ਅਮਰੀਕਾ ਨੂੰ ਕਾਬੁਲ ਹਵਾਈ ਅੱਡੇ ’ਤੇ ਆਈ. ਐੱਸ. ਦੇ ਹਮਲੇ ਦਾ ਸ਼ੱਕ

08/23/2021 11:38:40 AM

ਕਾਬੁਲ (ਇੰਟ.)- ਅਫਗਾਨਿਸਤਾਨ ਵਿਚ ਇਸਲਾਮਿਕ ਸਟੇਟ (ਆਈ. ਐੱਸ.) ਅੱਤਵਾਦੀ ਸਮੂਹ ਦੀ ਬਰਾਂਚ ਵਲੋਂ ਹਮਲਿਆਂ ਦੀ ਸੰਭਾਵਨਾ ਦਰਮਿਆਨ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਬਚਣ ਦੀ ਚਿਤਾਵਨੀ ਦਿੱਤੀ ਹੈ। ਇਕ ਸੁਰੱਖਿਆ ਅਲਰਟ ਨੇ ਅਮਰੀਕੀ ਨਾਗਰਿਕਾਂ ਨੂੰ ਹਵਾਈ ਅੱਡਿਆਂ ਦੇ ਗੇਟਸ ਦੇ ਬਾਹਰ ਸੁਰੱਖਿਆ ਖਤਰਿਆਂ ਕਾਰਨ ਦੂਰ ਰਹਿਣ ਲਈ ਕਿਹਾ। 

ਪੜ੍ਹੋ ਇਹ ਅਹਿਮ ਖਬਰ - ਨੀਦਰਲੈਂਡ ਦੀ ਦਰਿਆਦਿਲੀ, ਅਫਗਾਨ ਲੋਕਾਂ ਦੀ ਮਦਦ ਲਈ 1 ਕਰੋੜ ਯੂਰੋ ਕਰੇਗਾ ਦਾਨ

ਇਸ ਵਿਚ ਕਿਹਾ ਗਿਆ ਹੈ ਕਿ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਅਜਿਹਾ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਅਮਰੀਕੀ ਸਰਕਾਰ ਦੇ ਪ੍ਰਤੀਨਿਧੀ ਵਲੋਂ ਨਿੱਜੀ ਤੌਰ ’ਤੇ ਯਾਤਰਾ ਕਰਨ ਲਈ ਕਿਹਾ ਗਿਆ ਸੀ। ਅਮਰੀਕੀ ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਹ ਘਟਨਾਚੱਕਰ ਦੀ ਨਿਗਰਾਨੀ ਕਰ ਰਹੇ ਹਨ ਅਤੇ ਬਦਲ ਮਾਰਗ ਤਲਾਸ਼ ਰਹੇ ਹਨ।


Vandana

Content Editor

Related News