ਅਮਰੀਕੀ ਅੰਬੈਸਡਰ ਕਰਨਗੇ 6 ਦੇਸ਼ਾਂ ਦੀ ਯਾਤਰਾ ਕਰਨ ਵਾਲੇ ਵਫਦ ਦੀ ਅਗਵਾਈ

Monday, Feb 11, 2019 - 12:05 PM (IST)

ਅਮਰੀਕੀ ਅੰਬੈਸਡਰ ਕਰਨਗੇ 6 ਦੇਸ਼ਾਂ ਦੀ ਯਾਤਰਾ ਕਰਨ ਵਾਲੇ ਵਫਦ ਦੀ ਅਗਵਾਈ

ਵਾਸ਼ਿੰਗਟਨ, (ਏ.ਐੱਫ.ਪੀ.)— ਅਮਰੀਕਾ ਦੇ ਅੰਬੈਸਡਰ ਅਫਗਾਨਿਸਤਾਨ ਸਮੇਤ 6 ਦੇਸ਼ਾਂ ਦੀ ਯਾਤਰਾ ਕਰਨ ਵਾਲੀ ਇਕ ਵੱਡੀ ਵਫਦ ਦੀ ਅਗਵਾਈ ਕਰਨਗੇ। ਇਸ ਯਾਤਰਾ ਦਾ ਮਕਸਦ ਅਫਗਾਨਿਸਤਾਨ 'ਚ ਸ਼ਾਂਤੀ ਪ੍ਰਕਿਰਿਆ ਨੂੰ ਬਲ ਦੇਣਾ ਅਤੇ ਅਫਗਾਨਿਸਤਾਨ ਸਬੰਧੀ ਗੱਲਬਾਤ 'ਚ ਸਾਰੇ ਅਫਗਾਨ ਪੱਖਾਂ ਨੂੰ ਇਕੱਠੇ ਲਿਆਉਣਾ ਹੈ। ਵਿਦੇਸ਼ ਮੰਤਰਾਲੇ ਨੇ ਐਤਵਾਰ ਨੂੰ ਦੱਸਿਆ ਕਿ ਅਫਗਾਨਿਸਤਾਨ 'ਚ ਸਾਬਕਾ ਅਮਰੀਕੀ ਅੰਬੈਸਡਰ ਜਲਮੈ ਖਲੀਲਜਾਦ 10 ਫਰਵਰੀ ਤੋਂ 28 ਫਰਵਰੀ ਤਕ ਅੰਤਰ ਏਜੰਸੀ ਵਫਦ ਦੀ ਅਗਵਾਈ ਕਰਨਗੇ। ਉਨ੍ਹਾਂ ਨੇ ਹਾਲ ਹੀ 'ਚ ਤਾਲਿਬਾਨ ਨਾਲ ਖਾਸ ਗੱਲਬਾਤ ਕੀਤੀ ਸੀ। ਅਜੇ ਇਹ ਸਪੱਸ਼ਟ ਨਹੀਂ ਹੈ ਕਿ ਜਦ ਇਹ ਬਿਆਨ ਜਾਰੀ ਕੀਤਾ ਗਿਆ, ਉਸ ਸਮੇਂ ਸਮੂਹ ਯਾਤਰਾ ਲਈ ਰਵਾਨਾ ਹੋ ਚੁੱਕਾ ਸੀ ਜਾਂ ਨਹੀਂ।
ਬਿਆਨ 'ਚ ਕਿਹਾ ਗਿਆ ਕਿ ਅਮਰੀਕੀ ਵਫਦ ਬੈਲਜੀਅਮ, ਜਰਮਨੀ, ਤੁਰਕੀ, ਕਤਰ, ਅਫਗਾਨਿਸਤਾਨ ਅਤੇ ਪਾਕਿਸਤਾਨ ਦੀ ਯਾਤਰਾ ਕਰੇਗਾ। ਖਲੀਲਜਾਦ ਯਾਤਰਾ ਦੌਰਾਨ ਅਫਗਾਨਿਸਤਾਨ ਸਰਕਾਰ ਨਾਲ ਗੱਲਬਾਤ ਕਰਨਗੇ। ਅਮਰੀਕਾ-ਤਾਲਿਬਾਨ ਸ਼ਾਂਤੀ ਵਾਰਤਾ 'ਚ ਅਫਗਾਨਿਸਤਾਨ ਸਰਕਾਰ ਸ਼ਾਮਲ ਨਹੀਂ ਹੈ। ਖਲੀਲਜਾਦ ਨੇ ਕਿਹਾ ਕਿ ਇਸ ਸਮੇਂ ਅਫਗਾਨਿਸਤਾਨ ਨੂੰ ਲੈ ਕੇ ਗੱਲਬਾਤ ਜ਼ਰੂਰੀ ਹੈ।


Related News