ਦਲਾਈ ਲਾਮਾ ਨੇ 8 ਸਾਲ ਦੇ ਅਮਰੀਕੀ ਮੰਗੋਲੀਆਈ ਬੱਚੇ ਨੂੰ ਬਣਾਇਆ ਬੁੱਧ ਧਰਮ ਦਾ ਸਭ ਤੋਂ ਵੱਡਾ ਧਰਮਗੁਰੂ

Sunday, Mar 26, 2023 - 08:57 PM (IST)

ਇੰਟਰਨੈਸ਼ਨਲ ਡੈਸਕ : ਸੀਨੀਅਰ ਬੋਧੀ ਨੇਤਾ ਦਲਾਈ ਲਾਮਾ ਨੇ 8 ਸਾਲ ਦੇ ਅਮਰੀਕੀ ਮੰਗੋਲੀਆਈ ਬੱਚੇ ਨੂੰ ਤਿੱਬਤੀ ਬੁੱਧ ਧਰਮ ਦੇ ਤੀਜੇ ਸਭ ਤੋਂ ਮਹੱਤਵਪੂਰਨ ਅਧਿਆਤਮਕ ਨੇਤਾ ਦਾ ਨਾਂ ਦੇ ਕੇ ਚੀਨ ਦੀ ਬੋਲਤੀ ਬੰਦ ਕਰ ਦਿੱਤੀ ਹੈ। 'ਦਿ ਟਾਈਮਜ਼' ਦੀ ਰਿਪੋਰਟ ਅਨੁਸਾਰ, ਲਗਭਗ 600 ਮੰਗੋਲੀਆਈ ਆਪਣੇ ਨਵੇਂ ਅਧਿਆਤਮਕ ਨੇਤਾ ਦਾ ਜਸ਼ਨ ਮਨਾਉਣ ਲਈ ਧਾਰਮਿਕ ਮੌਕੇ 'ਤੇ ਇਕੱਠੇ ਹੋਏ। ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਗਈਆਂ ਤਸਵੀਰਾਂ 'ਚ ਲਾਲ ਕੱਪੜੇ ਅਤੇ ਮਾਸਕ ਪਹਿਨੇ ਇਕ ਬੱਚੇ ਨੂੰ 87 ਸਾਲਾ ਦਲਾਈ ਲਾਮਾ ਨਾਲ ਮਿਲਦੇ ਹੋਏ ਦਿਖਾਇਆ ਗਿਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮੌਲਵੀ ਅਗੁਈਦਾਈ ਅਤੇ ਅਚਿਲਤਾਈ ਅਲਤਾਨਾਰ ਨਾਂ ਦੇ ਮੰਗੋਲੀਆਈ ਜੌੜੇ ਬੱਚਿਆਂ 'ਚੋਂ ਇਕ ਹੈ, ਹਾਲਾਂਕਿ ਦੋਵਾਂ 'ਚੋਂ ਕੌਣ ਹੈ, ਅਜੇ ਇਹ ਸਪੱਸ਼ਟ ਨਹੀਂ ਹੋਇਆ। ਇਨ੍ਹਾਂ ਦੇ ਮਾਤਾ-ਪਿਤਾ ਦੇ ਨਾਂ ਅਲਟਨਾਰ ਚਿਨਚੁਲਨ ਅਤੇ ਮੋਨਖਨਾਸਨ ਨਰਮਦਾਖ ਹਨ।

ਇਹ ਵੀ ਪੜ੍ਹੋ : ਫਰਾਂਸ 'ਚ ਹੁਣ ਜਲ ਭੰਡਾਰਾਂ ਨੂੰ ਲੈ ਕੇ ਭੜਕੀ ਹਿੰਸਾ, ਦੇਸ਼ ਭਰ 'ਚ ਫੈਲਿਆ ਤਣਾਅ

