ਅਮਰੀਕਾ ਨੇ ਸੀਰੀਆ ਤੇ ਇਰਾਕ ''ਚ ਕੀਤੀ ਏਅਰਸਟ੍ਰਾਈਕ, ਮਿਲੀਸ਼ੀਆ ਦੇ 6 ਲੜਾਕੇ ਢੇਰ
Saturday, Feb 03, 2024 - 04:17 AM (IST)
ਇੰਟਰਨੈਸ਼ਨਲ ਡੈਸਕ: ਅਮਰੀਕੀ ਫ਼ੌਜ ਨੇ ਸ਼ੁੱਕਰਵਾਰ ਨੂੰ ਜਾਰਡਨ ਵਿਚ ਇਕ ਫ਼ੌਜੀ ਅੱਡੇ 'ਤੇ ਡਰੋਨ ਹਮਲੇ ਦੇ ਜਵਾਬ ਵਿਚ ਸੀਰੀਆ ਅਤੇ ਇਰਾਕ ਵਿਚ ਈਰਾਨ ਸਮਰਥਿਤ ਮਿਲੀਸ਼ੀਆ ਦੇ ਟਿਕਾਣਿਆਂ 'ਤੇ ਬੰਬਾਰੀ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ ਸੀਰੀਆ 'ਚ ਅਮਰੀਕੀ ਹਵਾਈ ਹਮਲੇ 'ਚ ਮਿਲੀਸ਼ੀਆ ਦੇ 6 ਲੜਾਕੇ ਮਾਰੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਗ਼ੈਰ-ਸੀਰੀਆਈ ਸਨ।
ਇਹ ਖ਼ਬਰ ਵੀ ਪੜ੍ਹੋ - '29 ਫ਼ਰਵਰੀ ਤੋਂ ਬਾਅਦ ਵੀ ਹਮੇਸ਼ਾ ਦੀ ਤਰ੍ਹਾਂ ਕੰਮ ਕਰਦਾ ਰਹੇਗਾ Paytm App', CEO ਵਿਜੇ ਸ਼ੇਖਰ ਸ਼ਰਮਾ ਦਾ ਬਿਆਨ
ਅਮਰੀਕੀ ਫ਼ੌਜ ਨੇ ਇਕ ਬਿਆਨ 'ਚ ਕਿਹਾ ਕਿ ਅਮਰੀਕਾ ਨੇ ਸ਼ੁੱਕਰਵਾਰ ਨੂੰ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਸ ਅਤੇ ਇਰਾਕ ਅਤੇ ਸੀਰੀਆ 'ਚ ਉਨ੍ਹਾਂ ਦੀ ਹਮਾਇਤ ਪ੍ਰਾਪਤ ਮਿਲੀਸ਼ੀਆ ਨਾਲ ਜੁੜੇ 85 ਤੋਂ ਜ਼ਿਆਦਾ ਟੀਚਿਆਂ 'ਤੇ ਜਵਾਬੀ ਹਵਾਈ ਹਮਲੇ ਕੀਤੇ। ਹਾਲ ਹੀ 'ਚ ਜਾਰਡਨ 'ਚ ਇਕ ਫੌਜੀ ਅੱਡੇ 'ਤੇ ਹੋਏ ਡਰੋਨ ਹਮਲੇ 'ਚ ਤਿੰਨ ਅਮਰੀਕੀ ਫੌਜੀਆਂ ਦੀ ਮੌਤ ਹੋ ਗਈ ਸੀ ਅਤੇ ਕਰੀਬ 40 ਹੋਰ ਜ਼ਖਮੀ ਹੋ ਗਏ ਸਨ।
US begins air strikes against Iranian-backed groups in Syria and Iraq following drone attack which killed three American soldiers in Jordan: US officials
— ANI (@ANI) February 2, 2024
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8