ਸਾਊਦੀ ਅਰਬ ''ਚ ਤਾਇਨਾਤ ਹੋਣਗੇ 3000 ਅਮਰੀਕੀ ਫੌਜੀ

Saturday, Oct 12, 2019 - 03:22 PM (IST)

ਸਾਊਦੀ ਅਰਬ ''ਚ ਤਾਇਨਾਤ ਹੋਣਗੇ 3000 ਅਮਰੀਕੀ ਫੌਜੀ

ਵਾਸ਼ਿੰਗਟਨ—ਸਾਊਦੀ ਅਰਬ ਦੇ ਤੇਲ ਪਲਾਂਟਾਂ 'ਤੇ ਡਰੋਨ ਹਮਲਿਆਂ ਦੇ 'ਖਤਰੇ ਦਾ ਵਧਦਾ ਖਦਸ਼ਾ' ਦੇਖਦਿਆਂ ਅਮਰੀਕਾ ਨੇ ਇੱਥੇ ਹੋਰ 3000 ਫੌਜੀਆਂ ਦੀ ਤਾਇਨਾਤੀ ਕਰਨ ਦੀ ਘੋਸ਼ਣਾ ਕੀਤੀ ਹੈ। ਅਮਰੀਕਾ ਨੇ ਇਨ੍ਹਾਂ ਹਮਲਿਆਂ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਕ ਟਵੀਟ ਕਰਕੇ ਕਿਹਾ,''ਸਾਊਦੀ ਅਰਬ ਦੀ ਰੱਖਿਆਤਮਕ ਸਮਰੱਥਾ ਨੂੰ ਵਧਾਉਣ ਅਤੇ ਈਰਾਨੀ ਹਮਲੇ ਦਾ ਜਵਾਬ ਦੇਣ 'ਚ ਮਦਦ ਕਰਨ ਲਈ ਅਮਰੀਕਾ ਉੱਥੇ ਵਧੇਰੇ ਫੌਜ ਅਤੇ ਫੌਜੀ ਉਪਕਰਣਾਂ ਨੂੰ ਤਾਇਨਾਤ ਕਰ ਰਿਹਾ ਹੈ।''

ਪੋਂਪੀਓ ਨੇ ਕਿਹਾ ਕਿ ਈਰਾਨੀ ਸ਼ਾਸਨ ਨੂੰ ਆਪਣੇ ਵਿਵਹਾਰ ਨੂੰ ਬਦਲਣਾ ਚਾਹੀਦਾ ਹੈ ਜਾਂ ਆਪਣੀ ਬਰਬਾਦ ਅਰਥ ਵਿਵਸਥਾ ਨੂੰ ਦੇਖਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਫੈਸਲੇ ਨੂੰ ਇਸ ਖੇਤਰ ਦੇ ਕਈ ਦੇਸ਼ਾਂ ਨੇ ਸਮਰਥਨ ਦਿੱਤਾ ਹੈ।


Related News