ਅਮਰੀਕੀ ਬੰਬ ਵਰ੍ਹਾਉਣ ਵਾਲੇ ਜਹਾਜ਼ਾਂ ਨੇ ਉੱਤਰੀ ਕੋਰੀਆ ਨੇੜਿਓ ਭਰੀ ਉਡਾਣ

09/24/2017 1:16:52 AM

ਵਾਸ਼ਿੰਗਟਨ— ਪੇਂਟਾਗਨ ਮੁਤਾਬਕ ਅਮਰੀਕਾ ਦੇ ਹਮਲਾਵਰ ਜਹਾਜ਼ਾਂ ਨੇ ਉੱਤਰ ਕੋਰੀਆ ਕੋਲੋ ਉਡਾਣ ਭਰੀ ਹੈ। ਅਮਰੀਕੀ ਰੱਖਿਆ ਮੰਤਰਾਲੇ ਪੇਂਟਾਗਨ ਦੇ ਬੁਲਾਰੇ ਡਾਨਾ ਵ੍ਹਾਈਟ ਨੇ ਕਿਹਾ ਕਿ ਇਹ ਉਡਾਣ ਦਿਖਾਉਣ ਲਈ ਭਰੀ ਗਈ ਹੈ ਕਿ ''ਰਾਸ਼ਟਰਪਤੀ ਕੋਲ ਕਿਸੇ ਵੀ ਖਤਰੇ ਤੋਂ ਨਜਿੱਠਣ ਲਈ ਕਈ ਬਦਲ ਮੌਜੂਦ ਹਨ।'' ਹਾਲ ਦੇ ਦਿਨਾਂ 'ਚ ਉੱਤਰੀ ਕੋਰੀਆ ਅਤੇ ਅਮਰੀਕਾ ਵਿਚਾਲੇ ਕਾਫੀ ਨੋਕਝੋਕ ਹੋ ਗਈ। ਅਮਰੀਕਾ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਉਡਾਣਾਂ ਦਰਸ਼ਾ ਰਹੀਆਂ ਹਨ ਕਿ ਅਮਰੀਕਾ ਉੱਤਰੀ ਕੋਰੀਆ ਦੇ ਲਾਪਰਵਾਹ ਰਵੱਈਏ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ। ਮੰਗਲਵਾਰ ਨੂੰ ਸੰਯੁਕਤ ਰਾਸ਼ਟਰ 'ਚ ਦਿੱਤੇ ਆਪਣੇ ਭਾਸ਼ਣ 'ਚ ਟਰੰਪ ਨੇ ਕਿਹਾ ਸੀ ਕਿ ਜੇਕਰ ਅਮਰੀਕਾ ਨੂੰ ਖੁਦ ਆਪਣੇ ਸਹਿਯੋਗੀਆਂ ਦੀ ਰੱਖਿਆ ਕਰਨ ਲਈ ਮਜ਼ਬੂਰ ਕੀਤਾ ਗਿਆ ਤਾਂ ਉਹ ਉੱਤਰੀ ਕੋਰੀਆ ਨੂੰ ਪੁਰੀ ਤਰ੍ਹਾਂ ਤਬਾਹ ਕਰ ਦੇਣਗੇ।


Related News