ਉੱਤਰੀ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਚੀਨ ਅਤੇ ਰੂਸ ਨਾਲ ਭਿੜਿਆ ਅਮਰੀਕਾ

11/05/2022 12:24:00 PM

ਇੰਟਰਨੈਸ਼ਨਲ ਡੈਸਕ- ਉੱਤਰੀ ਕੋਰੀਆ ਦੇ ਇਕ ਤੋਂ ਬਾਅਦ ਇਕ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਨੂੰ ਲੈ ਕੇ ਅਮਰੀਕਾ ਅਤੇ ਉਸ ਦੇ ਸਹਿਯੋਗੀ ਦੇਸ਼ਾਂ ਨੇ ਚੀਨ ਅਤੇ ਰੂਸ 'ਤੇ ਨਿਸ਼ਾਨਾ ਸਾਧਿਆ ਹੈ। ਸੰਯੁਕਤ ਰਾਸ਼ਟਰ 'ਚ ਅਮਰੀਕ ਦੀ ਰਾਜਦੂਤ ਲਿੰਡਾ ਥਾਮਸ-ਗ੍ਰੀਨਫੀਲਡ ਨੇ ਕਿਹਾ ਕਿ ਉੱਤਰੀ ਕੋਰੀਆ ਨੇ ਇਸ ਸਾਲ 59 ਬੈਲਿਸਟਿਕ ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਹੈ, ਜੋ ਉਸ ਦੀ ਫੌਜੀ ਸਮਰੱਥਾ ਤੋਂ ਜ਼ਿਆਦਾ ਹੈ ਅਤੇ ਇਸ ਨਾਲ ਉਸ ਦੇ ਗੁਆਂਢੀ ਦੇਸ਼ਾਂ 'ਚ ਚਿੰਤਾ ਅਤੇ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ 15 ਮੈਂਬਰੀ ਸੁਰੱਖਿਆ ਪ੍ਰੀਸ਼ਦ ਨੇ ਸਾਲ ਦੀ ਸ਼ੁਰੂਆਤ ਤੋਂ ਹੀ ਉੱਤਰੀ ਕੋਰੀਆ ਦੇ ਕਦਮਾਂ ਦੀ ਨਿੰਦਾ ਕੀਤੀ ਹੈ ਪਰ ਉਸ ਨੂੰ ਰੂਸ ਅਤੇ ਚੀਨ ਦਾ ਸਮਰਥਨ ਹਾਸਲ ਹੈ।
ਰੂਸ ਅਤੇ ਚੀਨ ਉੱਤਰੀ ਕੋਰੀਆ ਦੁਆਰਾ ਸੰਯੁਕਤ ਰਾਸ਼ਟਰ ਦੀਆਂ ਪਾਬੰਦੀਆਂ ਦਾ ਵਾਰ-ਵਾਰ ਉਲੰਘਣਾ ਕੀਤੇ ਜਾਣ ਨੂੰ ਸਹੀ ਠਹਿਰਾਉਣ 'ਤੇ ਤੁਲੇ ਹੋਏ ਹਨ। ਹਾਲਾਂਕਿ ਸੰਯੁਕਤ ਰਾਸ਼ਟਰ 'ਚ ਚੀਨ ਦੇ ਰਾਜਦੂਤ ਝਾਂਗ ਜੂਨ ਨੇ ਜਵਾਬੀ ਹਮਲਾ ਕਰਦੇ ਹੋਏ ਕਿਹਾ ਕਿ ਉੱਤਰੀ ਕੋਰੀਆ ਅਮਰੀਕਾ-ਦੱਖਣੀ ਕੋਰੀਆ ਦੇ ਵਿਆਪਕ ਫੌਜੀ ਅਭਿਆਸਾਂ ਦੇ ਚੱਲਦੇ ਹੀ ਉੱਤਰ ਕੋਰੀਆ ਮਿਜ਼ਾਈਲ ਪ੍ਰੀਖਣ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਫੌਜੀ ਅਭਿਆਸਾਂ 'ਚ ਸੈਂਕੜੇ ਜੰਗੀ ਜਹਾਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ।
ਇਸ ਦੇ ਨਾਲ ਹੀ ਸੰਯੁਕਤ ਰਾਸ਼ਟਰ 'ਚ ਰੂਸ ਦੀ ਉਪ ਰਾਜਦੂਤ ਅੰਨਾ ਇਵਸਟਿਗਨੀਵਾ ਨੇ ਕੋਰੀਆਈ ਪ੍ਰਾਇਦੀਪ 'ਚ ਵਿਗੜਦੀ ਸਥਿਤੀ ਲਈ ਅਮਰੀਕਾ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਦਬਾਅ ਅਤੇ ਤਾਕਤ ਦਾ ਇਸਤੇਮਾਲ ਕਰਕੇ ਕੋਰੀਆਈ ਪ੍ਰਾਇਦੀਪ ਨੂੰ ਇਕਤਰਫਾ ਨਿਸ਼ਸਤਰੀਕਰਨ ਲਈ ਮਜ਼ਬੂਤ ਕਰਨਾ ਚਾਹੁੰਦਾ ਹੈ, ਜਿਸ ਕਾਰਨ ਉੱਥੇ ਸਥਿਤੀ ਵਿਗੜ ਰਹੀ ਹੈ। ਉਨ੍ਹਾਂ ਨੇ 31 ਅਕਤੂਬਰ ਨੂੰ ਸ਼ੁਰੂ ਹੋਏ ਅਮਰੀਕਾ-ਦੱਖਣੀ ਕੋਰੀਆ ਅਭਿਆਸ ਨੂੰ ਬੇਮਿਸਾਲ ਦੱਸਿਆ ਅਤੇ ਦਾਅਵਾ ਕੀਤਾ ਕਿ ਇਹ ਉੱਤਰੀ ਕੋਰੀਆ 'ਤੇ ਹਮਲਾ ਕਰਨ ਦੀ ਰਿਹਰਸਲ ਹੈ।


Aarti dhillon

Content Editor

Related News