ਪ੍ਰਦਰਸ਼ਨਕਾਰੀਆਂ ਨੇ ਪੈਰ ਪਿਛਾਂਹ ਖਿੱਚੇ,ਅਮਰੀਕਾ-ਕੈਨੇਡਾ ਸੀਮਾ 'ਤੇ ਬਣਿਆ ਪੁਲ ਮੁੜ ਖੁੱਲ੍ਹਿਆ

02/14/2022 11:33:43 AM

ਵਿੰਡਸਰ (ਭਾਸ਼ਾ): ਅਮਰੀਕਾ-ਕੈਨੇਡਾ ਸੀਮਾ 'ਤੇ ਬਣਿਆ ਸਭ ਤੋਂ ਵੱਧ ਬਿਜ਼ੀ ਪੁਲ ਤਕਰੀਬਨ ਇਕ ਹਫ਼ਤੇ ਤਕ ਬੰਦ ਰਹਿਣ ਦੇ ਬਾਅਦ ਐਤਵਾਰ ਦੇਰ ਰਾਤ ਫਿਰ ਤੋਂ ਖੁੱਲ੍ਹ ਗਿਆ। ਕੋਵਿਡ-19 ਸੰਬੰਧੀ ਪਾਬੰਦੀਆਂ ਵਿਰੁੱਧ ਪ੍ਰਦਰਸ਼ਨ ਕਾਰਨ ਇਹ ਪੁਲ ਬੰਦ ਕਰ ਦਿੱਤਾ ਗਿਆ ਸੀ। ਪੁਲ ਦੇ ਮਾਲਕ 'ਡੇਟਰੌਇਟ ਇੰਟਰਨੇਸ਼ਨ ਬ੍ਰਿਜ ਕੰਪਨੀ' ਨੇ ਇੱਕ ਬਿਆਨ ਵਿੱਚ ਕਿਹਾ ਕਿ "ਏਮਬੈਸੇਡਰ ਬ੍ਰਿਜ ਹੁਣ ਪੂਰੀ ਤਰ੍ਹਾਂ ਖੁੱਲ੍ਹ ਗਿਆ ਹੈ, ਜਿਸ ਨਾਲ ਕੈਨੇਡਾ ਅਤੇ ਅਮਰੀਕਾ ਦੀ ਆਰਥਿਕਤਾ ਦੇ ਵਿਚਕਾਰ ਇੱਕ ਵਾਰ ਫਿਰ ਤੋਂ ਵਪਾਰਕ ਸਮਾਨ ਦਾ ਵਹਾਅ ਸ਼ੁਰੂ ਹੋ ਗਿਆ ਹੈ। 

ਪੜ੍ਹੋ ਇਹ ਅਹਿਮ ਖ਼ਬਰ- ਪਾਕਿਸਤਾਨ: ਕਰਾਚੀ 'ਚ ਖਾਲੀ ਪਲਾਟ ਤੋਂ 1.4 ਬਿਲੀਅਨ ਅਮਰੀਕੀ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ 

ਵਿੰਡਸਰ, ਓਂਟਾਰੀਓ ਵਿੱਚ ਪੁਲਸ ਨੇ ਪਹਿਲਾਂ ਕਿਹਾ ਸੀ ਕਿ ਕੈਨੇਡਾ ਦੇ ਕਈ ਆਟੋਮੋਟਿਵ ਪਲਾਟਾਂ ਨੂੰ ਅਮਰੀਕਾ ਦੇ ਡੇਟ੍ਰੋਇਟ ਸ਼ਹਿਰ ਨਾਲ ਜੋੜਨ ਵਾਲੇ ਪੁਲ ਨੇੜੇ ਦੋ ਦਰਜਨ ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਸੱਤ ਵਾਹਨਾਂ ਨੂੰ ਹਟਾਇਆ ਗਿਆ ਅਤੇ ਪੰਜ ਵਾਹਨ ਜ਼ਬਤ ਕੀਤੇ ਗਏ। ਪੁਲਸ ਨੇ ਸ਼ਨੀਵਾਰ ਨੂੰ ਪ੍ਰਦਰਸ਼ਨਕਾਰੀਆਂ ਨੂੰ ਆਪਣੇ ਪਿਕਅੱਪ ਟਰੱਕਾਂ ਅਤੇ ਕਾਰਾਂ ਨੂੰ ਹਟਾਉਣ ਲਈ ਮਨਾ ਲਿਆ ਸੀ। ਪ੍ਰਦਰਸ਼ਨਕਾਰੀਆਂ ਨੇ ਪੁਲ ਨੂੰ ਰੋਕਣ ਲਈ ਉੱਥੇ ਟਰੱਕਾਂ ਅਤੇ ਕਾਰਾਂ ਨੂੰ ਖੜ੍ਹਾ ਕਰ ਦਿੱਤਾ ਸੀ। ਇਸ ਪੁਲ ਜ਼ਰੀਏ ਦੋਵਾਂ ਦੇਸ਼ਾਂ ਵਿਚਕਾਰ 25 ਫੀਸਦੀ ਵਪਾਰ ਹੁੰਦਾ ਹੈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News