ਅਮਰੀਕਾ ਦਾ ਦੋਸ਼: ਚੀਨੀ ਕੰਪਨੀ ਨੇ ਮੋਟੋਰੋਲਾ ਦੇ ਕਾਮਿਆਂ ਨਾਲ ਮਿਲ ਕੇ ਤਕਨੀਕ ਚੋਰੀ ਦੀ ਰਜੀ ਸਾਜ਼ਿਸ਼

Tuesday, Feb 08, 2022 - 06:55 PM (IST)

ਅਮਰੀਕਾ ਦਾ ਦੋਸ਼: ਚੀਨੀ ਕੰਪਨੀ ਨੇ ਮੋਟੋਰੋਲਾ ਦੇ ਕਾਮਿਆਂ ਨਾਲ ਮਿਲ ਕੇ ਤਕਨੀਕ ਚੋਰੀ ਦੀ ਰਜੀ ਸਾਜ਼ਿਸ਼

ਵਾਸ਼ਿੰਗਟਨ– ਅਮਰੀਕਾ ਨੇ ਚੀਨੀ ਕੰਪਨੀ ’ਤੇ ਮੋਟੋਰੋਲਾ ਦੇ ਕਮਿਆਂ ਨਾਲ ਮਿਲ ਕੇ ਤਕਨੀਕ ਚੋਰੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਹੈ। ਅਮਰੀਕੀ ਨਿਆਂ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ ਇਕ ਸੰਚਾਰ ਕੰਪਨੀ ਨੇ ਮੋਟੋਰੋਲਾ ਦੇ ਕਾਮਿਆਂ ਨੂੰ ਉਨ੍ਹਾਂ ਦੀ ਤਕਨੀਕ ਚੋਰੀ ਕਰਨ ਲਈ ਭਰਤੀ ਕੀਤੀ। ਨਿਆਂ ਵਿਬਾਗ ਨੇ ਸੋਮਵਾਰ ਨੂੰ ਇਕ ਬਿਆਨ ’ਚ ਕਿਹਾ, ‘ਇਕ ਦੂਰਸੰਚਾਰ ਕੰਪਨੀ ਨੇ ਸ਼ਿਕਾਗੋ ਸਥਿਤ ਮੋਟੋਰੋਲਾ ਮੋਟੋਰੋਲਾ ਸਾਲਿਊਸ਼ਨਜ਼ ਇੰਕ ਦੇ ਸਾਬਕਾ ਕਾਮਿਆਂ ਦੇ ਨਾਲ ਮੋਟੋਰੋਲਾ ਦੁਆਰਾ ਵਿਕਸਿਤ ਡਿਜੀਟਲ ਮੋਬਾਇਲ ਰੇਡੀਓ ਤਕਨੀਕ ਦੀ ਚੋਰੀ ਕਰਨ ਦੀ ਸਾਜ਼ਿਸ਼ ਰਸੀ ਸੀ।’

ਰਿਪੋਰਟ ਮੁਤਾਬਕ ਦੋਸ਼ ਲਗਾਇਆ ਗਿਆ ਹੈ ਕਿ ਚੀਨੀ ਕੰਪਨੀ ਹਾਈਟੇਰਾ ਕਮਿਊਨੀਕੇਸ਼ੰਸ ਨੇ ਮੋਟੋਰੋਲਾ ਦੇ ਕਈ ਕਾਮਿਆਂ ਨੂੰ 2007 ਅਤੇ 2020 ਦਰਮਿਆਨ ਗੁਪਤ ਜਾਣਕਾਰੀ ਚੋਰੀ ਕਰਨ ਦਾ ਨਿਰਦੇਸ਼ ਦਿੱਤਾ ਤਾਂ ਜੋ ਉਹ ਆਪਣੀ ਡਿਜੀਟਲ ਮੋਬਾਇਲ ਰੇਡੀਓ ਤਕਨੀਕ ਦੇ ਵਿਕਾਸ ’ਚ ਤੇਜ਼ੀ ਲਿਆ ਸਕਣ। ਦੋਸ਼ ਇਹ ਵੀ ਲਗਾਇਆ ਗਿਆ ਹੈ ਕਿ ਚੀਨ ਸਥਿਤ ਹਾਈਟੇਰਾ ਕਮਿਊਨੀਕੇਸ਼ੰਸ ਕਾਰਪ ਲਿਮਟਿਡ ਨੇ ਮੋਟੋਰਾਲ ਸਾਲਿਊਸ਼ੰਸ ਦੇ ਕਾਮਿਆਂ ਦੀ ਭਰਤੀ ਅਤੇ ਨਿਯੁਕਤੀ ਕੀਤੀ ਅਤੇ ਉਨ੍ਹਾਂ ਨੂੰ ਬਿਨਾਂ ਅਧਿਕਾਰ ਦੇ ਮੋਟੋਰੋਲਾ ਤੋਂ ਮਲਕੀਅਤ ਅਤੇ ਵਪਾਰਕ ਗੁਪਤ ਜਾਣਕਾਰੀ ਪ੍ਰਾਪਤ ਕਰਨ ਲਈ ਨਿਰਦੇਸ਼ ਦਿੱਤਾ। 

ਦੋਸ਼ ਹੈ ਕਿ ਅਜੇ ਵੀ ਮੋਟੋਰੋਲਾ ’ਚ ਤਾਇਨਾਤ ਕੁਝ ਕਾਮਿਆਂ ਨੇ ਕਥਿਤ ਤੌਰ ’ਤੇ ਮੋਟੋਰੋਲਾ ਦੇ ਡਾਟਾਬੇਸ ਤੋਂ ਵਪਾਰਕ ਗੁਪਤ ਜਾਣਕਾਰੀ ਦੀ ਵਰਤੋਂ ਕੀਤੀ ਅਤੇ ਹਾਈਟੇਰਾ ’ਚ ਤਕਨਾਲੋਜੀ ਦੀ ਵਰਤੋਂ ਕਰਨ ਦੇ ਆਪਣੇ ਇਰਾਦਿਆਂ ਦਾ ਵਰਣਨ ਕਰਨ ਵਾਲੀਆਂ ਕਈ ਈਮੇਲਾਂ ਭੇਜੀਆਂ।


author

Rakesh

Content Editor

Related News