PunjabKesari

ਨਵੇਂ ਧਰਮਗੁਰੂ ਬੱਚੇ ਦਾ ਪਿਤਾ ਯੂਨੀਵਰਸਿਟੀ 'ਚ ਗਣਿਤ ਦੇ ਪ੍ਰੋਫੈਸਰ

ਬੱਚੇ ਦੇ ਪਿਤਾ ਅਲਟਨਾਰ ਚਿਨਚੁਲਨ ਇਕ ਯੂਨੀਵਰਸਿਟੀ 'ਚ ਗਣਿਤ ਦੇ ਪ੍ਰੋਫੈਸਰ ਅਤੇ ਇਕ ਰਾਸ਼ਟਰੀ ਸਰੋਤ ਸਮੂਹ ਦੇ ਕਾਰਜਕਾਰੀ ਹਨ। ਲੜਕੇ ਦੀ ਦਾਦੀ ਮੰਗੋਲੀਆ ਤੋਂ ਸਾਬਕਾ ਸੰਸਦ ਮੈਂਬਰ ਗਰਮਜਾਵ ਸੇਡੇਨ ਰਹਿ ਚੁੱਕੀ ਹੈ। ਦਲਾਈ ਲਾਮਾ ਨੇ ਇਸ ਬੱਚੇ ਨੂੰ 10ਵੇਂ ਖਲਖਾ ਜੇਤਸੁਨ ਧੰਪਾ ਰਿੰਪੋਚੇ ਦਾ ਪੁਨਰਜਨਮ ਦੱਸਿਆ ਹੈ। ਦੱਸ ਦੇਈਏ ਕਿ ਬੁੱਧ ਧਰਮ ਵਿੱਚ ਧਾਰਮਿਕ ਆਗੂਆਂ ਦੇ ਪੁਨਰ ਜਨਮ ਨੂੰ ਵਿਸ਼ੇਸ਼ ਮਹੱਤਵ ਦਿੱਤਾ ਜਾਂਦਾ ਹੈ। ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿੱਚ ਧਾਰਮਿਕ ਆਗੂ ਦੇ ਪੁਨਰ ਜਨਮ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ, ਜਿੱਥੇ 600 ਮੰਗੋਲੀਆਈ ਲੋਕ ਆਪਣੇ ਨਵੇਂ ਅਧਿਆਤਮਕ ਆਗੂ ਦਾ ਜਸ਼ਨ ਮਨਾਉਣ ਲਈ ਇਕੱਠੇ ਹੋਏ ਸਨ। ਦਲਾਈ ਲਾਮਾ ਵੀ ਇੱਥੇ ਰਹਿੰਦੇ ਹਨ। ਰਿਪੋਰਟ ਮੁਤਾਬਕ ਦਲਾਈ ਲਾਮਾ ਨੇ 2 ਦਿਨ ਪਹਿਲਾਂ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ। ਦੱਸ ਦੇਈਏ ਕਿ ਤਿੱਬਤੀ ਧਾਰਮਿਕ ਨੇਤਾ ਅਤੇ 87 ਸਾਲਾ ਦਲਾਈ ਲਾਮਾ ਧਰਮਸ਼ਾਲਾ 'ਚ ਜਲਾਵਤਨ ਰਹਿ ਰਹੇ ਹਨ ਤੇ ਦਲਾਈ ਲਾਮਾ ਨੂੰ ਲੈ ਕੇ ਭਾਰਤ ਅਤੇ ਚੀਨ ਵਿਚਾਲੇ ਅਕਸਰ ਵਿਵਾਦ ਹੁੰਦਾ ਰਹਿੰਦਾ ਹੈ।

ਇਹ ਵੀ ਪੜ੍ਹੋ : ਪਾਕਿਸਤਾਨੀ ਵਿਅਕਤੀ ਨੇ Whatsapp ਗਰੁੱਪ 'ਤੇ ਭੇਜਿਆ ਈਸ਼ਨਿੰਦਾ ਦਾ ਮੈਸੇਜ, ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

