ਅਮਰੀਕਾ ਨੇ ਸੂਪਰ ਕੰਪਿਊਟਿੰਗ ਖੇਤਰ ''ਚ ਕੰਮ ਕਰਨ ਵਾਲੇ 5 ਚੀਨੀ ਸਮੂਹ ਕਾਲੀ ਸੂਚੀ ''ਚ ਪਾਏ

06/22/2019 5:13:07 PM

ਵਾਸ਼ਿੰਗਟਨ — ਅਮਰੀਕਾ ਨੇ ਰਾਸ਼ਟਰੀ ਸੁਰੱਖਿਆ ਦਾ ਹਵਾਲਾ ਦਿੰਦੇ ਹੋਏ ਸੂਪਰ ਕੰਪਿਊਟਿੰਗ ਖੇਤਰ ਵਿਚ ਕੰਮ ਕਰਨ ਵਾਲੇ 5 ਚੀਨੀ ਸਮੂਹਾਂ ਨੂੰ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਅਮਰੀਕਾ ਦੇ ਵਣਜ ਵਿਭਾਗ ਨੇ ਸ਼ੁੱਕਰਵਾਰ ਨੂੰ ਇਸ ਕਾਰਵਾਈ ਨੂੰ ਅੰਜਾਮ ਦਿੱਤਾ। ਅਮਰੀਕਾ ਦੇ ਵਣਜ ਵਿਭਾਗ ਦੇ ਇਸ ਕਦਮ ਨਾਲ  ਅਗਲੇ ਹਫਤੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਚੀਨੀ ਹਮਰੁਤਬਾ ਸ਼ੀ ਚਿਨਫਿੰਗ ਵਿਚਕਾਰ ਹੋਣ ਵਾਲੀ ਮੀਟਿੰਗ ਲਈ ਮੁਸ਼ਕਲ ਖੜ੍ਹੀ ਹੋ ਸਕਦੀ ਹੈ। ਅਮਰੀਕਾ ਅਤੇ ਚੀਨ ਦੁਨੀਆ ਦੀਆਂ ਦੋ ਵੱਡੀਆਂ ਅਰਥਵਿਵਸਥਾਵਾਂ ਆਪਸੀ ਵਪਾਰ ਸੰਬੰਧੀ ਵਿਵਾਦਾਂ ਦਾ ਸਾਹਮਣਾ ਕਰ ਰਹੀਆਂ ਹਨ। ਆਪਸੀ ਵਿਵਾਦਾਂ ਨੂੰ ਸੁਲਝਾਉਣ ਲਈ ਦੋਵਾਂ ਦੇਸ਼ ਲਗਾਤਾਰ ਬੈਠਕਾਂ ਕਰ ਰਹੇ ਹਨ। 

ਇਨ੍ਹਾਂ ਪੰਜ ਕੰਪਨੀਆਂ 'ਚ ਸੂਪਰ ਕੰਪਿਊਟਰ ਬਣਾਉਣ ਵਾਲੀ ਵੀ ਸੁਗੋਨ ਵੀ ਸ਼ਾਮਲ ਹੈ। ਇਹ ਮੁੱਖ ਤੌਰ 'ਤੇ ਅਮਰੀਕਾ ਦੀ ਇੰਟੈੱਲ, ਐਨਵੀਡੀਆ ਅਤੇ ਐਡਵਾਂਸ ਮਾਈਕ੍ਰੋ ਡਿਵਾਇਸਿਸ ਵਰਗੀਆਂ ਕੰਪਨੀਆਂ ਦੇ ਸਾਜ਼ੋ-ਸਮਾਨ ਦੀ ਸਪਲਾਈ 'ਤੇ ਨਿਰਭਰ ਕਰਦੀਆਂ ਹਨ। ਇਸ ਦੇ ਨਾਲ ਹੀ ਸੁਗੋਨ ਦੀਆਂ ਤਿੰਨ ਸਬਸਿਡਿਅਰੀ ਕੰਪਨੀਆਂ ਨੂੰ ਵੀ ਕਾਲੀ ਸੂਚੀ ਵਿਚ ਪਾ ਦਿੱਤਾ ਹੈ। ਇਸ ਤੋਂ ਇਲਾਵਾ ਵੁਕਸੀ ਜਿਆਂਗਨਨ ਇੰਸਟੀਚਿਊ ਆਫ ਕੰਪਿਊਟਿੰਗ ਤਕਨਾਲੋਜੀ ਨੂੰ ਵੀ ਇਸ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ। ਵਣਜ ਵਿਭਾਗ ਦਾ ਕਹਿਣਾ ਹੈ ਕਿ ਇਨ੍ਹਾਂ ਸਮੂਹਾਂ ਦੀਆਂ ਗਤੀਵਿਧਿਆਂ ਅਮਰੀਕਾ ਦੀ ਵਿਦੇਸ਼ੀ ਨੀਤੀ ਦੇ ਹਿੱਤਾਂ ਅਤੇ ਰਾਸ਼ਟਰੀ ਸੁਰੱਖਿਆ ਦੇ ਖਿਲਾਫ ਹਨ। ਅਮਰੀਕਾ ਮੁਤਾਬਕ ਸੁਗੋਨ ਅਤੇ ਵੁਕਸੀ 'ਤੇ ਚੀਨ ਦੀ ਫੌਜੀ ਖੋਜ ਸੰਸਥਾ ਦਾ ਮਾਲਿਕਾਨਾ ਹੱਕ ਹੈ। ਇਹ ਚੀਨ ਦੀ ਫੌਜ ਦੇ ਆਧੁਨਿਕੀਕਰਣ 'ਚ ਮਦਦ ਕਰਨ ਵਾਲੇ ਅਗਲੀ ਪੀੜ੍ਹੀ ਦੇ ਬਿਹਤਰ ਸਮਰੱਥਾ ਵਾਲੇ ਕੰਪਿਊਟਿੰਗ ਦੇ ਵਿਕਾਸ 'ਚ ਸ਼ਾਮਲ ਹੈ। 
 


Related News