ਅਮਰੀਕਾ ਅਗਲੇ 2 ਸਾਲਾਂ ’ਚ ਹਜ਼ਾਰਾਂ ਖੁਦਮੁਖਤਿਆਰ ਜੰਗੀ ਰੋਬੋਟ ਤਿਆਰ ਕਰਨ ਦੀ ਬਣਾ ਰਿਹੈ ਯੋਜਨਾ

Friday, Sep 01, 2023 - 01:19 PM (IST)

ਅਮਰੀਕਾ ਅਗਲੇ 2 ਸਾਲਾਂ ’ਚ ਹਜ਼ਾਰਾਂ ਖੁਦਮੁਖਤਿਆਰ ਜੰਗੀ ਰੋਬੋਟ ਤਿਆਰ ਕਰਨ ਦੀ ਬਣਾ ਰਿਹੈ ਯੋਜਨਾ

ਗੋਲਡ ਕੋਸਟ/ਆਸਟਰੇਲੀਆ (ਭਾਸ਼ਾ)-ਅਮਰੀਕਾ ਦੀ ਉਪ ਰੱਖਿਆ ਮੰਤਰੀ ਕੈਥਲੀਨ ਹਿਕਸ ਨੇ ਇਕ ਭਾਸ਼ਣ ਵਿਚ ਐਲਾਨ ਕੀਤਾ ਕਿ ਚੀਨ ਦੀ ਵਧਦੀ ਤਾਕਤ ਨੂੰ ਦੇਖਦੇ ਹੋਏ ਉਨ੍ਹਾਂ ਦੇ ਦੇਸ਼ ਦੀ ਫੌਜ ਅਗਲੇ 2 ਸਾਲਾਂ ਵਿਚ ਹਜ਼ਾਰਾਂ ਖੁਦਮੁਖਤਿਆਰ ਹਥਿਆਰ ਪ੍ਰਣਾਲੀਆਂ ਦੀ ਵਰਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਅਮਰੀਕਾ ਦੀ ਰਿਪਲੀਕੇਟਰ ਪਹਿਲ ਦਾ ਉਦੇਸ਼ ਫੌਜ ਦੀਆਂ ਸਾਰੀਆਂ ਸ਼ਾਖਾਵਾਂ ਲਈ ਵੱਡੀ ਗਿਣਤੀ ਵਿਚ ਕਿਫਾਇਤੀ ਪ੍ਰਣਾਲੀਆਂ ਦਾ ਉਤਪਾਦਨ ਕਰਨ ਲਈ ਰੱਖਿਆ ਅਤੇ ਹੋਰ ਤਕਨਾਲੋਜੀ ਕੰਪਨੀਆਂ ਨਾਲ ਤਾਲਮੇਲ ਕਰਨਾ ਹੈ।

ਇਹ ਵੀ ਪੜ੍ਹੋ: ਲਹਿੰਦੇ ਪੰਜਾਬ ਤੋਂ ਮਾੜੀ ਖ਼ਬਰ, ਝੂਠੀ ਸ਼ਾਨ ਲਈ ਪਿਓ ਨੇ 25 ਸਾਲਾ ਡਾਕਟਰ ਧੀ ਦਾ ਕੀਤਾ ਕਤਲ