ਚੀਨ ਦੀ ਨਾਰਾਜ਼ਗੀ ਦਾ ਵਧਿਆ ਖ਼ਤਰਾ

ਇਸ ਸਮਾਰੋਹ 'ਚ ਮੰਗੋਲੀਆ ਦੇ ਗੁਆਂਢੀ ਚੀਨ ਦਾ ਗੁੱਸਾ ਹੋਰ ਭੜਕਣ ਦੀ ਸੰਭਾਵਨਾ ਹੈ। ਰਿਪੋਰਟ ਮੁਤਾਬਕ ਦਲਾਈ ਲਾਮਾ ਨੇ 2016 'ਚ ਮੰਗੋਲੀਆ ਦਾ ਦੌਰਾ ਕੀਤਾ ਸੀ, ਜਿਸ ਦੀ ਚੀਨ ਨੇ ਸਖਤ ਆਲੋਚਨਾ ਕੀਤੀ ਸੀ। ਮੰਗੋਲੀਆ 'ਚ ਪੈਦਾ ਹੋਏ ਇਕ ਬੱਚੇ ਨੂੰ ਬੋਧੀ ਅਧਿਆਤਮਕ ਆਗੂ ਦੇ ਪੁਨਰਜਨਮ ਵਜੋਂ ਮਾਨਤਾ ਦੇਣ ਦੀਆਂ ਚਾਲਾਂ ਤੋਂ ਚੀਨ ਨਾਰਾਜ਼ ਹੋ ਸਕਦਾ ਹੈ। ਚੀਨ ਨੇ ਪਹਿਲਾਂ ਹੀ ਜ਼ੋਰ ਦੇ ਕੇ ਕਿਹਾ ਹੈ ਕਿ ਉਹ ਚੀਨੀ ਸਰਕਾਰ ਦੁਆਰਾ ਪ੍ਰਵਾਨਿਤ ਵਿਸ਼ੇਸ਼ ਟੀਮ ਦੁਆਰਾ ਚੁਣੇ ਗਏ ਬੋਧੀ ਨੇਤਾਵਾਂ ਨੂੰ ਹੀ ਮਾਨਤਾ ਦੇਵੇਗਾ। ਦਲਾਈ ਲਾਮਾ ਦੇ ਇਸ ਕਦਮ ਨਾਲ ਮੰਗੋਲੀਆ 'ਚ ਖੁਸ਼ੀ ਅਤੇ ਡਰ ਦੋਵੇਂ ਹੀ ਦੇਖਣ ਨੂੰ ਮਿਲ ਰਹੇ ਹਨ। ਮੰਗੋਲੀਆਈ ਲੋਕਾਂ ਨੂੰ ਡਰ ਹੈ ਕਿ ਦਲਾਈ ਲਾਮਾ ਦੇ ਇਸ ਫ਼ੈਸਲੇ ਤੋਂ ਨਾਰਾਜ਼ ਚੀਨ ਉਨ੍ਹਾਂ ਦੇ ਦੇਸ਼ ਦੇ ਖ਼ਿਲਾਫ਼ ਕੋਈ ਸਖ਼ਤ ਕਾਰਵਾਈ ਕਰ ਸਕਦਾ ਹੈ। ਮੰਗੋਲੀਆ ਪਹਿਲਾਂ ਹੀ ਚੀਨੀ ਹਮਲੇ ਦਾ ਸ਼ਿਕਾਰ ਰਿਹਾ ਹੈ, ਜਿਸ ਨੇ ਅੰਦਰੂਨੀ ਮੰਗੋਲੀਆ ਵਜੋਂ ਜਾਣੇ ਜਾਂਦੇ ਵੱਡੇ ਹਿੱਸੇ 'ਤੇ ਕਬਜ਼ਾ ਕਰ ਲਿਆ ਹੈ।

ਇਹ ਵੀ ਪੜ੍ਹੋ : ...ਤੇ ਹੁਣ ਫਰਾਂਸ 'ਚ ਵੀ TikTok 'ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀ ਨਹੀਂ ਕਰ ਸਕਣਗੇ ਇਸਤੇਮਾਲ

