ਅਮਰੀਕਾ: ਹਿੱਟ ਐਂਡ ਰਨ ਮਾਮਲੇ 'ਚ 6 ਪ੍ਰਵਾਸੀ ਮਜ਼ਦੂਰ ਜ਼ਖਮੀ

07/31/2023 10:27:20 AM

ਉੱਤਰੀ ਕੈਰੋਲੀਨਾ (ਏਐਨਆਈ): ਅਮਰੀਕਾ ਵਿਖੇ ਉੱਤਰੀ ਕੈਰੋਲੀਨਾ ਵਾਲਮਾਰਟ ਦੇ ਬਾਹਰ ਐਤਵਾਰ ਦੁਪਹਿਰ ਛੇ ਪ੍ਰਵਾਸੀ ਮਜ਼ਦੂਰਾਂ ਨੂੰ ਇੱਕ ਐਸਯੂਵੀ ਨੇ ਟੱਕਰ ਮਾਰ ਦਿੱਤੀ। ਇਸ ਟੱਕਰ ਕਾਰਨ ਮਜ਼ਦੂਰ ਜ਼ਖਮੀ ਹੋ ਗਏ। ਇਸ ਘਟਨਾ ਨੂੰ ਇੱਕ "ਇਰਾਦਤਨ ਹਮਲੇ" ਵਜੋਂ ਸਮਝਿਆ ਜਾ ਰਿਹਾ ਹੈ। ਸੀਐਨਐਨ ਨੇ ਇਕ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ।

ਪੁਲਸ ਨੇ ਕਿਹਾ ਕਿ ਅਧਿਕਾਰੀ ਹੁਣ ਘਟਨਾ ਵਿਚ ਸ਼ਾਮਲ ਡਰਾਈਵਰ ਦੀ ਭਾਲ ਕਰ ਰਹੇ ਹਨ। ਲਿੰਕਨਟਨ ਪੁਲਸ ਵਿਭਾਗ ਅਨੁਸਾਰ ਇਹ ਘਟਨਾ ਸ਼ਾਰਲੋਟ ਤੋਂ ਲਗਭਗ 38 ਮੀਲ ਉੱਤਰ-ਪੱਛਮ ਵਿੱਚ ਲਿੰਕਨਟਨ ਸ਼ਹਿਰ ਵਿੱਚ ਸਟੋਰ ਦੇ ਬਾਹਰ ਵਾਪਰੀ। ਸਾਰੇ ਜ਼ਖਮੀ ਛੇ ਮਜ਼ਦੂਰਾਂ ਨੂੰ ਵੱਖ-ਵੱਖ ਸੱਟਾਂ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਦੱਸਿਆ ਕਿ ਕੋਈ ਵੀ ਸੱਟ ਜਾਨਲੇਵਾ ਨਹੀਂ ਸੀ। ਘਟਨਾ ਵਿੱਚ ਸ਼ਾਮਲ ਡਰਾਈਵਰ ਨੂੰ ਪੁਲਸ ਨੇ "ਇੱਕ ਵਡੇਰੀ ਉਮਰ ਦਾ ਗੋਰਾ ਪੁਰਸ਼" ਦੱਸਿਆ ਹੈ ਜੋ ਸਮਾਨ ਰੱਖਣ ਦੇ ਰੈਕ ਨਾਲ ਇੱਕ ਪੁਰਾਣੇ ਮਾਡਲ ਦੇ ਮੱਧ ਆਕਾਰ ਦੀ ਕਾਲੀ SUV ਚਲਾ ਰਿਹਾ ਸੀ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਵਿਸਕਾਨਸਿਨ 'ਚ ਜਹਾਜ਼ ਹਾਦਸੇ, ਚਾਰ ਲੋਕਾਂ ਦੀ ਮੌਤ ਤੇ ਦੋ ਜ਼ਖ਼ਮੀ

ਵਿਭਾਗ ਨੇ ਟੱਕਰ ਦੇ ਹਾਲਾਤ ਬਾਰੇ ਵੇਰਵੇ ਪ੍ਰਦਾਨ ਨਹੀਂ ਕੀਤੇ। ਸੀਐਨਐਨ ਅਨੁਸਾਰ ਲਿੰਕਨਟਨ ਪੁਲਸ ਨੇ ਫੇਸਬੁੱਕ 'ਤੇ ਕਿਹਾ ਕਿ "ਸ਼ੱਕੀ ਦੇ ਇਰਾਦਿਆਂ ਦੀ ਅਜੇ ਵੀ ਜਾਂਚ ਕੀਤੀ ਜਾ ਰਹੀ ਹੈ।" ਪੁਲਸ ਨੇ ਇੱਕ ਕਾਲੇ SUV ਦੀਆਂ ਨਿਗਰਾਨੀ ਦੀਆਂ ਤਸਵੀਰਾਂ ਜਾਰੀ ਕੀਤੀਆਂ ਅਤੇ ਵਾਹਨ ਅਤੇ ਇਸਦੇ ਡਰਾਈਵਰ ਦੀ ਪਛਾਣ ਕਰਨ ਵਿੱਚ ਜਨਤਾ ਦੀ ਸਹਾਇਤਾ ਮੰਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


Vandana

Content Editor

Related News