ਚੀਨ ਦੇ ਹਜ਼ਾਰਾਂ ਵਿਦਿਆਰਥੀਆਂ ਨੂੰ ਬਾਹਰ ਕੱਢ ਸਕਦੈ ਅਮਰੀਕਾ

5/29/2020 12:58:54 PM

ਵਾਸ਼ਿੰਗਟਨ : ਟਰੰਪ ਪ੍ਰਸ਼ਾਸਨ ਹਜ਼ਾਰਾਂ ਚੀਨੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਨ੍ਹਾਂ ਵਿਦਿਆਰਥੀਆਂ ਵਿਚ ਗ੍ਰੈਜੂਏਟ ਵਿਦਿਆਰਥੀ ਅਤੇ ਅਮਰੀਕਾ ਵਿਚ ਪੜ੍ਹ ਰਹੇ ਖੋਜਕਰਤਾ ਸ਼ਾਮਲ ਹਨ। ਅਮਰੀਕਾ ਦੀ ਪੀਪਲਜ਼ ਲਿਬਰੇਸ਼ਨ ਆਰਮੀ ਦੇ ਕੁਝ ਮਾਨਤਾ ਪ੍ਰਾਪਤ ਯੂਨੀਵਰਸਿਟੀਆਂ ਨਾਲ ਸਮਝੌਤੇ ਹੋਏ ਹਨ। ਹੁਣ ਇਨ੍ਹਾਂ ਵਿਦਿਆਰਥੀਆਂ ਨੂੰ ਅਮਰੀਕਾ ਤੋਂ ਬਾਹਰ ਕੱਢਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਨਿਊਯਾਰਕ ਟਾਈਮਜ਼ ਦੀ ਇਕ ਰਿਪੋਰਟ ਮੁਤਾਬਕ, ਪਹਿਲਾਂ ਚੀਨ ਦੀਆਂ ਕੁਝ ਸ਼੍ਰੇਣੀਆਂ ਦੇ ਵਿਦਿਆਰਥੀਆਂ 'ਤੇ ਪਾਬੰਦੀਆਂ ਲਗਾਈਆਂ ਜਾਣਗੀਆਂ। ਅਮਰੀਕਾ ਵਿਚ ਜ਼ਿਆਦਾਤਰ ਚੀਨੀ ਵਿਦਿਆਰਥੀ ਪੜ੍ਹ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਤੋਂ ਬਾਅਦ ਸਿੱਖਿਆ 'ਤੇ ਪਾਬੰਦੀਆਂ ਲਗਾਈਆਂ ਜਾ ਸਕਦੀਆਂ ਹਨ।

ਚੀਨ ਦੀ ਸਰਕਾਰ ਵੀ ਚੁੱਕ ਸਕਦੀ ਹੈ ਅਜਿਹੇ ਕਦਮ
ਇਸ ਦੇ ਜਵਾਬ ਵਿਚ ਚੀਨੀ ਸਰਕਾਰ ਵੀ ਇਸੇ ਤਰ੍ਹਾਂ ਦੇ ਕਦਮ ਚੁੱਕ ਸਕਦੀ ਹੈ। ਚੀਨ ਇੱਥੇ ਪੜ੍ਹ ਰਹੇ ਅਮਰੀਕੀ ਵਿਦਿਆਰਥੀਆਂ ਦੇ ਵੀਜ਼ੇ ਵੀ ਰੱਦ ਕਰ ਸਕਦਾ ਹੈ। ਅਮਰੀਕੀ ਵਿਦਿਆਰਥੀਆਂ ਉੱਤੇ ਚੀਨ ਵਿੱਚ ਪਾਬੰਦੀ ਲਗਾਈ ਜਾ ਸਕਦੀ ਹੈ।
ਅਮਰੀਕਾ ਅਤੇ ਚੀਨ ਵਿਚਕਾਰ ਪਹਿਲਾਂ ਹੀ ਤਕਰਾਰ ਚੱਲ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਤਕਨਾਲੋਜੀ ਦੇ ਆਦਾਨ-ਪ੍ਰਦਾਨ ਅਤੇ ਦੋਵਾਂ ਦੇਸ਼ਾਂ ਵਿਚਾਲੇ ਮੀਡੀਆ ਦੇ ਸੰਬੰਧ ਕਾਫੀ ਖਰਾਬ ਹੋਏ ਹਨ। ਇਹ ਪਿਛਲੇ ਕੁਝ ਦਹਾਕਿਆਂ ਤੋਂ  ਸਭ ਤੋਂ ਬੁਰੇ ਪੜਾਅ ਵਿਚ ਹੈ। ਅਮਰੀਕੀ ਅਧਿਕਾਰੀ ਵਿਚਾਰ-ਵਟਾਂਦਰਾ ਕਰ ਰਹੇ ਹਨ ਕਿ ਚੀਨ ਨੂੰ ਕਿਵੇਂ ਸਜ਼ਾ ਦਿੱਤੀ ਜਾਵੇ। ਹਾਂਗਕਾਂਗ ਵਿਚ ਲਾਗੂ ਕੀਤੇ ਗਏ ਨਵੇਂ ਕਾਨੂੰਨ ਕਾਰਨ ਅਮਰੀਕਾ ਚੀਨ ਨਾਲ ਬੁਰੀ ਤਰ੍ਹਾਂ ਨਾਰਾਜ਼ ਹੈ। ਹਾਲਾਂਕਿ, ਕਾਨੂੰਨ ਦੇ ਸੰਕਟ ਦੇ ਵਿਚਕਾਰ, ਚੀਨੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਕਰਨ ਦੀ ਯੋਜਨਾ ਅਜੇ ਸ਼ੁਰੂਆਤੀ ਪੜਾਅ ਵਿੱਚ ਹੈ। ਇਸ ਦੌਰਾਨ, ਜਾਣਕਾਰੀ ਮਿਲੀ ਹੈ ਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਪਿਛਲੇ ਮੰਗਲਵਾਰ ਵ੍ਹਾਈਟ ਹਾਊਸ ਦੀ ਇੱਕ ਬੈਠਕ ਦੌਰਾਨ ਇਸ ਮੁੱਦੇ 'ਤੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕੀਤੀ ਸੀ।

ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਯੂਨੀਵਰਸਿਟੀ ਪ੍ਰਸ਼ਾਸਨ ਵੀ ਇਸ ਫੈਸਲੇ ਦਾ ਵਿਰੋਧ ਕਰ ਸਕਦਾ ਹੈ। ਕੌਮਾਂਤਰੀ ਸਿੱਖਿਆ ਵਿੱਚ ਬਹੁਤ ਸਾਰੇ ਕਾਰਕ ਕੰਮ ਕਰਦੇ ਹਨ। ਇਸ ਵਿੱਚ ਬੌਧਿਕ ਕਦਰਾਂ ਕੀਮਤਾਂ ਦਾ ਆਦਾਨ-ਪ੍ਰਦਾਨ ਸ਼ਾਮਲ ਹੈ। ਸੰਸਥਾ ਵਿਦੇਸ਼ੀ ਵਿਦਿਆਰਥੀਆਂ ਤੋਂ ਭਾਰੀ ਫੀਸਾਂ ਵੀ ਲੈਂਦੀ ਹੈ। ਚੀਨ ਦੇ ਸਭ ਤੋਂ ਵੱਧ ਵਿਦਿਆਰਥੀ ਹੋਣ ਕਾਰਨ ਯੂਨੀਵਰਸਿਟੀਆਂ ਨੂੰ ਵੱਡਾ ਆਰਥਿਕ ਨੁਕਸਾਨ ਹੋ ਸਕਦਾ ਹੈ।

ਹਾਲ ਹੀ ਵਿੱਚ, ਪ੍ਰਸ਼ਾਸਨ ਅਤੇ ਅਧਿਆਪਕਾਂ ਨੂੰ ਐੱਫ. ਬੀ. ਆਈ. ਅਤੇ ਨਿਆਂ ਮਹਿਕਮੇ ਵਲੋਂ ਚੀਨੀ ਵਿਦਿਆਰਥੀਆਂ ਦੀ ਰਾਸ਼ਟਰੀ ਸੁਰੱਖਿਆ ਦੇ ਖਤਰੇ ਬਾਰੇ ਚਿਤਾਵਨੀ ਦਿੱਤੀ ਗਈ ਸੀ। ਖਾਸ ਕਰਕੇ ਉਹ ਵਿਦਿਆਰਥੀ ਜੋ ਵਿਗਿਆਨ ਦੀ ਪੜ੍ਹਾਈ ਕਰ ਰਹੇ ਹਨ। ਹਾਲਾਂਕਿ ਯੂਨੀਵਰਸਿਟੀ ਦੇ ਕਰਮਚਾਰੀ ਇਸ ਫੈਸਲੇ ਦੇ ਵਿਰੁੱਧ ਜਾ ਸਕਦੇ ਹਨ। ਕਿਸੇ ਖਾਸ ਦੇਸ਼ ਦੇ ਵਿਦਿਆਰਥੀਆਂ ਨੂੰ ਨਿਸ਼ਾਨਾ ਬਣਾਉਣਾ ਏਸ਼ੀਅਨ ਵਿਰੋਧੀ ਨਸਲਵਾਦ ਦੇ ਦਾਇਰੇ ਵਿੱਚ ਆ ਸਕਦਾ ਹੈ।


Lalita Mam

Content Editor Lalita Mam