PunjabKesari

ਚੀਨ ਲਈ ਦਖਲਅੰਦਾਜ਼ੀ ਨਾ ਕਰਨਾ ਸਮਝਦਾਰੀ ਦੀ ਗੱਲ ਹੋਵੇਗੀ

ਚੀਨੀ ਸਰਕਾਰ ਨੇ ਕਥਿਤ ਤੌਰ 'ਤੇ ਕਿਹਾ ਕਿ ਇਸ ਦੌਰੇ ਦਾ ਚੀਨ-ਮੰਗੋਲੀਆ ਸਬੰਧਾਂ 'ਤੇ ਮਾੜਾ ਪ੍ਰਭਾਵ ਪਿਆ ਹੈ। ਉਲਾਨਬਟੋਰ ਛੱਡਣ ਤੋਂ ਪਹਿਲਾਂ ਦਲਾਈ ਲਾਮਾ ਨੇ ਕਿਹਾ ਕਿ ਤਿੱਬਤੀ ਬੁੱਧ ਧਰਮ ਦੇ ਤੀਜੇ ਸਭ ਤੋਂ ਮਹੱਤਵਪੂਰਨ ਲਾਮਾ, ਜੇਟਸਨ ਧੰਪਾ ਦਾ ਮੰਗੋਲੀਆ ਵਿੱਚ ਪੁਨਰ ਜਨਮ ਹੋਇਆ ਸੀ। ਕਈ ਦਿਨਾਂ ਤੋਂ ਉਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੂਜੇ ਪਾਸੇ, ਤਿੱਬਤੀ ਸਰਕਾਰ ਦੇ ਜਲਾਵਤਨੀ ਦੇ ਪ੍ਰਧਾਨ ਨੇ ਚੀਨ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਤਿੱਬਤੀ ਬੁੱਧ ਧਰਮ ਦੇ ਮੌਜੂਦਾ ਅਧਿਆਤਮਕ ਆਗੂ ਦਲਾਈ ਲਾਮਾ ਦੇ ਉੱਤਰਾਧਿਕਾਰੀ ਦੀ ਚੋਣ ਵਿੱਚ ਦਖਲ ਨਾ ਦੇਣ। ਪੇਨਪਾ ਸੇਰਿੰਗ ਨੇ ਹਾਲ ਹੀ 'ਚ 'ਕਿਓਡੋ ਨਿਊਜ਼' ਨਾਲ ਇਕ ਇੰਟਰਵਿਊ ਵਿੱਚ ਕਿਹਾ, "ਇਸ ਅਧਿਆਤਮਕ ਮਾਮਲੇ ਵਿੱਚ ਕਿਸੇ ਵੀ ਸਰਕਾਰ ਦੀ ਕੋਈ ਭੂਮਿਕਾ ਨਹੀਂ ਹੋਣੀ ਚਾਹੀਦੀ ਅਤੇ ਮੈਨੂੰ ਲੱਗਦਾ ਹੈ ਕਿ ਚੀਨ ਲਈ ਦਖਲ ਨਾ ਦੇਣਾ ਵਧੇਰੇ ਸਮਝਦਾਰੀ ਹੈ।"

ਇਹ ਵੀ ਪੜ੍ਹੋ : ਇੰਟਰਨੈੱਟ ਬੰਦ ਕੀਤੇ ਜਾਣ 'ਤੇ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਕਿਹਾ- ਪੰਜਾਬ ਦੀਆਂ ਘਟਨਾਵਾਂ 'ਤੇ ਸਾਡੀ ਤਿੱਖੀ ਨਜ਼ਰ

ਦਲਾਈ ਲਾਮਾ ਨੇ 2016 'ਚ ਕੀਤਾ ਸੀ ਇਕ ਵੱਡਾ ਐਲਾਨ

ਦਲਾਈ ਲਾਮਾ ਨੇ 2016 'ਚ ਮੰਗੋਲੀਆ ਦਾ ਦੌਰਾ ਕੀਤਾ ਸੀ ਅਤੇ ਐਲਾਨ ਕੀਤਾ ਸੀ ਕਿ ਜੇਟਸਨ ਧੰਪਾ ਦੇ ਇਕ ਨਵੇਂ ਅਵਤਾਰ ਦਾ ਜਨਮ ਹੋਇਆ ਹੈ ਅਤੇ ਉਸ ਦੀ ਖੋਜ ਜਾਰੀ ਹੈ। ਇਸ ਮੁਲਾਕਾਤ ਤੋਂ ਬਾਅਦ ਚੀਨ ਨੇ ਸਖਤ ਪ੍ਰਤੀਕਿਰਿਆ ਦਿੰਦਿਆਂ ਗੁੱਸਾ ਜ਼ਾਹਿਰ ਕੀਤਾ ਸੀ। ਚੀਨ ਨੇ ਮੰਗੋਲੀਆ ਨੂੰ ਵੀ ਕੂਟਨੀਤਕ ਜਵਾਬ ਦੇਣ ਦੀ ਧਮਕੀ ਦਿੱਤੀ ਸੀ। ਦਲਾਈ ਲਾਮਾ ਨੂੰ 1937 ਵਿੱਚ ਪਿਛਲੇ ਨੇਤਾ ਦੇ ਪੁਨਰਜਨਮ ਵਜੋਂ ਮਾਨਤਾ ਦਿੱਤੀ ਗਈ ਸੀ ਜਦੋਂ ਉਹ ਸਿਰਫ਼ 2 ਸਾਲ ਦੇ ਸਨ।

