ਅਮਰੀਕਾ 'ਚ ਗ਼ੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਵਾਲੇ ਸਾਵਧਾਨ, ਲੱਗ ਸਕਦੀ ਹੈ 5 ਸਾਲ ਦੀ ਪਾਬੰਦੀ

Friday, Jan 06, 2023 - 03:49 PM (IST)

ਵਾਸ਼ਿੰਗਟਨ (ਵਾਰਤਾ)- ਅਮਰੀਕੀ ਸਰਕਾਰ ਨੇ ਦੇਸ਼ ਵਿਚ ਗ਼ੈਰ-ਕਾਨੂੰਨੀ ਪ੍ਰਵਾਸ 'ਤੇ ਸ਼ਿਕੰਜਾ ਕੱਸਣ ਲਈ ਨਵੀਂ ਯੋਜਨਾ ਦਾ ਐਲਾਨ ਕੀਤਾ ਹੈ। ਵ੍ਹਾਈਟ ਹਾਊਸ ਨੇ ਵੀਰਵਾਰ ਨੂੰ ਕਿਹਾ ਕਿ ਯੋਜਨਾਬੱਧ ਪ੍ਰਵਾਸ ਲਈ ਕਾਨੂੰਨੀ ਰਸਤੇ ਦਾ ਵਿਸਥਾਰ ਅਤੇ ਇਸ ਵਿਚ ਤੇਜ਼ੀ ਲਿਆਉਣਾ ਹੀ ਇਸ ਦਾ ਹੱਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਨਾਲ ਗ਼ੈਰ ਕਾਨੂੰਨੀ ਤਰੀਕੇ ਨਾਲ ਦੇਸ਼ 'ਚ ਦਾਖ਼ਲ ਹੋਣ ਵਾਲੇ ਲੋਕਾਂ ਨੂੰ ਫ਼ਾਇਦਾ ਹੋਵੇਗਾ। ਅਜਿਹੇ ਲੋਕ ਗ਼ੈਰ-ਕਾਨੂੰਨੀ ਪ੍ਰਵਾਸ ਨੂੰ ਲੈ ਕੇ ਸਖ਼ਤੀ ਤੋਂ ਡਰਦੇ ਹੋਏ ਕਾਨੂੰਨੀ ਰਸਤਾ ਅਪਣਾਉਣ ਨੂੰ ਪਹਿਲ ਦੇਣਗੇ।

ਇਹ ਵੀ ਪੜ੍ਹੋ: ਭਾਰਤੀ-ਅਮਰੀਕੀ ਦਰਸ਼ਨ ਧਾਲੀਵਾਲ ਨੇ ਬੰਨ੍ਹੇ ਮੋਦੀ ਦੀਆਂ ਤਾਰੀਫ਼ਾਂ ਦੇ ਪੁਲ਼, ਕਿਹਾ- ਸਾਡੇ ਕੋਲ ਸਭ ਤੋਂ ਵਧੀਆ PM

ਇੱਥੇ ਵ੍ਹਾਈਟ ਹਾਊਸ ਦੀ ਇੱਕ ਰੀਲੀਜ਼ ਦੇ ਅਨੁਸਾਰ, "ਜਿਹੜੇ ਲੋਕ ਬਿਨਾਂ ਇਜਾਜ਼ਤ ਦੇ ਅਮਰੀਕਾ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਹਨਾਂ ਕੋਲ ਇੱਥੇ ਰਹਿਣ ਦਾ ਕਾਨੂੰਨੀ ਅਧਾਰ ਨਹੀਂ ਹੁੰਦਾ ਹੈ, ਉਨ੍ਹਾਂ ਨੂੰ ਟਾਈਟਲ 42 ਦੇ ਤਹਿਤ ਡਿਪੋਰਟ ਨਹੀਂ ਕੀਤਾ ਜਾ ਸਕਦਾ ਹੈ।" ਅਜਿਹੇ ਲੋਕਾਂ ਨੂੰ ਉਨ੍ਹਾਂ ਦੇ ਮੂਲ ਦੇਸ਼ ਭੇਜਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇਗੀ ਅਤੇ ਉਨ੍ਹਾਂ ਦੇ ਮੁੜ ਅਮਰੀਕਾ ਵਿਚ ਦਾਖ਼ਲੇ 'ਤੇ 5 ਸਾਲਾਂ ਲਈ ਪਾਬੰਦੀ ਲਗਾਈ ਜਾਵੇਗੀ।

ਇਹ ਵੀ ਪੜ੍ਹੋ: ਅਮਰੀਕਾ ਦਾ ਭਾਰਤੀਆਂ ਨੂੰ ਵੱਡਾ ਝਟਕਾ, H-1B ਵੀਜ਼ਾ ਸਮੇਤ ਇਮੀਗ੍ਰੇਸ਼ਨ ਫੀਸਾਂ 'ਚ ਭਾਰੀ ਵਾਧੇ ਦੀ ਤਜਵੀਜ਼

ਟਾਈਟਲ 42 ਇੱਕ ਅਮਰੀਕੀ ਪਬਲਿਕ ਹੈਲਥ ਅਥਾਰਟੀ ਹੈ, ਜੋ ਸੀਮਾ ਅਧਿਕਾਰੀਆਂ ਨੂੰ ਕੋਵਿਡ-19 ਮਹਾਮਾਰੀ ਦੇ ਦੌਰਾਨ ਪ੍ਰਵਾਸੀਆਂ ਅਤੇ ਪਨਾਹ ਮੰਗਣ ਵਾਲਿਆਂ ਨੂੰ ਤੇਜ਼ੀ ਨਾਲ ਬਾਹਰ ਕੱਢ ਦੀ ਇਜਾਜ਼ਤ ਦਿੰਦਾ ਸੀ। ਵੀਰਵਾਰ ਨੂੰ ਕਾਂਗਰਸ ਤੋਂ ਫੰਡ ਦੀ ਮੰਗ ਕਰਨ ਤੋਂ ਪਹਿਲਾਂ ਰਾਸ਼ਟਰਪਤੀ ਜੋਅ ਬਾਈਡੇਨ ਨੇ ਵ੍ਹਾਈਟ ਹਾਊਸ ਨੂੰ ਕਿਹਾ ਕਿ ਦੇਸ਼ ਦੀ ਇਮੀਗ੍ਰੇਸ਼ਨ ਪ੍ਰਣਾਲੀ ਚੰਗੀ ਨਹੀਂ ਹੈ।

ਇਹ ਵੀ ਪੜ੍ਹੋ: ਚੀਨ 'ਚ ਕੋਰੋਨਾ ਵਿਸਫੋਟ, ਹਸਪਤਾਲ ਤੋਂ ਆਈਆਂ ਖ਼ੌਫਨਾਕ ਤਸਵੀਰਾਂ, ਕੁਰਸੀਆਂ 'ਤੇ ਆਕਸੀਜਨ ਲੈ ਰਹੇ ਮਰੀਜ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


cherry

Content Editor

Related News