ਸੋਨੇ ਤੇ ਨਕਦੀ ਨਾਲ ਭਰੇ ਔਰਤ ਦੇ ਪਰਸ ਨੂੰ ਵਾਪਸ ਕਰਕੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ
Saturday, Mar 08, 2025 - 12:33 AM (IST)

ਦੀਨਾਨਗਰ (ਹਰਜਿੰਦਰ ਗੋਰਾਇਆ) - ਮੁਕੇਰੀਆਂ ਤੋਂ ਗੁਰਦਾਸਪੁਰ ਰੋਡ 'ਤੇ ਸਥਿਤ ਦੀਨਾਨਗਰ ਦਾ ਪਿੰਡ ਜਗਤਪੁਰ ਕਲਾਂ ਵਿਖੇ ਰਾਮ ਫਿੰਲਿੰਗ ਸਟੇਸ਼ਨ 'ਤੇ ਇਕ ਗੱਡੀ ਵਿਚ ਤੇਲ ਪਵਾਉਣ ਆਏ ਇਕ ਕਾਰ ਵਿਚ ਸਵਾਰ ਲੇਡੀਜ ਪੰਪ ਦੇ ਵਾਸ਼ਰੂਮ 'ਤੇ ਆਪਣੀ ਪਰਸ ਭੁੱਲ ਗਈ। ਜਿਸ ਤੋਂ ਬਾਅਦ ਪੰਪ ਦੇ ਕਰਮਚਾਰੀਆਂ ਵੱਲੋ ਇਸ ਬੈਗ ਨੂੰ ਆਪਣੇ ਕਬਜੇ ਵਿਚ ਲਿਆ ਗਿਆ। ਪਰਸ ਵਿਚ ਸੋਨੇ ਦੇ 2 ਮੰਗਲਸੂਤਰ ਸਮੇਤ ਕੁੱਝ ਨਕਦੀ ਸੀ।
ਪੰਪ ਕਰਮਚਾਰੀਆਂ ਵੱਲੋ ਮੈਨੇਜਰ ਸੁਰੇਸ਼ ਕੁਮਾਰ ਵਾਸੀ ਟਾਂਡਾ ਦੇ ਧਿਆਨ ਵਿਚ ਸਾਰਾ ਮਾਮਲਾ ਲਿਆਂਦਾ ਗਿਆ। ਉਨਾਂ ਵੱਲੋ ਤਰੁੰਤ ਸਮਝਦਾਰੀ ਦਿਖਾਉਂਦੇ ਹੋਏ ਜਿਹੜੀ ਆਨਲਾਇਨ ਟ੍ਰਾਂਜੈਕਸ਼ਨ ਪੰਪ 'ਤੇ ਕੀਤੀ ਸੀ ਉਸ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਗਈ। ਉਨ੍ਹਾਂ ਨੂੰ ਪਰਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਆਪਣੇ ਸਾਮਾਨ ਦੀ ਪਛਾਣ ਦੱਸੀ। ਜਿੰਨਾਂ ਨੂੰ ਪੰਪ 'ਤੇ ਬੁਲਾਕੇ ਤਰੁੰਤ ਸਾਰਾ ਸਾਮਾਨ ਸਮੇਤ ਪਰਸ ਵਾਪਸ ਕਰਕੇ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਗਈ। ਉਨ੍ਹਾਂ ਵੱਲੋ ਪੰਪ ਮਾਲਕ ਅਤੇ ਸਮੂਹ ਕਰਮਚਾਰੀਆਂ ਦਾ ਧੰਨਵਾਦ ਕੀਤਾ ਗਿਆ।