PunjabKesari

ਇਹ ਵੀ ਪੜ੍ਹੋ : ਅਜਬ-ਗਜ਼ਬ : ਇਸ ਦੇਸ਼ 'ਚ ਤੋਪਾਂ ਦੇ ਗੋਲ਼ਿਆਂ ਨਾਲ ਖੁੱਲ੍ਹਦੈ ਰੋਜ਼ਾ, ਰਮਜ਼ਾਨ ’ਚ ਫਿਰ ਸ਼ੁਰੂ ਹੋਈ 600 ਸਾਲ ਪੁਰਾਣੀ ਪ੍ਰਥਾ

ਪੰਚੇਨ ਲਾਮਾ ਨੂੰ ਅਗਵਾ ਕਰ ਚੁੱਕਾ ਹੈ ਚੀਨ

1995 'ਚ ਜਦੋਂ ਦਲਾਈ ਲਾਮਾ ਨੇ ਇਕ ਨਵੇਂ ਪੰਚੇਨ ਲਾਮਾ ਦਾ ਨਾਂ ਲਿਆ ਤਾਂ ਉਸ ਨੂੰ ਚੀਨੀ ਅਧਿਕਾਰੀਆਂ ਨੇ ਗਾਇਬ ਕਰ ਗ੍ਰਿਫ਼ਤਾਰ ਕਰ ਲਿਆ। ਉਸ ਦੀ ਥਾਂ ਚੀਨ ਨੇ ਆਪਣੇ ਵੱਲੋਂ ਚੁਣੇ ਗਏ ਇਕ ਬੋਧੀ ਨੂੰ ਪੰਚੇਨ ਲਾਮਾ ਦੇ ਤੌਰ 'ਤੇ ਪੇਸ਼ ਕੀਤਾ। ਅਜਿਹੇ 'ਚ ਸੰਭਾਵਨਾ ਹੈ ਕਿ ਚੀਨ ਇਸ ਬੱਚੇ ਦੇ ਖ਼ਿਲਾਫ਼ ਵੀ ਕੋਈ ਹਮਲਾਵਰ ਕਾਰਵਾਈ ਕਰ ਸਕਦਾ ਹੈ। ਦਲਾਈ ਲਾਮਾ ਨੇ ਖੁਦ ਦੱਸਿਆ ਹੈ ਕਿ ਉਨ੍ਹਾਂ ਦੀ ਮੌਤ ਤੋਂ ਬਾਅਦ ਅਗਲਾ ਦਲਾਈ ਲਾਮਾ ਚੀਨ ਜਾਂ ਚੀਨ ਦੇ ਕੰਟਰੋਲ ਵਾਲੇ ਖੇਤਰ ਤੋਂ ਨਹੀਂ ਹੋਵੇਗਾ। ਇਹ ਦਰਸਾਉਂਦਾ ਹੈ ਕਿ ਉਸ ਦਾ ਉੱਤਰਾਧਿਕਾਰੀ ਭਾਰਤ, ਨੇਪਾਲ, ਭੂਟਾਨ ਜਾਂ ਮੰਗੋਲੀਆ ਵਰਗੇ ਤਿੱਬਤੀ ਬੌਧ ਧਰਮ ਨੂੰ ਮੰਨਣ ਵਾਲੇ ਦੇਸ਼ਾਂ ਤੋਂ ਹੋ ਸਕਦਾ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News