ਅਮਰੀਕਾ ਨੇ ਰੂਸ ਤੋਂ ਤੇਲ ਤੇ ਗੈਸ ਦੀ ਦਰਾਮਦ 'ਤੇ ਲਾਈ ਪਾਬੰਦੀ.

Wednesday, Mar 09, 2022 - 05:33 AM (IST)

ਅਮਰੀਕਾ ਨੇ ਰੂਸ ਤੋਂ ਤੇਲ ਤੇ ਗੈਸ ਦੀ ਦਰਾਮਦ 'ਤੇ ਲਾਈ ਪਾਬੰਦੀ.

ਵਾਸ਼ਿੰਗਟਨ-ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਯੂਕ੍ਰੇਨ 'ਤੇ ਰੂਸ ਦੇ ਹਮਲੇ ਦੇ ਜਵਾਬ 'ਚ ਉਸ ਦੀ ਅਰਥਵਿਵਸਥਾ ਨੂੰ ਹੋਰ ਕਮਜ਼ੋਰ ਕਰਨ ਦੇ ਇਰਾਦੇ ਨਾਲ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ, ਰੂਸ ਤੋਂ ਹਰੇਕ ਤੇਲ ਦੀ ਦਰਾਮਦ ਅਤੇ ਗੈਸ 'ਤੇ ਪਾਬੰਦੀਆਂ ਲਾਵੇਗਾ ਪਰ ਉਨ੍ਹਾਂ ਨੇ ਸਵੀਕਾਰ ਕੀਤਾ ਕਿ ਇਸ ਨਾਲ ਅਮਰੀਕੀਆਂ, ਵਿਸ਼ੇਸ਼ ਤੌਰ 'ਤੇ ਗੈਸ ਪੰਪ 'ਤੇ ਲਾਗਤ ਵਧ ਜਾਵੇਗੀ। ਇਹ ਕਾਰਵਾਈ ਯੂਕ੍ਰੇਨੀ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਵੱਲੋਂ ਅਮਰੀਕਾ ਅਤੇ ਪੱਛਮੀ ਦੇਸ਼ਾਂ ਦੇ ਅਧਿਕਾਰੀਆਂ ਤੋਂ ਦਰਾਮਦ 'ਚ ਕਟੌਤੀ ਕਰਨ ਦੀ ਅਪੀਲ ਕਰਨ ਤੋਂ ਬਾਅਦ ਹੋਈ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਸਕੂਲ ਦੇ ਬਾਹਰ ਗੋਲੀਬਾਰੀ, 1 ਦੀ ਮੌਤ ਤੇ 2 ਜ਼ਖਮੀ

ਰੂਸ ਦੇ ਵਿੱਤੀ ਖੇਤਰ 'ਤੇ ਗੰਭੀਰ ਪਾਬੰਦੀਆਂ ਦੇ ਬਾਵਜੂਦ ਤੇਲ ਨਿਰਯਾਤ ਨੇ ਉਥੇ ਨਕਦੀ ਪ੍ਰਵਾਹ ਨੂੰ ਸਥਿਰ ਬਣਾਏ ਰੱਖਿਆ ਹੈ। ਬਾਈਡੇਨ ਨੇ ਐਲਾਨ ਕੀਤਾ ਕਿ ਅਸੀਂ ਪੁਤਿਨ ਦੇ ਯੁੱਧ ਨੂੰ ਸਬਸਿਡੀ ਦੇਣ ਦਾ ਹਿੱਸ ਨਹੀਂ ਹੋਵਾਂਗੇ। ਉਨ੍ਹਾਂ ਨੇ ਨਵੀਂ ਕਾਰਵਾਈ ਨੂੰ ਇਸ ਜਾਰੀ ਯੁੱਧ ਲਈ ਰੂਸ ਨੂੰ ਧਨ ਜੁਟਾਉਣ ਵਿਰੁੱਧ ਇਕ 'ਜ਼ੋਰਦਾਰ ਝਟਕਾ' ਦੱਸਿਆ। ਉਨ੍ਹਾਂ ਕਿਹਾ ਕਿ ਅਮਰੀਕੀਆਂ ਦੀਆਂ ਵਧਦੀਆਂ ਕੀਮਤਾਂ ਦਾ ਸਾਹਮਣਾ ਕਰਨਾ ਹੋਵੇਗਾ, ਸੁਤੰਤਰਤਾ ਦੀ ਰੱਖਿਆ ਕਰਨੀ ਮਹਿੰਗੀ ਪੈ ਜਾਵੇਗੀ। ਬਾਈਡੇਨ ਨੇ ਕਿਹਾ ਕਿ ਅਮਰੀਕਾ ਯੂਰਪੀਅਨ ਸਹਿਯੋਗੀਆਂ ਨਾਲ ਸਲਾਹ-ਮਸ਼ਵਰਾ ਕਰ ਰਿਹਾ ਹੈ, ਜੋ ਰੂਸੀ ਊਰਜਾ ਸਪਲਾਈ 'ਤੇ ਜ਼ਿਆਦਾ ਨਿਰਭਰ ਹੈ।

ਇਹ ਵੀ ਪੜ੍ਹੋ : ਯੂਕ੍ਰੇਨ ਯੁੱਧ ਨੂੰ ਲੈ ਕੇ ਬਾਈਡੇਨ ਰੂਸੀ ਤੇਲ ਦੀ ਦਰਾਮਦ 'ਤੇ ਲਾਉਣਗੇ ਪਾਬੰਦੀਆਂ : ਸੂਤਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News