪਾਕਿਸਤਾਨ, ਅਫਗਾਨਿਸਤਾਨ ਦਾ ਸਭ ਤੋਂ ਕਰੀਬੀ ਦੇਸ਼ ਹੈ। ਅਧਿਕਾਰੀ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਅਫਗਾਨਿਸਤਾਨ ਤੋਂ ਅਮਰੀਕਾ ਸੈਨਿਕਾਂ ਦੀ ਵਾਪਸੀ ਦੇ ਬਾਅਦ ਇਹ ਪਹਿਲੇ 4 ਅਮਰੀਕੀ ਹਨ, ਜਿਹਨਾਂ ਦੀ ਮਦਦ ਅਸੀਂ ਇਸ ਤਰ੍ਹਾਂ ਕੱਢਣ ਵਿਚ ਕੀਤੀ। 

ਪੜ੍ਹੋ ਇਹ ਅਹਿਮ ਖਬਰ- ਪਾਕਿ : ਯੂ-ਟਿਊਬਰ ਕੁੜੀ ਦੇ ਯੌਨ ਸ਼ੋਸ਼ਣ ਮਾਮਲੇ 'ਚ ਗ੍ਰਿਫ਼ਤਾਰ 155 ਸ਼ੱਕੀ ਹੋਏ ਰਿਹਾਅ

ਅਮਰੀਕਾ ਵਿਚ ਪਾਕਿਸਤਾਨ ਦੇ ਰਾਜਦੂਤ ਡਾਕਟਰ ਅਸਦ ਮਜ਼ੀਦ ਖਾਨ ਨੇ ਡਾਨ ਨੂੰ ਦੱਸਿਆ,''ਅਸੀਂ ਨਹੀਂ ਜਾਣਦੇ ਕਿ ਉਹਨਾਂ ਨੇ ਕਿਹੜੇ ਰਸਤੇ ਦੀ ਵਰਤੋਂ ਕੀਤੀ ਪਰ ਸਾਨੂੰ ਅਮਰੀਕੀ ਨਾਗਰਿਕਾਂ ਨੂੰ ਅਫਗਾਨਿਸਤਾਨ ਤੋਂ ਕੱਢਣ ਦੀ ਸਹੂਲਤ ਦੇਣ ਵਿਚ ਕੋਈ ਸਮੱਸਿਆ ਨਹੀਂ ਹੈ।'' ਉਹਨਾਂ ਨੇ ਕਿਹਾ,''ਪਾਕਿਸਤਾਨ, ਅਫਗਾਨਿਸਤਾਨ ਛੱਡਣ ਦੇ ਚਾਹਵਾਨ ਲੋਕਾਂ ਨੂੰ ਕੱਢਣ ਵਿਚ ਹਰ ਸੰਭਵ ਸਹਾਇਤਾ ਅਤੇ ਸਹੂਲਤ ਪ੍ਰਦਾਨ ਕਰ ਰਿਹਾ ਹੈ।'' ਰਾਜੂਦਤ ਅਸਦ ਨੇ ਦੱਸਿਆ ਕਿ ਹੁਣ ਤੱਕ 9,000 ਤੋਂ ਵੱਧ ਲੋਕਾਂ ਨੂੰ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਤੋਂ ਕੱਢਿਆ ਗਿਆ ਹੈ ਅਤੇ ਇਸਲਾਮਾਬਾਦ ਹਾਲੇ ਵੀ ਲੋਕਾਂ ਨੂੰ ਕੱਢਣ ਦੇ ਮੁੱਦੇ 'ਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਸੰਪਰਕ ਵਿਚ ਹੈ।

ਪੜ੍ਹੋ ਇਹ ਅਹਿਮ ਖਬਰ - ਕਾਬੁਲ : 'ਪਾਕਿ ਵਿਰੋਧੀ ਰੈਲੀ' 'ਤੇ ਤਾਲਿਬਾਨ ਵੱਲੋਂ ਗੋਲੀਬਾਰੀ, ISI ਚੀਫ ਹੋਟਲ ਨੇੜੇ ਕਰ ਰਹੇ ਸੀ ਵਿਰੋਧ


author

Vandana

Content Editor

Related News