ਅਮਰੀਕਾ ਨੇ 5-ਜੀ ਨੂੰ ਲੈ ਕੇ ਤੋੜਿਆ ਚੀਨੀ ਰਾਸ਼ਟਰਪਤੀ ਦਾ ਸੁਪਨਾ
Friday, Jun 05, 2020 - 08:02 PM (IST)

ਵਾਸ਼ਿੰਗਟਨ - 5-ਜੀ ਅਤੇ 6-ਜੀ ਤਕਨੀਕ 'ਤੇ ਸਵਾਰ ਹੋ ਕੇ ਸਾਲ 2030 ਤੱਕ ਡਿਜ਼ੀਟਲ ਦੁਨੀਆ ਵਿਚ ਰਾਜ ਕਰਨ ਦੇ ਚੀਨੀ ਸੁਪਨੇ ਨੂੰ ਦੁਹਰਾ ਝਟਕਾ ਲੱਗਾ ਹੈ। ਚੀਨ ਦੇ ਵਿਸਤਾਰਵਾਦੀ ਨੀਤੀਆਂ ਅਤੇ ਸ਼ੱਕੀ ਗਤੀਵਿਧੀਆਂ ਨੂੰ ਦੇਖਦੇ ਹੋਏ ਇਕ ਪਾਸੇ ਜਿਥੇ ਦੁਨੀਆ ਉਸ ਤੋਂ ਅਲੱਗ ਹੋ ਰਹੀ ਹੈ, ਉਥੇ ਉਸ ਨੂੰ ਆਧੁਨਿਕ ਸੈਮੀਕੰਡਕਟਰ ਦੇ ਲਾਲੇ ਪੈ ਗਏ ਹਨ। ਸੈਮੀਕੰਡਕਟਰ ਦੇ ਜ਼ਰੂਰੀ ਕੱਚੇ ਮਾਲ 'ਤੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਦਾ ਪੂਰਾ ਕੰਟਰੋਲ ਹੈ। ਇਸ ਨਾਲ ਚੀਨ ਦੀਆਂ ਮੁਸ਼ਕਿਲਾਂ ਬਹੁਤ ਵਧ ਗਈਆਂ ਹਨ।
ਚੀਨ ਨੇ ਭਾਂਵੇ ਹੀ 5-ਜੀ ਤਕਨੀਕ ਵਿਚ ਮਹਾਰਤ ਹਾਸਲ ਕਰ ਲਈ ਹੋਵੇ ਪਰ ਇਸ ਦੇ ਲਈ ਬੇਹੱਦ ਜ਼ਰੂਰੀ ਸੈਮੀਕੰਡਕਟਰ ਲਈ ਉਸ ਨੂੰ ਅਜੇ ਅਮਰੀਕਾ ਦੀ ਕਿਰਪਾ 'ਤੇ ਨਿਰਭਰ ਰਹਿਣਾ ਹੋਵੇਗਾ। ਚੀਨ ਲੰਬੇ ਸਮੇਂ ਤੋਂ ਸੈਮੀਕੰਡਕਟਰ ਬਣਾਉਣਾ ਚਾਹੁੰਦਾ ਹੈ ਪਰ ਉਸ ਨੂੰ ਅਜੇ ਤੱਕ ਸਫਲਤਾ ਨਹੀਂ ਮਿਲ ਪਾਈ ਹੈ। ਉਸ ਦੀ ਸੈਮੀਕੰਡਕਟਰ ਤਕਨੀਕ ਵਿਚ ਕਈ ਵੱਡੀਆਂ ਕਮੀਆਂ ਹਨ ਜਿਸ ਕਾਰਨ ਉਸ ਨੂੰ ਇਸ ਦਾ ਆਯਾਤ ਕਰਨਾ ਮਜ਼ਬੂਰੀ ਹੈ।
ਬਿ੍ਰਿਟਸ਼ ਅਖਬਾਰ ਟੈਲੀਗ੍ਰਾਫ ਦੀ ਰਿਪੋਰਟ ਮੁਤਾਬਕ ਚੀਨ ਦੀ ਕਮਿਊਨਿਸਟ ਪਾਰਟੀ ਹੁਣ ਬਿਨਾਂ ਇਨਾਂ ਚਿੱਪਾਂ ਅਤੇ ਉਸ ਦੇ ਲਈ ਜ਼ਰੂਰੀ ਇਕੋ-ਸਿਸਟਮ ਦੇ ਦੁਨੀਆ ਵਿਚ 5-ਜੀ ਤਕਨੀਕ ਨੂੰ ਲੈ ਕੇ ਦਬ-ਦਬਾਅ ਨਹੀਂ ਕਾਇਮ ਕਰ ਪਾਵੇਗੀ। ਇਹੀਂ ਨਹੀਂ ਉਹ ਹੁਣ ਦੂਰਸੰਚਾਰ ਤਕਨੀਕ ਅਤੇ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿਚ ਵੀ ਅੱਗੇ ਨਹੀਂ ਵਧ ਪਾਵੇਗੀ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਮਾਸਟਰ ਪਲਾਨ ਬਣਾਇਆ ਹੈ ਕਿ ਸਾਲ 2030 ਤੱਕ ਇੰਟਰਨੈੱਟ ਅਤੇ ਉਸ ਨਾਲ ਜੁੜੀਆਂ ਚੀਜ਼ਾਂ ਨੂੰ ਕੰਟਰੋਲ ਕਰਨ ਦਾ ਸੁਪਨਾ ਹੱਥੋਂ ਨਿਕਲਦਾ ਨਜ਼ਰ ਆ ਰਿਹਾ ਹੈ।