ਪਿਛਲੇ ਲਗਭਗ ਇਕ ਦਹਾਕੇ ਤੋਂ ਵੱਖ-ਵੱਖ ਪੱਧਰਾਂ ਵਿਚ ਆਜ਼ਾਦ ਸੰਚਾਲਨ ਲਈ ਸਮੱਰਥ ਫੌਜੀ ਪ੍ਰਣਾਲੀਆਂ ਤੇਜ਼ੀ ਨਾਲ ਆਮ ਵਾਂਗ ਹੋਈਆਂ ਹਨ ਪਰ ਅਮਰੀਕੀ ਐਲਾਨ ਸਪਸ਼ਟ ਕਰਦਾ ਹੈ ਕਿ ਜੰਗ ਦਾ ਭਵਿੱਖ ਬਦਲ ਗਿਆ ਹੈ- ਲੜਾਕੇ ਰੋਬੋਟ ਦਾ ਦੌਰ ਆ ਗਿਆ ਹੈ। ਵਿਚਾਰ ਨੂੰ ਹਕੀਕਤ ਵਿਚ ਬਦਲਣ ਦਾ ਸਮਾਂ ਆ ਗਿਆ ਹੈ। ਪਿਛਲੇ ਦਹਾਕੇ ਵਿੱਚ, ਫੌਜੀ ਉਦੇਸ਼ਾਂ ਲਈ ਉੱਨਤ ਰੋਬੋਟਿਕ ਪ੍ਰਣਾਲੀਆਂ ਦਾ ਮਹੱਤਵਪੂਰਨ ਵਿਕਾਸ ਹੋਇਆ ਹੈ। ਇਹਨਾਂ ਵਿੱਚੋਂ ਕਈ ਤਾਂ ਸੰਸ਼ੋਧਿਤ ਵਪਾਰਕ ਤਕਨਾਲੋਜੀ 'ਤੇ ਅਧਾਰਤ ਹਨ, ਜੋ ਆਪਣੇ ਆਪ ਵਿੱਚ ਵਧੇਰੇ ਸਮਰਥ, ਸਸਤੀ ਅਤੇ ਵਿਆਪਕ ਤੌਰ 'ਤੇ ਉਪਲਬਧ ਹੋ ਗਈ ਹੈ। ਹਾਲ ਹੀ ਵਿੱਚ, ਧਿਆਨ ਇਸ ਗੱਲ 'ਤੇ ਪ੍ਰਯੋਗ ਕਰਨ 'ਤੇ ਕੇਂਦਰਿਤ ਹੋ ਗਿਆ ਹੈ ਕਿ ਜੰਗ ਵਿਚ ਇਨ੍ਹਾਂ ਦੀ ਸਭ ਤੋਂ ਵਧੀਆ ਵਰਤੋਂ ਕਿਵੇਂ ਕੀਤੀ ਜਾਵੇ। ਯੂਕ੍ਰੇਨ ਵਿਚ ਰੂਸ ਦੀ ਜੰਗ ਨੇ ਦਿਖਾ ਦਿੱਤਾ ਹੈ ਕਿ ਅਸਲ ਦੁਨੀਆ ਵਿਚ ਤਾਇਨਾਤੀ ਲਈ ਤਕਨਾਲੋਜੀ ਤਿਆਰ ਹੈ। ਬਖਤਰਬੰਦ ਵਾਹਨਾਂ ਅਤੇ ਤੋਪਖਾਨੇ ਦਾ ਪਤਾ ਲਗਾਉਣ ਅਤੇ ਉਨ੍ਹਾਂ ’ਤੇ ਹਮਲਾ ਕਰਨ ਲਈ ਰੋਬੋਟ ਹਵਾਈ ਵਾਹਨ ਦੀ ਵਿਆਪਕ ਤੌਰ ’ਤੇ ਵਰਤੋਂ ਕੀਤੀ ਗਈ ਹੈ। ਮਿਲਟਰੀ ਰੋਬੋਟ ਬਾਰੇ ਕਦੇ ਸੋਚਿਆ ਜਾਂਦਾ ਸੀ ਪਰ ਹੁਣ ਇਨ੍ਹਾਂ ਦਾ ਸਮਾਂ ਆ ਗਿਆ ਹੈ। 

ਇਹ ਵੀ ਪੜ੍ਹੋ : ਜੋਹਾਨਸਬਰਗ 'ਚ ਇਮਾਰਤ ਨੂੰ ਅੱਗ ਲੱਗਣ ਕਾਰਨ ਮ੍ਰਿਤਕਾਂ ਦੀ ਗਿਣਤੀ ਹੋਈ 74, ਤਸਵੀਰਾਂ 'ਚ ਵੇਖੋ ਖ਼ੌਫ਼ਨਾਕ ਮੰਜ਼ਰ

