ਕਾਬੁਲ ’ਚ ਡਰੋਨ ਹਮਲੇ ਲਈ ਅਮਰੀਕਾ ਨੇ ਮੰਗੀ ਮੁਆਫੀ
Saturday, Sep 18, 2021 - 09:43 PM (IST)
ਵਾਸ਼ਿੰਗਟਨ – ਅਮਰੀਕਾ ਦੇ ਇਕ ਚੋਟੀ ਦੇ ਫੌਜੀ ਕਮਾਂਡਰ ਨੇ ਆਈ. ਐੱਸ. ਆਈ. ਐੱਸ.-ਕੇ. ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਪਿਛਲੇ ਮਹੀਨੇ ਹਵਾਈ ਅੱਡੇ ’ਤੇ ਕੀਤੇ ਗਏ ਡਰੋਨ ਹਮਲੇ ਨੂੰ ਗਲਤੀ ਦੇ ਰੂਪ ਵਿਚ ਸਵੀਕਾਰ ਕੀਤਾ ਹੈ। ਇਸ ਹਮਲੇ ਵਿਚ 7 ਬੱਚਿਆਂ ਸਮੇਤ 10 ਨਾਗਰਿਕ ਮਾਰੇ ਗਏ ਸਨ।
ਅਮਰੀਕਾ ਦੇ ਮੱਧ ਕਮਾਨ ਦੇ ਕਮਾਂਡਰ ਜਨਰਲ ਫ੍ਰੈਂਕ ਮੈਕੇਂਜੀ ਨੇ 29 ਅਗਸਤ ਦੇ ਹਮਲੇ ਦੀ ਜਾਂਚ ਦੇ ਨਤੀਜਿਆਂ ਨੂੰ ਲੈ ਕੇ ਪੱਤਰਕਾਰਾਂ ਨੂੰ ਇਹ ਵੀ ਕਿਹਾ ਕਿ ਡਰੋਨ ਹਮਲੇ ਵਿਚ ਨੁਕਸਾਨੇ ਵਾਹਨ ਅਤੇ ਮਾਰੇ ਗਏ ਲੋਕਾਂ ਦੇ ਇਸਲਾਮਿਕ ਸਟੇਟ ਆਫ ਇਰਾਕ ਐਂਡ ਲੇਵਾਂਤ-ਖੁਰਾਸਨ (ਆਈ. ਐੱਸ. ਆਈ. ਐੱਸ.-ਕੇ.) ਨਾਲ ਜੁੜੇ ਹੋਏ ਜਾਂ ਅਮਰੀਕੀ ਫੌਜ ਲਈ ਕੋਈ ਪ੍ਰਤੱਖ ਖਤਰਾ ਹੋਣ ਦਾ ਖਦਸ਼ਾ ਨਹੀਂ ਸੀ। ਉਨ੍ਹਾਂ ਕਿਹਾ ਕਿ ਇਹ ਗਲਤੀ ਸੀ ਅਤੇ ਮੈਂ ਮੁਆਫੀ ਮੰਗਦਾ ਹਾਂ। ਕਮਾਂਡਰ ਹੋਣ ਦੇ ਨਾਤੇ ਮੈਂ ਇਸ ਹਮਲੇ ਅਤੇ ਇਸਦੇ ਦੁਖਦਾਈ ਨਤੀਜੇ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਾਂ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।