ਅਮਰੀਕਾ: ਹਮਾਸ ਤੇ ਹਿਜ਼ਬੁੱਲਾ ''ਤੇ ਪਾਬੰਦੀ ਦੇ ਕਾਨੂੰਨ ਨੂੰ ਮਿਲੀ ਪ੍ਰਵਾਨਗੀ

Saturday, Dec 22, 2018 - 08:02 PM (IST)

ਅਮਰੀਕਾ: ਹਮਾਸ ਤੇ ਹਿਜ਼ਬੁੱਲਾ ''ਤੇ ਪਾਬੰਦੀ ਦੇ ਕਾਨੂੰਨ ਨੂੰ ਮਿਲੀ ਪ੍ਰਵਾਨਗੀ

ਵਾਸ਼ਿੰਗਟਨ— ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਫਿਲਸਤੀਨੀ ਬਾਗੀ ਗਰੁੱਪ ਹਮਾਸ ਤੇ ਲੈਬਨਾਨ ਦੇ ਸੰਗਠਨ ਹਿਜ਼ਬੁੱਲਾ ਵਲੋਂ ਆਮ ਲੋਕਾਂ ਨੂੰ ਢਾਲ ਵਜੋਂ ਵਰਤਣ 'ਤੇ ਦੋਹਾਂ 'ਤੇ ਪਾਬੰਦੀ ਲਾਉਣ ਵਾਲੇ ਕਾਨੂੰਨ ਨੂੰ ਸ਼ਨੀਵਾਰ ਆਪਣੀ ਪ੍ਰਵਾਨਗੀ ਦੇ ਦਿੱਤੀ।

ਵ੍ਹਾਈਟ ਹਾਊਸ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸ਼ੁੱਕਰਵਾਰ ਨੂੰ ਅਮਰੀਕੀ ਰਾਸ਼ਟਰਪਤੀ ਨੇ ਨਾਗਰਿਕਾਂ ਨੂੰ ਢਾਲ ਦੇ ਰੂਪ 'ਚ ਵਰਤਣ ਖਿਲਾਫ ਕਾਨੂੰਨ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤਹਿਤ ਹੁਣ ਟਰੰਪ ਹਮਾਸ ਅਤੇ ਹਿਜ਼ਬੁੱਲਾ ਦੇ ਮੈਂਬਰਾਂ 'ਤੇ ਵਿਸ਼ੇਸ਼ ਪਾਬੰਦੀ ਲਾ ਸਕਣਗੇ।

ਇਜ਼ਰਾਇਲ ਹਮਾਸ ਤੇ ਹਿਜ਼ਬੁੱਲਾ ਦੇ ਖਿਲਾਫ ਨਾਗਰਿਕਾਂ ਨੂੰ ਮਨੁੱਖੀ ਢਾਲ ਦੇ ਰੂਪ 'ਚ ਵਰਤਣ ਤੇ ਆਧਾਰਭੂਤ ਢਾਂਚੇ ਨੂੰ ਨੁਕਸਾਣ ਪਹੁੰਚਾਉਣ ਦੇ ਦੋਸ਼ ਲਾਉਂਦਾ ਰਿਹਾ ਹੈ ਤੇ ਅਮਰੀਕਾ ਇਜ਼ਰਾਇਲ ਦੇ ਦੋਸ਼ਾਂ ਦਾ ਸਮਰਥਨ ਕਰਦਾ ਰਿਹਾ ਹੈ। ਅਮਰੀਕਾ ਦੋਵਾਂ ਸੰਗਠਨਾਂ ਨੂੰ ਅੱਤਵਾਦੀ ਸੰਗਠਨ ਮੰਨਦਾ ਹੈ।


author

Baljit Singh

Content Editor

Related News