'ਖੁਦਮੁਖਤਿਆਰ' ਦਾ ਅਰਥ ਹੈ ਇੱਕ ਅਜਿਹਾ ਰੋਬੋਟ ਜੋ ਮਨੁੱਖੀ ਦਖਲ ਤੋਂ ਬਿਨਾਂ ਗੁੰਝਲਦਾਰ ਫੌਜੀ ਕਾਰਵਾਈਆਂ ਕਰ ਸਕਦਾ ਹੈ। 'ਐਟ੍ਰੀਟੇਬਲ' ਦਾ ਅਰਥ ਹੈ ਕਿ ਰੋਬੋਟ ਇੰਨਾ ਸਸਤਾ ਹੈ ਕਿ ਉੱਚ-ਪ੍ਰਾਥਮਿਕਤਾ ਵਾਲੇ ਮਿਸ਼ਨ ਵਿਚ ਇਸ ਨੂੰ ਜੋਖ਼ਨ ਵਿਚ ਪਾਉਣ ਅਤੇ ਗੁਆਉਣ ਦਾ ਖ਼ਤਰਾ ਮੋਲ ਲਿਆ ਜਾ ਸਕਦਾ ਹੈ। ਇਹ ਬਹੁਤ ਹੀ ਕਿਫ਼ਾਇਤੀ ਹੋਵੇਗਾ ਤਾਂ ਜੋ ਇਹਨਾਂ ਨੂੰ ਵੱਡੀ ਗਿਣਤੀ ਵਿੱਚ ਖਰੀਦਿਆ ਜਾ ਸਕੇ ਅਤੇ ਜੰਗ ਦੇ ਨੁਕਸਾਨ ਦੀ ਭਰਪਾਈ ਕੀਤੀ ਦਾ ਸਕਦੀ ਹੈ। ਖੁਦਮੁਖਤਿਆਰ ਪ੍ਰਣਾਲੀਆਂ ਬਾਰੇ ਇਕ ਵੱਡੀ ਚਿੰਤਾ ਇਹ ਹੈ ਕਿ ਕੀ ਉਨ੍ਹਾਂ ਦੀ ਵਰਤੋਂ ਹਥਿਆਰਬੰਦ ਸੰਘਰਸ਼ ਦੇ ਕਾਨੂੰਨਾਂ ਮੁਤਾਬਕ ਹੋ ਸਕਦੀ ਹੈ? ਆਸ਼ਾਵਾਦੀਆਂ ਦਾ ਤਰਕ ਹੈ ਕਿ ਰੋਬੋਟਾਂ ਦਾ ਪ੍ਰੋਗਰਾਮ ਸਾਵਧਾਨੀਪੂਰਵਕ ਇਸ ਤਰ੍ਹਾਂ ਤਿਆਰ ਕੀਤਾ ਜਾ ਸਕਦਾ ਹੈ ਕਿ ਉਹ ਨਿਯਮਾਂ ਦੀ ਪਾਲਣਾ ਕਰਨ, ਕਿਉਂਕਿ ਗਰਮੀ ਅਤੇ ਲੜਾਈ ਦੌਰਾਨ ਭੁਲੇਖੇ ਦੀ ਸਥਿਤੀ ਵਿਚ ਉਹ ਨਿਯਮਾਂ ਦੀ ਮਨੁੱਖਾਂ ਨਾਲੋਂ ਬਿਹਤਰ ਪਾਲਣਾ ਕਰ ਸਕਦੇ ਹਨ। ਨਿਰਾਸ਼ਾਵਾਦੀ ਇਤਰਾਜ਼ ਕਰਦੇ ਹੋਏ ਕਹਿੰਦੇ ਹਨ ਕਿ ਸਾਰੀਆਂ ਸਥਿਤੀਆਂ ਦੀ ਭਵਿੱਖਬਾਣੀ ਨਹੀਂ ਕੀਤੀ ਜਾ ਸਕਦੀ ਅਤੇ ਰੋਬੋਟ ਸਮਝਣ ਅਤੇ ਹਮਲਾ ਕਰਨ ਵਿੱਚ ਗਲਤੀਆਂ ਕਰ ਸਕਦੇ ਹਨ, ਜੋ ਨਹੀਂ ਹੋਣਾ ਚਾਹੀਦਾ।

ਇਹ ਵੀ ਪੜ੍ਹੋ: ਅੱਜ ਤੋਂ ਪੰਜਾਬ ਦੇ ਟੋਲ ਪਲਾਜ਼ਾ ਦੀ ਫੀਸ 'ਚ ਹੋਇਆ ਵਾਧਾ, ਇਥੇ ਵੇਖੋ ਨਵੀਂ ਰੇਟ ਲਿਸਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News