ਸਾਊਦੀ ਦੇ ਹਾਲਾਤਾਂ ''ਤੇ ਅਮਰੀਕਾ ਅਤੇ ਸਾਊਦੀ ਨੇ ਕੀਤੀ ਗੱਲਬਾਤ

Friday, Nov 10, 2017 - 10:04 AM (IST)

ਵਾਸ਼ਿੰਗਟਨ— ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਅਦੇਲ-ਜ਼ੁਬੇਰ ਨਾਲ ਉੱਥੋਂ ਦੇ ਤਾਜ਼ਾ ਹਾਲਾਤਾਂ ਬਾਰੇ ਗੱਲਬਾਤ ਕੀਤੀ। ਸਾਊਦੀ 'ਚ ਭ੍ਰਿਸ਼ਟਾਚਾਰ ਦੇ ਨਾਂ 'ਤੇ ਪ੍ਰਸ਼ਾਸਨ ਦੇ ਉੱਚ ਪੱਧਰ 'ਤੇ ਦਰਜਨਾਂ ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਅਮਰੀਕਾ ਦੇ ਵਿਦੇਸ਼ ਮੰਤਰਾਲੇ ਦੀ ਮਹਿਲਾ ਬੁਲਾਰਾ ਹੈਦਰ ਨਿਊਅਰਟ ਨੇ ਕਿਹਾ ਅਮਰੀਕਾ ਨੇ 8 ਨਵੰਬਰ ਨੂੰ ਲੇਬਨਾਨ ਦੇ ਪ੍ਰਧਾਨ ਮੰਤਰੀ ਅਹੁਦੇ ਤੋਂ ਅਚਾਨਕ ਅਸਤੀਫਾ ਦੇਣ ਵਾਲੇ ਸਾਦ ਅਲ-ਹੈਰੀਰੀ ਨਾਲ ਮੁਲਾਕਾਤ ਕੀਤੀ ਸੀ।  ਹੈਰੀਰੀ ਨੇ ਸਾਊਦੀ ਅਰਬ 'ਚ ਲੇਬਨਾਨ ਦੇ ਪ੍ਰਧਾਨ ਮੰਤਰੀ ਦੇ ਰੂਪ ਤੋਂ ਅਸਤੀਫਾ ਦੇ ਦਿੱਤਾ ਸੀ। ਨਿਊਅਰਟ ਤੋਂ ਹੈਰੀਰੀ ਦੇ ਵਿਸ਼ੇ 'ਚ ਪੁੱਛਣ 'ਤੇ ਉਨ੍ਹਾਂ ਨੇ ਹੈਰੀਰੀ ਨਾਲ ਬੈਠਕ ਦੇ ਸਥਾਨ ਅਤੇ ਉਨ੍ਹਾਂ ਦੀ ਵਰਤਮਾਨ ਸਥਿਤੀ ਬਾਰੇ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਹੈਰੀਰੀ ਨਾਲ ਹੋਈ ਗੱਲਬਾਤ ਨੂੰ ਸੰਵੇਦਨਸ਼ੀਲ, ਨਿੱਜੀ ਤੇ ਸਿਆਸੀ ਦੱਸਿਆ।


Related News