ਪਾਕਿਸਤਾਨ ''ਚ ਹਿੰਦੂਆਂ, ਈਸਾਈਆਂ ਨੂੰ ਭੋਜਨ ਦੇਣ ਤੋਂ ਇਨਕਾਰ ਦੀ ਅਮਰੀਕਾ ਵਲੋਂ ਨਿੰਦਾ

04/14/2020 4:07:13 PM

ਵਾਸ਼ਿੰਗਟਨ- ਕੋਰੋਨਾਵਾਇਰਸ ਆਫਤ ਵਿਚਾਲੇ ਪਾਕਿਸਤਾਨ ਵਿਚ ਹਿੰਦੂ ਤੇ ਈਸਾਈ ਭਾਈਚਾਰੇ ਨੂੰ ਭੋਜਨ ਦੇਣ ਤੋਂ ਇਨਕਾਰ ਕਰਨ ਦੀਆਂ ਖਬਰਾਂ ਨੂੰ ਅਮਰੀਕੀ ਸਰਕਾਰ ਦੇ ਇਕ ਸੰਗਠਨ ਨੇ ਨਿੰਦਣਯੋਗ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਸੰਗਠਨ ਨੇ ਪਾਕਿਸਤਾਨ ਨੂੰ ਇਹ ਪੁਖਤਾ ਕਰਨ ਦੀ ਅਪੀਲ ਕੀਤੀ ਹੈ ਕਿ ਦੇਸ਼ ਵਿਚ ਸਾਰੇ ਧਾਰਮਿਕ ਘੱਟ ਗਿਣਤੀਆਂ ਦੇ ਵਿਚਾਲੇ ਭੋਜਨ ਸਹਾਇਤਾ ਸਮਾਨ ਰੂਪ ਨਾਲ ਸਾਂਝੀ ਕੀਤੀ ਜਾਵੇ।

ਅੰਤਰਰਾਸ਼ਟਰੀ ਧਾਰਮਿਕ ਸੁਤੰਤਰਤਾ ਸਬੰਧੀ ਅਮਰੀਕੀ ਕਮਿਸ਼ਨ ਦੀ ਕਮਿਸ਼ਨਰ ਅਰੁਣਿਮਾ ਭਾਰਗਵ ਨੇ ਕਿਹਾ ਕਿ ਕੋਵਿਡ-19 ਦਾ ਕਹਿਰ ਜਾਰੀ ਰਹਿਣ ਦੇ ਵਿਚਾਲੇ ਪਾਕਿਸਤਾਨ ਵਿਚ ਸੰਵੇਦਨਸ਼ੀਲ ਕਮਜ਼ੋਰ ਭਾਈਚਾਰੇ ਭੁੱਖ ਨਾਲ ਲੜ ਰਹੇ ਹਨ ਤੇ ਆਪਣੇ ਪਰਿਵਾਰਾਂ ਨੂੰ ਸੁਰੱਖਿਅਤ ਤੇ ਸਿਹਤਮੰਦ ਰੱਖਣ ਦੇ ਲਈ ਉਹਨਾਂ ਨੂੰ ਭੋਜਨ ਸਹਾਇਤਾ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਕਮਿਸ਼ਨ ਨੇ ਕਿਹਾ ਕਿ ਪਾਕਿਸਤਾਨ ਵਿਚ ਹਿੰਦੂ ਤੇ ਈਸਾਈ ਭਾਈਚਾਰਿਆਂ ਨੂੰ ਭੋਜਨ ਨਾਲ ਦਿੱਤੇ ਜਾਣ ਦੀਆਂ ਖਬਰਾਂ ਨਾਲ ਉਹ ਪਰੇਸ਼ਾਨ ਹਨ। ਭਾਰਗਵ ਨੇ ਕਿਹਾ ਕਿ ਇਹ ਹਰਕਤਾਂ ਨਿੰਦਣਯੋਗ ਹਨ। ਕਰਾਚੀ ਤੋਂ ਅਜਿਹੀਆਂ ਖਬਰਾਂ ਆਈਆਂ ਹਨ ਕਿ ਬੇਘਰੇ ਤੇ ਮੌਸਮੀ ਕਾਮਿਆਂ ਦੀ ਸਹਾਇਕਾ ਦੇ ਲਈ ਸਥਾਪਿਤ ਗੈਰ-ਸਰਕਾਰੀ ਸੰਗਠਨ ਸਯਲਾਨੀ ਵੈਲਫੇਅਰ ਇੰਟਰਨੈਸ਼ਨਲ ਟਰੱਸਟ ਹਿੰਦੂਆਂ ਤੇ ਈਸਾਈਆਂ ਨੂੰ ਭੋਜਨ ਸਹਾਇਤਾ ਦੇਣ ਤੋਂ ਇਨਕਾਰ ਕਰ ਰਿਹਾ ਹੈ। ਉਸ ਦੀ ਦਲੀਲ ਹੈ ਕਿ ਇਹ ਸਹਾਇਤਾ ਸਿਰਫ ਮੁਸਲਮਾਨਾਂ ਦੇ ਲਈ ਹੈ।


Baljit Singh

Content Editor

Related News