ਕੋਵਿਡ -19 : ਅਮਰੀਕਾ ਨੇ ਮਲੇਰੀਆ ਰੋਕੂ ਦਵਾਈਆਂ ਦੇ ਪ੍ਰੀਖਣ ਕੀਤੇ ਸ਼ੁਰੂ
Friday, May 15, 2020 - 01:40 PM (IST)
ਵਾਸ਼ਿੰਗਟਨ- ਅਮਰੀਕਾ ਨੇ ਕੋਰੋਨਾ ਵਾਇਰਸ ਨਾਲ ਸੰਕਰਮਿਤ 2000 ਲੋਕਾਂ 'ਤੇ ਐਂਟੀ-ਮਲੇਰੀਆ ਡਰੱਗ ਹਾਈਡ੍ਰੋ ਕਲੋਰੋਕੋਇਨ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਿਸ ਨੂੰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕੋਰੋਨਾ ਦਾ ਸੰਭਾਵਤ ਇਲਾਜ ਮੰਨਦੇ ਹਨ। ਰਾਸ਼ਟਰੀ ਸਿਹਤ ਸੰਸਥਾ (ਐੱਨ. ਆਈ. ਐੱਚ.) ਨੇ ਸ਼ੁੱਕਰਵਾਰ ਨੂੰ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਇਹ ਜਾਣਕਾਰੀ ਦਿੱਤੀ।
ਪ੍ਰੈੱਸ ਰੀਲੀਜ਼ ਅਨੁਸਾਰ, "ਜਿਨ੍ਹਾਂ ਮਰੀਜ਼ਾਂ 'ਤੇ ਟੈਸਟ ਕੀਤੇ ਜਾ ਰਹੇ ਹਨ, ਉਨ੍ਹਾਂ ਵਿਚ ਸਾਰਸ-ਸੀਓਵੀ-2 ਵਾਇਰਸ ਦਾ ਸੰਕਰਮਣ ਪਾਏ ਗਏ ਹਨ, ਜੋ ਕੋਵਿਡ -19 ਲਈ ਜ਼ਿੰਮੇਵਾਰ ਮੰਨੇ ਜਾਂਦੇ ਹਨ ਅਤੇ ਜਿਸ ਕਾਰਨ ਬੁਖਾਰ, ਖੰਘ ਅਤੇ ਸਾਹ ਦੀ ਸਮੱਸਿਆ ਹੁੰਦੀ ਹੈ। ਐੱਨ. ਆਈ. ਐੱਚ. ਅਨੁਸਾਰ, ਇਸ ਟੈਸਟ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਹਾਈਡ੍ਰੋ ਕਲੋਰੋਕੋਇਨ ਜਾਂ ਐਜੀਥਰੋਮਾਈਸਿਨ ਦੀ ਖੁਰਾਕ ਦਿੱਤੀ ਜਾਏਗੀ। ਐੱਚ. ਆਈ. ਵੀ. ਸੰਕਰਮਿਤ ਮਰੀਜ਼ ਅਤੇ ਗਰਭਵਤੀ ਔਰਤਾਂ ਵੀ ਇਸ ਸੋਧ ਵਿੱਚ ਹਿੱਸਾ ਲੈ ਸਕਦੀਆਂ ਹਨ। ਐੱਨ. ਆਈ. ਐੱਚ. ਨੇ ਦੱਸਿਆ ਕਿ ਪਹਿਲਾ ਭਾਗੀਦਾਰ ਕੈਲੀਫੋਰਨੀਆ ਸੂਬੇ ਤੋਂ ਹੈ। ਇਸ ਟੈਸਟ ਦੇ ਦੂਜੇ ਪੜਾਅ ਵਿਚ, ਦਵਾਈਆਂ ਦੇ ਪ੍ਰਭਾਵ ਬਾਰੇ ਪਤਾ ਲੱਗਦਾ ਹੈ ਜਦੋਂ ਕਿ ਪਹਿਲੇ ਪੜਾਅ ਵਿਚ, ਉਨ੍ਹਾਂ ਦੀ ਸੁਰੱਖਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਜਾਂਦੀਹੈ। ਐੱਨ. ਆਈ. ਐੱਚ. ਦੇ ਇੰਸੀਚਿਊਟ ਆਫ਼ ਐਲਰਜੀ ਐਂਡ ਇਨਫੈਕਟਿਵ ਵਿਭਾਗ ਦੇ ਡਾਇਰੈਕਟਰ, ਐਂਥਨੀ ਫਾਉਕੀ ਨੇ ਕਿਹਾ ਕਿ ਮੌਜੂਦਾ ਦਵਾਈਆਂ ਨੂੰ ਮੁੜ ਤਿਆਰ ਕਰਨਾ ਇਕ ਆਕਰਸ਼ਕ ਬਦਲ ਹੈ ਕਿਉਂਕਿ ਇਨ੍ਹਾਂ ਦਵਾਈਆਂ ਦੀ ਵਿਆਪਕ ਟੈਸਟਿੰਗ ਹੋਈ ਹੈ, ਜਿਸ ਕਾਰਨ ਉਨ੍ਹਾਂ ਦੇ ਟੈਸਟ ਨੂੰ ਤੇਜ਼ੀ ਨਾਲ ਪ੍ਰਵਾਨਗੀ ਦਿੱਤੀ ਗਈ ਹੈ।