ਕੋਰੋਨਾ ਕਾਰਣ ਯਾਤਰਾ ਨਾ ਕਰਨ ਵਾਲਿਆਂ ਨੂੰ ਕਿਰਾਇਆ ਵਾਪਸ ਕਰੇਗੀ ਅਮਰੀਕੀ ਏਅਰਲਾਇਨਸ
Saturday, Jun 27, 2020 - 12:14 AM (IST)

ਵਾਸ਼ਿੰਗਟਨ(ਏਜੰਸੀਆਂ)– ਪ੍ਰਮੁੱਖ ਅਮਰੀਕੀ ਏਅਰਲਾਇੰਸ ਕੋਰੋਨਾ ਕਾਰਣ ਯਾਤਰਾ ਨਾ ਕਰਨ ਵਾਲੇ ਯਾਤਰੀਆਂ ਦਾ ਕਿਰਾਇਆ ਵਾਪਸ ਕਰੇਗੀ। ਇਹੀ ਨਹੀਂ ਇਨ੍ਹਾਂ ਏਅਰਲਾਈਨ ਨੇ ਉਨ੍ਹਾਂ ਯਾਤਰੀਆਂ ਨੂੰ ਟਿਕਟ ਦੇਣ ਤੋਂ ਵੀ ਇਨਕਾਰ ਕਰ ਦਿੱਤਾ ਹੈ ਜੋ ਵੱਧ ਬੁਖਾਰ ਤੋਂ ਪੀੜਤ ਹਨ। ਇਸ ਦੇ ਪਿੱਛੇ ਏਅਰਲਾਇੰਸ ਨੇ ਤਰਕ ਦਿੱਤਾ ਹੈ ਕਿ ਅਜਿਹੇ ਯਾਤਰੀਆਂ ਵਿਚ ਕੋਰੋਨਾ ਵਾਇਰਸ ਦੇ ਲੱਛਣ ਹੋ ਸਕਦੇ ਹਨ।
ਅਮਰੀਕਾ ਤੇ (ਏ 4 ਏ) ਵਪਾਰ ਸੰਗਠਨ ਨੇ ਇਸ ਬਾਰੇ ਵੀਰਵਾਰ ਨੂੰ ਦੱਸਿਆ ਕਿ ਉਹ ਸੰਸਾਰਿਕ ਮਹਾਮਾਰੀ ਦੌਰਾਨ ਆਪਣੇ ਗਾਹਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਥੇ ਹੀ ਉਦਯੋਗ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਏਅਰਲਾਇੰਸ ਯੂ. ਐੱਸ. ਸੈਂਟਰ ਫਾਰ ਡਿਸੀਜ ਕੰਟਰੋਲ (ਸੀ. ਡੀ. ਸੀ.) ਵਲੋਂ ਜਾਰੀ ਕੀਤੀਆਂ ਗਈਆਂ ਸਿਫਾਰਿਸ਼ਾਂ ਨੂੰ ਲਾਗੂ ਕਰਨ ਵਿਚ ਢਿੱਲ ਵਰਤ ਰਹੀਆਂ ਹਨ। ਉੜਾਨ ਰੱਦ ਹੋਣ ’ਤੇ ਗਾਹਕਾਂ ਨੂੰ ਤੁਰੰਤ ਰਿਫੰਡ ਨਾ ਕਰਨ ਲਈ ਵੀ ਉਨ੍ਹਾਂ ਦੀ ਆਲੋਚਨਾ ਕੀਤੀ ਗਈ ਹੈ। ਏਅਰਲਾਈਨ ਵਪਾਰ ਸਮੂਹ ਨੇ ਟ੍ਰਾਂਸਪੋਰਟ ਸੁਰੱਖਿਆ ਪ੍ਰਸ਼ਾਸਨ (ਟੀ. ਐੱਸ. ਏ.) ਨੂੰ ਬੇਨਤੀ ਕੀਤੀ ਹੈ ਕਿ ਉਹ ਸਿਹਤ ਸੰਕਟ ਦੇ ਮੱਦੇਨਜ਼ਰ 450 ਤੋਂ ਵੱਧ ਹਵਾਈ ਅੱਡਿਆਂ ’ਤੇ ਬੁਖਾਰ ਦੀ ਜਾਂਚ ਕਰਨ ਦਾ ਪ੍ਰਬੰਧ ਕਰੇ।